ਗੁਰਲੇਜ਼ ਅਖਤਰ ਅਤੇ ਸਾਰਥੀ ਕੇ ਦੀ ਆਵਾਜ਼ ਅਤੇ ਕਮਲ ਖੰਗੂਰਾ ਦੀਆਂ ਅਦਾਵਾਂ ਨੇ ਬੰਨਿਆ ਰੰਗ

written by Shaminder | January 07, 2020

ਗੁਰਲੇਜ਼ ਅਖਤਰ ਅਤੇ ਸਾਰਥੀ ਕੇ ਦੀ ਖੂਬਸੂਰਤ ਆਵਾਜ਼ 'ਚ ਗੀਤ 'ਸਵੈਗ ਇਨ ਬਲੱਡ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੀ ਫੀਚਰਿੰਗ 'ਚ ਕਮਲ ਖੰਗੂਰਾ ਨਜ਼ਰ ਆ ਰਹੇ ਹਨ । ਗੀਤ ਦੇ ਬੋਲ ਜੇਪੀ ਨੇ ਲਿਖੇ ਨੇ । ਇਸ ਗੀਤ 'ਚ ਜੱਟੀ ਦੇ ਸਵੈਗ ਦੀ ਗੱਲ ਕੀਤੀ ਗਈ ਹੈ ਕਿ ਜੋ ਕਿ ਆਪਣੇ ਨਖਰਿਆਂ ਨਾਲ ਹਰ ਦਿਲ 'ਤੇ ਰਾਜ਼ ਕਰਦੀ ਹੈ ।ਗੁਰਲੇਜ਼ ਅਖਤਰ ਨੇ ਆਪਣੀ ਦਮਦਾਰ ਆਵਾਜ਼ ਦੇ  ਨਾਲ ਇਸ ਗੀਤ 'ਚ ਆਪਣਾ ਰੰਗ ਬਿਖੇਰਿਆ ਹੈ । ਹੋਰ ਵੇਖੋ:ਹਰਮੀਤ ਔਲਖ ਅਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ‘ਲੀਵ ਇਟ’ ਗੀਤ ਪਾ ਰਿਹਾ ਧੱਕ ਇਸ ਤੋਂ ਪਹਿਲਾਂ ਗੁਰਲੇਜ਼ ਅਖਤਰ ਦਾ ਬੀਤੇ ਦਿਨੀਂ ਹਰਮੀਤ ਔਲਖ ਨਾਲ ਗੀਤ 'ਲੀਵ ਇਟ' ਆਇਆ ਸੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਦਾ ਅੱਜ ਦਿਲਪ੍ਰੀਤ ਢਿੱਲੋਂ ਦੇ ਨਾਲ ਵੀ ਉਨ੍ਹਾਂ ਦਾ ਗੀਤ ਆਇਆ ਹੈ 'ਕਬਜ਼ਾ'। ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।  

0 Comments
0

You may also like