ਸਿੱਖ ਕੌਮ ਦੀ ਬਹਾਦਰੀ ਦੀ ਕਹਾਣੀ ਨੂੰ ਬਿਆਨ ਕਰਨ ਵਾਲੀ ਫ਼ਿਲਮ 'ਕੇਸਰੀ' 'ਚ ਇਸ ਨੌਜਵਾਨ ਨੇ ਨਿਭਾਇਆ ਲਾਲ ਸਿੰਘ ਦਾ ਕਿਰਦਾਰ 

Written by  Rupinder Kaler   |  April 17th 2019 04:33 PM  |  Updated: April 17th 2019 04:33 PM

ਸਿੱਖ ਕੌਮ ਦੀ ਬਹਾਦਰੀ ਦੀ ਕਹਾਣੀ ਨੂੰ ਬਿਆਨ ਕਰਨ ਵਾਲੀ ਫ਼ਿਲਮ 'ਕੇਸਰੀ' 'ਚ ਇਸ ਨੌਜਵਾਨ ਨੇ ਨਿਭਾਇਆ ਲਾਲ ਸਿੰਘ ਦਾ ਕਿਰਦਾਰ 

ਅਕਸ਼ੇ ਕੁਮਾਰ ਦੀ ਕੇਸਰੀ' ਫ਼ਿਲਮ ਨੇ ਬਾਕਸ ਆਫ਼ਿਸ ਤੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ । ਇਸ ਫ਼ਿਲਮ ਦੇ ਹਿੱਟ ਹੋਣ ਪਿੱਛੇ ਜਿੱਥੇ ਫ਼ਿਲਮ ਦੀ ਸੱਚੀ ਕਹਾਣੀ ਸੀ ਉੱਥੇ ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਹੋਰ ਅਦਾਕਾਰਾਂ ਦੀ ਅਦਾਕਾਰੀ ਵੀ ਸੀ । ਅਕਸ਼ੇ ਕੁਮਾਰ ਨੂੰ ਛੱਡ ਕੇ ਜੇਕਰ ਹੋਰ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਵਿੱਚ ਅਕਸ਼ੈ ਕੁਮਾਰ ਜਦੋਂ ਸਾਰਾਗੜ੍ਹੀ ਦੇ ਕਿਲ੍ਹੇ ਵਿੱਚ ਆਉਂਦਾ ਹੈ ਤਾਂ ਉਸ ਦੀ ਮੁਲਾਕਾਤ ਲਾਲ ਸਿੰਘ ਨਾਲ ਹੁੰਦੀ ਹੈ ।

suvinder vicky suvinder vicky

ਫ਼ਿਲਮ ਵਿੱਚ ਲਾਲ ਸਿੰਘ ਅਜਿਹਾ ਕਿਰਦਾਰ ਹੈ ਜਿਹੜਾ ਅਕਸ਼ੇ ਕੁਮਾਰ ਦੇ ਕਿਰਦਾਰ ਦੇ ਨਾਲ- ਨਾਲ ਚੱਲਦਾ ਹੈ । ਲਾਲ ਸਿੰਘ ਦਾ ਕਿਰਦਾਰ ਸੁਵਿੰਦਰ ਵਿੱਕੀ ਨੇ ਨਿਭਾਇਆ ਹੈ। ਸੁਵਿੰਦਰ ਵਿੱਕੀ ਦੀ ਗੱਲ ਕੀਤੀ ਜਾਵੇ ਤਾਂ ਉਹ ਅਦਾਕਾਰੀ ਦਾ ਧਨੀ ਹੈ ,ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਰਾਮਾ ਵਿਭਾਗ ਵਿੱਚ ਐੱਮ.ਏ. ਥਿਏਟਰ ਐਂਡ.ਟੀ.ਵੀ. ਦੀ ਸਿੱਖਿਆ ਹਾਸਲ ਕੀਤੀ ਹੈ ।

suvinder vicky suvinder vicky

ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦੇ ਹੋਏ ਹੀ ਉਸ ਨੇ ਅਦਾਕਾਰੀ ਦੇ ਗੁਰ ਸਿੱਖੇ ਸਨ । ਥਿਏਟਰ ਕਰਦੇ ਹੋਏ ਵਿੱਕੀ ਨੇ ਕਈ ਨਾਟਕ ਖੇਡੇ ਤੇ ਖਿਡਾਏ । ਥਿਏਟਰ ਕਰਦੇ ਹੋਏ ਹੀ ਵਿੱਕੀ ਦੀ ਮੁਲਾਕਾਤ ਡਾਇਰੈਕਟਰ ਗੁਰਵਿੰਦਰ ਨਾਲ ਹੋ ਗਈ ਤੇ ਉਹ ਫ਼ਿਲਮ 'ਚੌਥੀ ਕੂਟ' ਵਿੱਚ ਬਤੌਰ ਨਾਇਕ ਵਿੱਚ ਨਜ਼ਰ ਆਇਆ ।ਇਸੇ ਫ਼ਿਲਮ ਤੋਂ ਪ੍ਰਭਾਵਿਤ ਹੋ ਕੇ 'ਕੇਸਰੀ' ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਸਿੰਘ ਨੇ ਨਾਇਕ ਲਾਲ ਸਿੰਘ ਦੇ ਮਹੱਤਵਪੂਰਨ ਕਿਰਦਾਰ ਲਈ ਉਸਦੀ ਚੋਣ ਕੀਤੀ।

suvinder vicky suvinder vicky

ਲਾਲ ਸਿੰਘ ਦੇ ਕਿਰਦਾਰ ਵਿੱਚ ਵਿੱਕੀ ਦੀ ਅਦਾਕਾਰੀ ਦੇਖਦੇ ਹੀ ਬਣਦੀ ਹੈ । ਸੁਵਿੰਦਰ ਵਿੱਕੀ ਨੇ ਹੋਰ ਵੀ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਸੁਵਿੰਦਰ ਵਿੱਕੀ ਨੇ 'ਚੌਥੀ ਕੂਟ', 'ਸੁਪਰ ਸਿੰਘ', 'ਉੜਤਾ ਪੰਜਾਬ', 'ਸਲੱਮ ਸਟਾਰ' ਅਤੇ 'ਜੰਗ-ਏ-ਆਜ਼ਾਦੀ' ਨਾਂ ਦੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network