ਸਵਰਾ ਭਾਸਕਰ ਨੇ ਭਤੀਜੀ ਦੇ ਜਨਮ ’ਤੇ ਲੋਕ ਗੀਤ ਗਾ ਕੇ ਮਨਾਈ ਖੁਸ਼ੀ

written by Rupinder Kaler | October 19, 2021 04:45pm

ਸਵਰਾ ਭਾਸਕਰ (swara bhaskar) ਆਪਣੇ ਬਿੰਦਾਸ ਅੰਦਾਜ਼ ਲਈ ਜਾਣੀ ਜਾਂਦੀ ਹੈ । ਉਹ ਹਰ ਮੁੱਦੇ ਤੇ ਬਿਨਾਂ ਕਿਸੇ ਦੇ ਡਰ ਦੇ ਆਪਣੇ ਵਿਚਾਰ ਰੱਖਦੀ ਹੈ । ਉਹਨਾ ਦਾ ਇਹ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੀ ਕਾਫੀ ਪਸੰਦ ਆਉਂਦਾ ਹੈ । ਇਹੀ ਨਹੀਂ ਸਵਰਾ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ ।

Swara Bhaskar-min Image From Instagram

ਹੋਰ ਪੜ੍ਹੋ :

ਪਰਮੀਸ਼ ਵਰਮਾ ਨੇ ਆਪਣੀ ਹਲਦੀ ਸੈਰੇਮਨੀ ਦੀ ਤਸਵੀਰ ਕੀਤੀ ਸ਼ੇਅਰ, ਦੋਸਤਾਂ ਦੇ ਨਾਲ ਮਸਤੀ ਕਰਦੇ ਆਏ ਨਜ਼ਰ

Pic Courtesy: Instagram

ਹਾਲ ਹੀ ਵਿੱਚ ਉਸ ਨੇ ਆਪਣੇ ਪਰਿਵਾਰ ਦੇ ਨਾਲ ਕੁਝ ਵੀਡੀਓ ਸ਼ੇਅਰ ਕੀਤੀਆਂ ਹਨ । ਇਸ ਵੀਡੀਓ ਵਿੱਚ ਸਵਰਾ (swara bhaskar)  ਆਪਣੀ ਭਤੀਜੀ ਦੇ ਜਨਮ ’ਤੇ ਗਾਣਾ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ।

 

View this post on Instagram

 

A post shared by Swara Bhasker (@reallyswara)

ਸਵਰਾ (swara bhaskar)  ਨੇ ਆਪਣੇ ਇੰਸਟਾਗ੍ਰਾਮ ਤੇ ਇਹ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਉਹਨਾਂ ਦੇ ਫੈਮਿਲੀ ਫਕੰਸ਼ਨ ਦਾ ਹੈ । ਇਸ ਵੀਡੀਓ ਵਿੱਚ ਉਹ ਆਪਣੇ ਪਰਿਵਾਰ ਨਾਲ ਬੈਠੀ ਹੈ ਤੇ ਬੱਚੀ ਦੇ ਜਨਮ ਦਿਨ ’ਤੇ ਗਾਣਾ ਗਾ ਰਹੀ ਹੈ ।ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਵਰਾ ਨੇ ਲਿਖਿਆ ਹੈ ‘ਸੋਹਰ ਇੱਕ ਲੋਕ ਗੀਤ ਹੈ, ਜਿਸ ਨੂੰ ਅਵਧ ਵਿੱਚ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਗਾਇਆ ਜਾਂਦਾ ਹੈ’ ।

You may also like