ਪਾਇਲਟ ਅਭਿਨੰਦਨ ਦੇ ਪਰਿਵਾਰ ਦਾ ਫਿਲਮੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਵਧਾਇਆ ਹੌਸਲਾ

Written by  Rupinder Kaler   |  February 28th 2019 12:28 PM  |  Updated: February 28th 2019 12:28 PM

ਪਾਇਲਟ ਅਭਿਨੰਦਨ ਦੇ ਪਰਿਵਾਰ ਦਾ ਫਿਲਮੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਵਧਾਇਆ ਹੌਸਲਾ

ਬੀਤੇ ਦਿਨ ਪਾਕਿਸਤਾਨ ਦੀ ਹਵਾਈ ਫੌਜ ਦੇ ਜਹਾਜ਼ਾਂ ਨੇ ਵੀ ਭਾਰਤ ਦੀਆਂ ਸਰਹੱਦਾਂ ਤੇ ਦਸਤਕ ਦਿੱਤੀ ਸੀ । ਭਾਰਤੀ ਹਵਾਈ ਫੌਜ ਨੇ ਵੀ ਪਾਕਿਸਤਾਨ ਦੀ ਇਸ ਕਾਰਵਾਈ ਦਾ ਮੂੰਹ ਤੋੜ ਜਵਾਬ ਦਿੱਤਾ ਹੈ । ਪਰ ਇਸ ਸਭ ਦੇ ਚਲਦੇ ਪਾਕਿਸਤਾਨ ਨੇ ਦਾਵਾ ਕੀਤਾ ਹੈ ਭਾਰਤ ਦਾ ਇੱਕ ਪਾਇਲਟ ਅਭਿਨੰਦਨ ਉਹਨਾਂ ਦੀ ਹਿਰਾਸਤ ਵਿੱਚ ਹੈ ।ਇਸ ਸਭ ਦੇ ਚਲਦੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪਾਈਲਟ ਦੀ ਘਰ ਵਾਪਸੀ ਦੀ ਦੁਆ ਕੀਤੀ ਹੈ ।  ਅਦਾਕਾਰ ਅਨੁਪਮ ਖੇਰ ਨੇ ਵਿੰਗ ਕਮਾਂਡਰ ਦੀ ਬਹਾਦਰੀ ਨੂੰ ਸਲਾਮ ਕਰਦੇ ਹੋਏ ਇੱਕ ਕਵਿਤਾ ਸ਼ੇਅਰ ਕੀਤੀ ਹੈ ।

Anupam-kher Anupam-kher

ਇਸੇ ਤਰ੍ਹਾਂ ਤਾਪਸੀ ਪਨੂੰ ਨੇ ਲਿਖਿਆ ਹੈ " ਇਹੀ ਕਾਰਨ ਹੈ ਕਿ ਜਸ਼ਨ ਦੇ ਇਹ ਮਾਹੌਲ ਵਿੱਚ, ਮੇਰੇ ਵਿੱਚ ਇੱਕ ਡਰ ਸੀ । ਹੁਣ ਕੀ !"

Tapsee-pannu Tapsee-pannu

ਫਿਲਮਕਾਰ ਕਰਨ ਜ਼ੌਹਰ ਨੇ ਲਿਖਿਆ ਹੈ "ਵਿੰਗ ਕਮਾਂਡਰ ਅਤੇ ਉਹਨਾਂ ਦੇ ਪਰਿਵਾਰ ਨੂੰ ਵਿਵੇਕ ਤੇ ਮਜ਼ਬੂਤੀ, ਪੂਰਾ ਭਾਰਤ ਇਸ ਸਮੇਂ ਉਹਨਾਂ ਦੇ ਨਾਲ ਖੜਿਆ ਹੈ"

karan-johar karan-johar

ਅਰਜੁਨ ਕਪੂਰ ਨੇ ਲਿਖਿਆ ਹੈ ਕਿ ਮੇਰੀਆਂ ਸਾਰੀਆਂ ਦੁਵਾਆਂ ਵਿੰਗ ਕਮਾਂਡਰ ਦੇ ਨਾਲ ਹਨ

Arjun-kapoor Arjun-kapoor

ਇਸੇ ਤਰ੍ਹਾਂ  ਅਮਿਤਾਬ ਬਚਨ ਨੇ ਤਿਰੰਗੇ ਦੀ ਤਸਵੀਰ ਸ਼ੇਅਰ ਕਰਕੇ ਭਾਰਤੀ ਜਵਾਨਾਂ ਦਾ ਹੋਸਲਾ ਵਧਾਇਆ ਹੈ ।

Amitabh-bachchan- Amitabh-bachchan-

ਬਾਕਸਰ ਵਿਜੇਂਦਰ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ ਤੇ ਪਾਈਲਟ ਦੀ ਤਸਵੀਰ ਸ਼ੇਅਰ ਕਰਕੇ ਆਪਣੀਆਂ ਭਾਵਨਾਵਾਂ ਜਾਹਰ ਕੀਤੀਆਂ ਹਨ ।

vijender vijender


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network