ਵੈਲੇਂਨਟਾਈਨ ਡੇਅ ਦੇ ਮੌਕੇ 'ਤੇ ਸੁਸ਼ਮਿਤਾ ਸੇਨ ਬੁਆਏ ਫ੍ਰੈਂਡ ਨਾਲ ਹੋਈ ਰੋਮਾਂਟਿਕ ਪਾਈ ਇਹ ਖ਼ਾਸ ਪੋਸਟ

Written by  Lajwinder kaur   |  February 14th 2020 03:28 PM  |  Updated: February 14th 2020 03:28 PM

ਵੈਲੇਂਨਟਾਈਨ ਡੇਅ ਦੇ ਮੌਕੇ 'ਤੇ ਸੁਸ਼ਮਿਤਾ ਸੇਨ ਬੁਆਏ ਫ੍ਰੈਂਡ ਨਾਲ ਹੋਈ ਰੋਮਾਂਟਿਕ ਪਾਈ ਇਹ ਖ਼ਾਸ ਪੋਸਟ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਵਾਰ ਪਿਆਰ ਦੇ ਦਿਨ ਯਾਨੀ ਕਿ ਵੈਲੇਂਨਟਾਈਨ ਡੇਅ ਉੱਤੇ ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਰੋਹਮਾਨ ਸ਼ਾਲ ਲਈ ਪਿਆਰ ਭਰਿਆ ਸੁਨੇਹਾ ਲਿਖਿਆ ਹੈ। ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਤੋਂ ਇਲਾਵਾ ਆਪਣੀ ਬੇਟੀਆਂ ਦੇ ਨਾਲ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਵੈਲੇਂਨਟਾਈਨ ਡੇਅ। ਸਭ ਲਈ ਪਿਆਰ ਜੋ ਤੁਹਾਡੀ ਮਦਦ ਕਰਦੇ ਨੇ ਜ਼ਿੰਦਗੀ ‘ਚ ਅੱਗੇ ਵਧਣ ਲਈ। ਮੇਰੇ ਖ਼ਿਆਲ ‘ਚ ਤੁਸੀਂ ਉਨ੍ਹਾਂ ਵਿੱਚੋਂ ਇੱਕ ਹੋ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਨੇ। mmuuaaaah, ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ!!! ਅਲੀਸ਼ਾ, ਰੇਨੀ ਤੇ ਰੋਹਮਾਨ ਸ਼ਾਲ’

ਹੋਰ ਵੇਖੋ:ਅਜੀਬੋ-ਗਰੀਬ ਪੋਸਟਰ ਸ਼ੇਅਰ ਕਰਦੇ ਹੋਏ ਅਕਸ਼ੇ ਕੁਮਾਰ ਨੇ ਕਿਹਾ ‘ਬਾਪ ਰੇ ਬਾਪ’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਤੇ ਹਜ਼ਾਰਾਂ ਦੀ ਗਿਣਤੀ ‘ਚ ਕਮੈਂਟਸ ਆ ਚੁੱਕੇ ਹਨ। ਇਨ੍ਹਾਂ ਫੋਟੋਆਂ ‘ਚ ਸੁਸ਼ਮਿਤਾ ਸੇਨ ਆਪਣੀ ਦੋਵੇਂ ਬੇਟੀਆਂ ਤੇ ਬੁਆਏ ਫ੍ਰੈਂਡ ਦੇ ਨਾਲ ਵੈਲੇਂਨਟਾਈਨ ਡੇਅ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਨੇ। ਚਾਰਾਂ ਨੇ ਮਿਲਕੇ ਵੈਲੇਂਨਟਾਈਨ ਕੇਕ ਵੀ ਕੱਟਿਆ। ਸੁਸ਼ਮਿਤਾ ਸੇਨ ਦੇ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਨੇ ਜਦੋਂ ਇਹ ਲਵ ਬਰਡਸ ਵਿਆਹ ਦੇ ਬੰਧਨ ‘ਚ ਬੱਝ ਜਾਣਗੇ।

ਜੇ ਗੱਲ ਕਰੀਏ ਸੁਸ਼ਮਿਤਾ ਸੇਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਸਾਲ 1996 ਵਿੱਚ ਹਿੰਦੀ ਫ਼ਿਲਮ ਦਸਤਕ ਦੇ ਨਾਲ ਆਪਣੇ ਅਦਾਕਾਰੀ ਦਾ ਸਫਰ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਉਹ ‘ਸਿਰਫ਼ ਤੁਮ’, ‘ਹਿੰਦੁਸਤਾਨ ਦੀ ਕਸਮ’, ‘ਬੀਵੀ ਨੰ. 1’, ‘ਆਂਖੇ’ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਾਲੀਵੁੱਡ ‘ਚ ਸਿੰਗਲ ਮਦਰ ਵਜੋਂ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਰੇਨੀ ਤੇ ਆਲੀਸ਼ਾ ਨੂੰ ਗੋਦ ਲਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network