ਸੁਸ਼ਮਿਤਾ ਸੇਨ ਨੇ ਆਪਣੀ ਛੋਟੀ ਬੇਟੀ ਦੇ ਜਨਮ ਦਿਨ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪਰਮਾਤਮਾ ਦਾ ਕੀਤਾ ਧੰਨਵਾਦ

written by Lajwinder kaur | August 28, 2020

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸੁਸ਼ਮਿਤਾ ਸੇਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਅੱਜ ਉਨ੍ਹਾਂ ਦੀ ਛੋਟੀ ਬੇਟੀ ਆਲੀਸ਼ਾ ਦਾ ਜਨਮ ਦਿਨ ਹੈ । ਸੁਸ਼ਮਿਤਾ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ।

  ਸੁਸ਼ਮਿਤਾ ਨੇ ਆਲੀਸ਼ਾ ਦੇ ਲਈ ਕੈਪਸ਼ਨ ‘ਚ ਲਿਖਿਆ ਹੈ –‘ਹੈਪੀ ਬਰਥਡੇਅ ਮੇਰੀ ਆਲੀਸ਼ਾ । ਅੱਜ ਅਸੀਂ 11 ਸਾਲ ਦੇ ਹੋ ਗਏ ਹਾਂ । ਤੁਸੀਂ ਮੈਜਿਕਲ ਹੋ ਮੇਰੀ ਛੋਟੀ ਪਰੀ । ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਤੁਹਾਡੀ ਮਾਂ ਬਣਨ ਦਾ ਮੌਕਾ ਮਿਲਿਆ । ਮੈਂ ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ । ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਆਲੀਸ਼ਾ’ । ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਬਾਲੀਵੁੱਡ ਦੇ ਕਲਾਕਾਰ ਤੇ ਫੈਨਜ਼ ਵੀ ਕਮੈਂਟਸ ਕਰਕੇ ਆਲੀਸ਼ਾ ਨੂੰ ਬਰਥਡੇਅ ਵਿਸ਼ ਕਰ ਰਹੇ  । ਉਧਰ ਸੁਸ਼ਮਿਤਾ ਸੇਨ ਦੇ ਬੁਆਏ ਫਰੈਂਡ ਰੋਹਮਨ ਸ਼ਾਲ ਨੇ ਆਲੀਸ਼ਾ ਦੇ ਪਿਆਰੀ ਜਿਹੀ ਪੋਸਟ ਪਾ ਕੇ ਲਿਖਿਆ ਹੈ ‘ਧੰਨਵਾਦ ਸੁਸ਼ਮਿਤਾ ਲਾਈਫ਼ ਦਾ ਬੈਸਟ ਦਾ ਤੋਹਫ਼ਾ ਦੇਣ ਲਈ’ ਨਾਲ ਹੀ ਉਨ੍ਹਾਂ ਨੇ ਆਲੀਸ਼ਾ ਦੇ ਨਾਲ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ ।  

0 Comments
0

You may also like