ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਨਵੀਂ ਤਸਵੀਰ

Written by  Lajwinder kaur   |  July 06th 2021 05:40 PM  |  Updated: July 06th 2021 08:18 PM

ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਨਵੀਂ ਤਸਵੀਰ

ਅਦਾਕਾਰਾ ਸੁਸ਼ਮਿਤਾ ਸੇਨ ਦੀ ਭਾਬੀ ਤੇ ਟੀਵੀ ਅਦਾਕਾਰਾ ਚਾਰੂ ਅਸੋਪਾ ਜੋ ਕਿ ਬਹੁਤ ਜਲਦ ਮਾਂ ਬਣਨ ਵਾਲੀ ਹੈ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਪ੍ਰੇਗਨੈਂਸੀ ਦਾ ਖੁਲਾਸਾ ਕੀਤਾ ਸੀ। ਸੋ ਏਨੀਂ ਦਿਨੀਂ ਆਪਣੀ ਪ੍ਰੇਗਨੈਂਸੀ ਪੀਰੀਅਡ ਨੂੰ ਇਨਜੁਆਏ ਕਰ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ।

rajeev sen and charu asopra become parents soon Image Source: instagram

ਹੋਰ ਪੜ੍ਹੋ : ਮੁਹੱਬਤ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਬੀ ਪਰਾਕ ਦਾ ਨਵਾਂ ਗੀਤ Filhaal 2, ਇੱਕ ਵਾਰ ਫਿਰ ਤੋਂ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਦੀ ਜੋੜੀ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਹੋਰ ਪੜ੍ਹੋ : ਖੇਤਾਂ ‘ਚ ਟਰੈਕਟਰ ਦੇ ਨਾਲ ਵਾਹੀ ਕਰਦੇ ਨਜ਼ਰ ਆਏ ਗਾਇਕ ਜਸਬੀਰ ਜੱਸੀ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼,  ਦੇਖੋ ਵੀਡੀਓ

inside image of charu

ਚਾਰੂ ਅਸੋਪਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਨਵੀਂ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ। ਇਸ ਤਸਵੀਰ ਚ ਉਹ ਟੀ-ਸ਼ਰਟ ਤੇ ਬਿਨ੍ਹਾਂ ਮੈੱਕ ਅੱਪ ਤੋਂ ਪੋਸਟ ਕੀਤੀ ਹੈ। ਚਾਰੂ ਦੀ ਪਿਆਰੀ ਜਿਹੀ ਮੁਸਕਰਾਹਟ ਤਸਵੀਰ ਨੂੰ ਚਾਰ ਚੰਨ ਲਗਾ ਰਹੀ ਹੈ। ਇਹ ਤਸਵੀਰ ਉਨ੍ਹਾਂ ਦੇ ਪਤੀ ਰਾਜੀਵ ਸੇਨ ਨੇ ਕਲਿੱਕ ਕੀਤੀ ਹੈ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰ ਖੂਬ ਸ਼ੇਅਰ ਹੋ ਰਹੀ ਹੈ।

rajeev sen and charu asopa marriage pic Image Source: instagram

ਦੱਸ ਦਈਏ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਸਾਲ 2019 ‘ਚ ਆਪਣੀ ਗਰਲ ਫ੍ਰੈਂਡ ਚਾਰੂ ਅਸੋਪਾ ਦੇ ਨਾਲ ਵਿਆਹ ਕਰਵਾ ਲਿਆ ਸੀ । ਸਾਲ 2020 ਦੋਵੇਂ ਦੀ ਮੈਰਿਡ ਲਾਈਫ ‘ਚ ਉਤਰਾਅ ਚੜਾਅ ਦੇਖਣ ਨੂੰ ਮਿਲੇ ਸੀ । ਪਰ ਬਾਅਦ ‘ਚ ਦੋਵਾਂ ਦੇ ਵਿਚਕਾਰ ਸਭ ਠੀਕ ਹੋ ਗਿਆ ਹੈ ਤੇ ਦੋਵੇਂ ਹੈਪਲੀ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਨੇ ਤੇ ਹੁਣ ਦੋਵੇਂ ਬਹੁਤ ਜਲਦ ਮਾਪੇ ਵੀ ਬਣਨ ਵਾਲੇ ਨੇ।

 

 

View this post on Instagram

 

A post shared by Charu Asopa Sen (@asopacharu)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network