ਸੁਸ਼ਮਿਤਾ ਸੇਨ ਦੇ ਬੁਆਏ ਫ੍ਰੈਂਡ ਦੇ ਘਰ 'ਚ ਵੱਜਣ ਵਾਲੀ ਹੈ ਸ਼ਹਿਨਾਈ, ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਆਈਆਂ ਸਾਹਮਣੇ

written by Lajwinder kaur | January 07, 2020

ਬਾਲੀਵੁੱਡ ਅਦਾਕਾਰਾ ਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੇ ਬੁਆਏ ਫ੍ਰੈਂਡ ਰੋਹਮਾਨ ਸ਼ਾਲ ਦੀ ਭੈਣ ਬਹੁਤ ਜਲਦ ਵਿਆਹ ਦੇ ਬੰਧਨ ‘ਚ ਬੱਝਨ ਜਾ ਰਹੀ ਹੈ। ਜੀ ਹਾਂ ਰੋਹਮਾਨ ਸ਼ਾਲ ਨੇ ਆਪਣੀ ਭੈਣ ਦੀ ਤਸਵੀਰ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਮੁਬਾਰਕ ਸਮਾਂ ਆ ਹੀ ਗਿਆ..ਮੈਂ ਮੇਰੀ ਖ਼ੂਬਸੂਰਤ ਭੈਣ ਨੂੰ ਬਹੁਤ ਪਿਆਰ ਕਰਦਾ ਹਾਂ...’

ਅੱਗੇ ਉਨ੍ਹਾਂ ਨੇ ਲਿਖਿਆ ਹੈ, ‘ਸੁਸ਼ਮਿਤਾ ਸੇਨ ਤੁਸੀਂ ਇਹ ਮਿਸ ਕਰ ਦਿੱਤਾ ਹੈ..ਆਈ ਲਵ ਯੂ...’
 
View this post on Instagram
 

Mine ❤️ . . . Thank you for all your love on my Birthday!! I love you all ❤️ . . @sushmitasen47 Tu Chahiye ❤️

A post shared by rohman shawl (@rohmanshawl) on

ਫੋਟੋ ‘ਚ ਰੋਹਮਾਨ ਸ਼ਾਲ ਦੀ ਭੈਣ ਨੇ ਹੱਥਾਂ ਉੱਤੇ ਮਹਿੰਦੀ ਲਗਾਈ ਹੋਈ ਹੈ। ਉਨ੍ਹਾਂ ਦੀ ਭੈਣ ਮਹਿੰਦੀ ਦੀ ਰਸਮ ‘ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਪਰ ਇਸ ਖ਼ਾਸ  ਮੌਕੇ ਉੱਤੇ ਸੁਸ਼ਮਿਤਾ ਸੇਨ ਸ਼ਾਮਿਲ ਨਹੀਂ ਹੋ ਪਾਈ। ਉਹ ਆਪਣੇ ਕਰੀਅਰ ਦੇ ਰੁਝਾਨਾਂ ਦੇ ਚੱਲਦੇ ਕੁਝ ਰਸਮਾਂ ਚ ਸ਼ਾਮਿਲ ਨਹੀਂ ਹੋ ਪਾਏ।
ਦੱਸ ਦਈਏ ਪਿਛਲੇ ਸਾਲ 2019 ‘ਚ ਸੁਸ਼ਮਿਤਾ ਸੇਨ ਦੇ ਭਰਾ ਦੇ ਵਿਆਹ ‘ਚ ਇਸ ਲਵ ਬਰਡਸ ਜੋੜੀ ਨੇ ਖੂਬ ਰੌਣਕਾਂ ਲਗਾਈਆਂ ਸਨ। ਦੋਵਾਂ ਨੇ ਇਕੱਠੇ ਡਾਂਸ ਪ੍ਰਫਾਰਮੈਂਸ ਵੀ ਦਿੱਤੀ ਸੀ। ਜਿਸਦਾ ਵੀਡੀਓ ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਸੀ। ਜੇ ਗੱਲ ਕਰੀਏ ਸੁਸ਼ਮਿਤਾ ਸੇਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਸਾਲ 1996 ਵਿੱਚ ਹਿੰਦੀ ਫ਼ਿਲਮ ਦਸਤਕ ਨਾਲ ਆਪਣੇ ਅਦਾਕਾਰੀ ਦਾ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਉਹ ‘ਸਿਰਫ਼ ਤੁਮ’, ‘ਹਿੰਦੁਸਤਾਨ ਦੀ ਕਸਮ’, ‘ਬੀਵੀ ਨੰ. 1’, ‘ਆਂਖੇ’ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਾਲੀਵੁੱਡ ‘ਚ ਸਿੰਗਲ ਮਦਰ ਵਜੋਂ ਵੀ ਜਾਣੇ ਜਾਂਦੇ ਨੇ, ਉਹ ਅੱਜ ਦੋ ਗੋਦ ਲਈਆਂ ਬੇਟੀਆਂ ਦੀ ਮਾਂ ਹੈ। ਜਿਨ੍ਹਾਂ ਦੀ ਤਸਵੀਰਾਂ ਉਹ ਅਕਸਰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ।

0 Comments
0

You may also like