ਸੁਸ਼ਮਿਤਾ ਸੇਨ ਨੇ ਆਪਣੀ ਮਾਂ ਲਈ ਪਿਆਰ ਭਰੀ ਪੋਸਟ ਪਾ ਕੇ ਦਿੱਤੀ ਜਨਮ ਦਿਨ ਦੀ ਵਧਾਈ

written by Lajwinder kaur | August 10, 2020

ਬਾਲੀਵੁੱਡ ਦੀ ਖ਼ੂਬਸੂਰਤ ਤੇ ਫਿੱਟ ਐਕਟ੍ਰੈਸ ਸੁਸ਼ਮਿਤਾ ਸੇਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਫਿੱਟਨੈੱਸ ਵਾਲੀ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

 ਉਨ੍ਹਾਂ ਨੇ ਆਪਣੀ ਮਾਂ ਲਈ ਬਹੁਤ ਹੀ ਪਿਆਰ ਜਿਹੀ ਪੋਸਟ ਪਾ ਕੇ ਬਰਥਡੇਅ ਵਿਸ਼ ਕੀਤਾ ਹੈ । ਉਨ੍ਹਾਂ ਨੇ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਮੇਰੀ ਪਿਆਰੀ ਤੇ ਬਿਊਟੀਫੁੱਲ ਮਾਂ...ਇੱਕ ਹੋਰ ਨਵੇਂ ਸਾਲ ਦੀ ਮੁਬਾਰਕ ਚੰਗੀ ਸਿਹਤ ਦੇ ਨਾਲ...ਬਹੁਤ ਸਾਰਾ ਪਿਆਰ ਬਰਥਡੇਅ ਗਰਲ’ ਇਸ ਨਾਲ ਨੇ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ । ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਫੈਨਜ਼ ਤੇ ਕਲਾਕਾਰ ਕਮੈਂਟਸ ਕਰਕੇ ਬਰਥਡੇਅ ਵਿਸ਼ ਕਰ ਰਹੇ ਨੇ ।

ਜੇ ਗੱਲ ਕਰੀਏ ਸੁਸ਼ਮਿਤਾ ਸੇਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਸਾਲ 1996 ਵਿੱਚ ਹਿੰਦੀ ਫ਼ਿਲਮ ਦਸਤਕ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ । ਇਸ ਤੋਂ ਇਲਾਵਾ ਉਹ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਜਿਵੇਂ ‘ਸਿਰਫ਼ ਤੁਮ’,  ‘ਬੀਵੀ ਨੰ. 1’, ‘ਆਂਖੇ’ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ । ਏਨੀਂ ਦਿਨੀਂ ਸੁਸ਼ਮਿਤਾ ਸੇਨ ਆਪਣੀ ਵੈੱਬ ਸੀਰੀਜ਼ ਆਰਿਆ ਕਰਕੇ ਖੂਬ ਸੁਰਖੀਆਂ ਵਟੋਰ ਰਹੇ ਨੇ ।

You may also like