ਸਵਰਾ ਭਾਸਕਰ ਨੂੰ ਬਜ਼ੁਰਗ ਨਾਲ ਹੋ ਰਹੀ ਬਦਤਮੀਜੀ ‘ਤੇ ਬੋਲਣਾ ਪਿਆ ਮਹਿੰਗਾ, ਹੋ ਰਹੀ ਹੈ ਟਰੋਲ

written by Rupinder Kaler | June 16, 2021

ਸਵਰਾ ਭਾਸਕਰ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਗਾਜ਼ੀਆਬਾਦ ਦੀ ਘਟਨਾ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਜਿਸ ਨੂੰ ਲੈ ਕੇ ਉਹ ਟਰੋਲਰ ਦੇ ਨਿਸ਼ਾਨੇ ਤੇ ਆ ਗਈ ਹੈ । ਦਰਅਸਲ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਦੇ ਲੋਨੀ ਵਿਚ ਇਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਅਤੇ ਦਾੜ੍ਹੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਆਟੋ ਚਾਲਕ ਅਤੇ ਹੋਰ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕਰਕੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਹੋਰ ਪੜ੍ਹੋ : ਕੋਰੋਨਾ ਦੀ ਵੈਕਸੀਨ ਲਗਵਾਉਣ ਪਹੁੰਚੀ ਰਾਖੀ ਸਾਵੰਤ ਦਾ ਡਰ ਨਾਲ ਹੋਇਆ ਬੁਰਾ ਹਾਲ, ਸੋਸ਼ਲ ਮੀਡੀਆ ‘ਤੇ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ ਦੂਜੇ ਪਾਸੇ, ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਨੂੰ ਗਾਜ਼ੀਆਬਾਦ ਜ਼ਿਲੇ ਦੀ ਇਸ ਘਟਨਾ ‘ਤੇ ਪ੍ਰਤੀਕ੍ਰਿਆ ਦੇਣੀ ਪਈ ਮਹਿੰਗੀ। ਸਵਰਾ ਭਾਸਕਰ ਨੇ ਗਾਜ਼ੀਆਬਾਦ ਦੀ ਘਟਨਾ ‘ਤੇ ਅਜਿਹੀ ਗੱਲ ਕਹੀ ਹੈ, ਜਿਸ ਕਾਰਨ ਉਹ ਟਰੋਲਰਾਂ ਦੇ ਨਿਸ਼ਾਨੇ ‘ਚ ਆ ਗਈ ਹੈ। ਸਵਰਾ ਭਾਸਕਰ ਨੇ ਸੋਸ਼ਲ ਮੀਡੀਆ ‘ਤੇ ਗਾਜ਼ੀਆਬਾਦ ਕਾਂਡ ਦੀ ਅਲੋਚਨਾ ਕੀਤੀ ਹੈ। ਉਸਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ‘ਤੇ ਲਿਖਿਆ,’ ਆਰਡਬਲਯੂ ਅਤੇ ਸੰਘੀ ਮੇਰੇ ਟਾਈਮਲਾਈਨ ‘ਤੇ ਲਗਾਤਾਰ ਉਲਟੀਆਂ ਕਰ ਰਹੇ ਹਨ, ਕਿਉਂਕਿ ਗਾਜ਼ੀਆਬਾਦ ਪੁਲਿਸ ਨੇ ਤਿੰਨ ਮੁਸਲਿਮ ਲੋਕਾਂ ਦਾ ਨਾਮ ਲਿਆ ਹੈ, ਪਰ ਮੁੱਖ ਦੋਸ਼ੀ ਪਰਵੇਸ਼ ਗੁਜਰ ਹੈ । ਜਿਹੜਾ ਕੈਮਰੇ’ ਚ ਦਿਖਾਇਆ ਗਿਆ ਆਦਮੀ ਹੈ, ਉਹ ਬਜ਼ੁਰਗ ਆਦਮੀ ਨੂੰ ਜਪਣ ਲਈ ਮਜਬੂਰ ਕਰ ਰਿਹਾ ਹੈ ‘। ਜੈ ਸ਼੍ਰੀ ਰਾਮ ‘. ਹਾਂ, ਇਹ ਮੇਰੇ ਧਰਮ ਅਤੇ ਮੇਰੇ ਰੱਬ ਨੂੰ ਪ੍ਰਦੂਸ਼ਿਤ ਕਰਨ ਦੀ ਕੋਸ਼ਿਸ਼ ਹੈ। ਮੈਨੂੰ ਸ਼ਰਮ ਆਉਂਦੀ ਹੈ.. ਜਿਵੇਂ ਕਿ ਤੁਹਾਨੂੰ ਹੋਣਾ ਚਾਹੀਦਾ ਹੈ’ । ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾ ਉਸ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ।

0 Comments
0

You may also like