ਅਫਗਾਨਿਸਤਾਨ ‘ਚ ਤਾਲਿਬਾਨੀਆਂ ਦੇ ਕਬਜ਼ੇ ਤੇ ਬੋਲ ਕੇ ਬੁਰੀ ਫਸੀ ਸਵਰਾ ਭਾਸਕਰ, ਲੋਕ ਕਰਨ ਲੱਗੇ ਗ੍ਰਿਫਤਾਰੀ ਦੀ ਮੰਗ

written by Shaminder | August 18, 2021

ਅਫਗਾਨਿਸਤਾਨ  (afghanistan crisis ) ‘ਚ ਤਾਲਿਬਾਨੀਆਂ ਨੇ ਕਬਜ਼ਾ ਕਰ ਲਿਆ ਹੈ । ਜਿਸ ਤੋਂ ਬਾਅਦ ਤਾਲਿਬਾਨੀਆਂ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ । ਅਫਗਾਨਿਸਤਾਨ ‘ਚ ਪੈਦਾ ਹੋਏ ਸੰਕਟ ਤੋਂ ਬਾਅਦ ਕਈ ਸੈਲੀਬ੍ਰੇਟੀਜ਼ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਜਿੱਥੇ ਪ੍ਰੀਤੀ ਜ਼ਿੰਟਾ ਨੇ ਇਨ੍ਹਾਂ ਹਾਲਾਤਾਂ ‘ਤੇ ਚਿੰਤਾ ਜਤਾਈ ਹੈ, ਉੱਥੇ ਹੀ ਸਵਰਾ ਭਾਸਕਰ (Swara Bhaskar)  ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ।

Swara Bhaskar-min Image From Instagram

ਹੋਰ ਪੜ੍ਹੋ : ਰਾਖੀ ਸਾਵੰਤ ਨੇ ਸਪਾਈਡਰ ਵੁਮੈਨ ਬਣਕੇ ਸੜਕ ਤੇ ਕੀਤਾ ਤਮਾਸ਼ਾ, ਵੀਡੀਓ ਦੇਖ ਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ

ਪਰ ਅਦਾਕਾਰਾ ਸਵਰਾ ਭਾਸਕਰ ਤਾਲਿਬਾਨ ‘ਤੇ ਪ੍ਰਤੀਕਰਮ ਦੇ ਕੇ ਬੁਰੀ ਤਰ੍ਹਾਂ ਫਸ ਗਈ ਹੈ ਅਤੇ ਉਸ ਨੂੰ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ । ਇਹੀ ਨਹੀਂ ਸਵਰਾ ਭਾਸਕਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਤੱਕ ਹੋਣ ਲੱਗ ਪਈ ਹੈ ।ਇਸ ਦੇ ਨਾਲ ਹੀ ‘‘Arrest Swara Bhasker’’ ਵੀ ਟਵਿੱਟਰ ‘ਤੇ ਟ੍ਰੈਂਡ ਕਰ ਰਿਹਾ ਹੈ । ਦਰਅਸਲ ਸਵਰਾ ਭਾਸਕਰ ਨੇ ਤਾਲਿਬਾਨੀਆਂ ਦੀ ਤੁਲਨਾ ਭਾਰਤ ਦੇ ਹਿੰਦੂਤਵ ਨਾਲ ਕੀਤੀ ਹੈ।

Swara,, -min Image From Instagram

ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ ’ਤੇ ਜੰਮ ਕੇ ਟ੍ਰੋਲ ਹੋ ਰਹੀ ਹੈ। ਸਵਰਾ ਭਾਸਕਰ ਨੇ ਆਪਣੇ ਟਵੀਟ ’ਚ ਲਿਖਿਆ ਹੈ, ‘ਅਸੀਂ ਹਿੰਦੂਤਵ ਅੱਤਵਾਦ ਦੇ ਨਾਲ ਠੀਕ ਨਹੀਂ ਹੋ ਸਕਦੇ ਤੇ ਤਾਲਿਬਾਨ ਅੱਤਵਾਦ ਤੋਂ ਸਾਰੇ ਹੈਰਾਨ ਤੇ ਤਬਾਹ ਹੋ ਗਏ ਹਨ।

swara tweet -min

ਅਸੀਂ ਤਾਲਿਬਾਨ ਅੱਤਵਾਦ ਤੋਂ ਸ਼ਾਂਤ ਨਹੀਂ ਬੈਠ ਸਕਦੇ ਤੇ ਫਿਰ ਹਿੰਦੂਤਵ ਦੇ ਅੱਤਵਾਦ ਦੇ ਬਾਰੇ ’ਚ ਨਾਰਾਜ਼ ਹੁੰਦੇ ਹਨ। ਸਾਡੀਆਂ ਮਨੁੱਖੀ ਤੇ ਨੈਤਿਕ ਕਦਰਾਂ-ਕੀਮਤਾਂ ਦੱਬੇ-ਕੁਚਲੇ ਲੋਕਾਂ ਦੀ ਪਛਾਣ ’ਤੇ ਅਧਾਰਤ ਨਹੀਂ ਹੋਣੀਆਂ ਚਾਹੀਦੀਆਂ।

 

0 Comments
0

You may also like