ਰੋਹਮਨ ਤੋਂ ਵੱਖ ਹੋਣ ਤੋਂ ਬਾਅਦ ਸੁਸ਼ਮਿਤਾ ਸੇਨ ਨੇ ਗੋਦ ਲਿਆ ਇੱਕ ਹੋਰ ਬੱਚਾ? ਸਾਹਮਣੇ ਆਇਆ ਵੀਡੀਓ

written by Lajwinder kaur | January 13, 2022

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ Sushmita Sen ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦ ਹੈ। ਜਦੋਂ ਤੋਂ ਸੁਸ਼ਮਿਤਾ ਅਤੇ ਰੋਹਮਨ ਦਾ ਬ੍ਰੇਕਅੱਪ ਹੋਇਆ ਹੈ, ਉਦੋਂ ਤੋਂ ਹੀ ਸੁਸ਼ਮਿਤਾ ਦੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਹੋਈਆਂ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਇੱਕ ਛੋਟਾ ਬੱਚਾ ਅਤੇ ਆਪਣੀ ਧੀਆਂ ਦੇ ਨਾਲ ਨਜ਼ਰ ਆਈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਸੁਸ਼ਮਿਤਾ ਨੇ ਹੁਣ ਇਕ ਬੇਟਾ ਵੀ ਗੋਦ ਲਿਆ ਹੈ।

ਹੋਰ ਪੜ੍ਹੋ : ‘Diamond Koka’ ਗੀਤ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਗੁਰਨਾਮ ਭੁੱਲਰ ਅਤੇ ਦਿਲਜੋਤ ਦੀ ਕਿਊਟ ਜਿਹੀ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

image source instagram

ਦੱਸ ਦਈਏ ਸੁਸ਼ਮਿਤਾ ਦੀਆਂ ਦੋ ਬੇਟੀਆਂ ਹਨ। ਇੱਕ ਨੂੰ ਉਸਨੇ ਸਾਲ 2000 ਵਿੱਚ ਗੋਦ ਲਿਆ ਅਤੇ ਦੂਜਾ ਸਾਲ 2010 ਵਿੱਚ। ਦੋਵਾਂ ਧੀਆਂ ਦੇ ਨਾਂਅ ਨੇ ਰਿਨੀ ਅਤੇ ਅਲੀਸ਼ਾ ਹੈ। ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਸੁਸ਼ਮਿਤਾ ਸੇਨ ਨੇ ਹੁਣ ਇੱਕ ਬੇਟਾ ਗੋਦ ਲਿਆ ਹੈ। ਸੁਸ਼ਮਿਤਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਦੀਆਂ ਦੋਵੇਂ ਬੇਟੀਆਂ ਨਾਲ ਇੱਕ ਬੱਚਾ ਜੋ ਕਿ ਪੀਲੇ ਰੰਗ ਦੀ ਟੀ-ਸ਼ਰਟ 'ਚ ਨਜ਼ਰ ਆ ਰਿਹਾ ਹੈ। ਪਰ ਅਜੇ ਤੱਕ ਸੁਸ਼ਮਿਤਾ ਸੇਨ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ।

inside pic of sushmita sen with kids and mother image source instagram

ਹੋਰ ਪੜ੍ਹੋ : ਅਦਾਕਾਰਾ ਭਾਗਿਆਸ਼੍ਰੀ ਦਾ ਪਤੀ ਹਿਮਾਲਿਆ ਨਾਲ ਰੋਮਾਂਟਿਕ ਵੀਡੀਓ ਹੋਇਆ ਵਾਇਰਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਅਦਾਕਾਰਾ ਦੀ ਖੂਬ ਤਾਰੀਫ ਕਰ ਰਹੇ ਹਨ। ਸੁਸ਼ਮਿਤਾ ਸੇਨ ਦੇ ਕੰਮ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਹ ਵੈੱਬ ਸੀਰੀਜ਼ 'ਆਰਿਆ 2' ਚ ਦਮਦਾਰ ਰੋਲ ਚ ਨਜ਼ਰ ਆ ਰਹੀ ਹੈ। ਸੁਸ਼ਮਿਤਾ ਦੇ ਰੋਲ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

 

 

View this post on Instagram

 

A post shared by Varinder Chawla (@varindertchawla)

You may also like