ਸਵਰਾ ਭਾਸਕਰ ਨੇ ਲਖੀਮਪੁਰ ਖੀਰੀ ਮਾਮਲੇ ਵਿੱਚ ਮੋਦੀ ਸਰਕਾਰ ਨੂੰ ਲਿਆ ਲੰਮੇ ਹੱਥੀ

written by Rupinder Kaler | October 09, 2021

ਦੇਸ਼ ਵਿੱਚ ਏਨੀਂ ਦਿਨੀਂ ਦੋ ਖ਼ਬਰਾਂ ਸਭ ਤੋਂ ਜ਼ਿਆਦਾ ਤੂਲ ਫੜ ਰਹੀਆਂ ਹਨ । ਇੱਕ ਪਾਸੇ ਸ਼ਾਹਰੁਖ ਖ਼ਾਨ ਦੇ ਬੇਟੇ ਦਾ ਡਰੱਗ ਕੇਸ ਹੈ ਤੇ ਦੂਜੇ ਪਾਸੇ ਲਖੀਮਪੁਰ ਖੀਰੀ ਦੀ ਹਿੰਸਕ (lakhimpur-violence) ਘਟਨਾ, ਜਿਸ ਵਿੱਚ ਕਈ ਕਿਸਾਨਾਂ ਦੀ ਮੌਤ ਹੋ ਗਈ ਹੈ । ਇਸ ਮਾਮਲੇ ਤੇ ਸਵਰਾ ਭਾਸਕਰ (swara-bhasker) ਨੇ ਵੀ ਨਰਾਜ਼ਗੀ ਜਤਾਈ ਹੈ ।ਸਵਰਾ ਭਾਸਕਰ ਨੇ ਆਪਣੇ ਟਵੀਟ ਵਿੱਚ ਲਿਖਿਆ ‘ਮੰਤਰੀ ਦਾ ਬੇਟਾ ਜਿਸ ਨੇ ਜਾਣਬੁਝ ਕੇ ਚਾਰ ਲੋਕਾਂ ਨੂੰ ਮਾਰ ਦਿੱਤਾ (ਵੀਡੀਓ ਵਿੱਚ ਉਸ ਦਾ ਸਬੂਤ ਵੀ ਹੈ) ਉਹ ਘਰ ਵਿੱਚ ਅਰਾਮ ਕਰ ਰਿਹਾ ਹੈ, ਜਦੋਂ ਕਿ ਸ਼ਾਹਰੁਖ ਦਾ ਬੇਟਾ ਹੈਸ਼ ਲੈਣ ਕਰਕੇ ਜੇਲ੍ਹ ਵਿੱਚ ਹੈ ।

ਹੋਰ ਪੜ੍ਹੋ :

ਸਿੱਧੂ ਮੂਸੇਵਾਲਾ ਦੀ ਫਿਲਮ ‘Yes I Am Student’ ਦਾ ਟ੍ਰੇਲਰ ਰਿਲੀਜ਼

khiri ,,-min Image From Instagram

ਮਤਲਬ ਨਵੇਂ ਭਾਰਤ ਵਿੱਚ ਵਹਿਸ਼ੀ ਤਰੀਕੇ ਨਾਲ ਕੀਤਾ ਕਤਲ ਨਾਲੋਂ ਇੱਕਠੇ ਬੈਠ ਕੇ ਸਮੋਕ ਕਰਨਾ ਜ਼ਿਆਦਾ ਖ਼ਤਰਨਾਕ ਹੈ’ । ਸਵਰਾ ਭਾਸਕਰ ਦੇ ਇਸ ਟਵੀਟ ਤੋਂ ਸਾਫ ਹੋ ਜਾਂਦਾ ਹੈ ਕਿ ਉਹਨਾਂ ਨੇ ਲਖੀਮਪੁਰ ਮਾਮਲੇ ਵਿੱਚ ਮੰਤਰੀ ਦੇ ਬੇਟੇ ਨਾਲ ਵਰਤੀ ਜਾ ਰਹੀ ਢਿੱਲ ਤੇ ਨਰਮ ਮਿਜਾਜ ਨੂੰ ਨਿੰਦਾਯੋਗ ਦੱਸਿਆ ਹੈ ।

Lakhimpur khiri-min Image From Instagram

ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਲਖੀਮਪੁਰ ਖੀਰੀ ਵਿੱਚ ਕਿਸਾਨ ਕਂੇਦਰੀ ਮੰਤਰੀ ਦਾ ਵਿਰੋਧ ਕਰਨ ਤੋਂ ਬਾਅਦ ਜਦੋਂ ਘਰ ਜਾ ਰਹੇ ਸਨ ਤਾਂ ਰਸਤੇ ਵਿੱਚ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਤੇ ਉਸ ਦੇ ਕੁਝ ਸਾਥੀਆਂ ਨੇ ਬੇਗੁਨਾਹ ਕਿਸਾਨਾਂ ਨੂੰ ਆਪਣੀਆਂ ਗੱਡੀਆਂ ਨਾਲ ਕੁਚਲ ਦਿੱਤਾ ।

ਜਿਸ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਉਧਰ ਯੂ ਪੀ ਸਰਕਾਰ ਇਸ ਮਾਮਲੇ ਨੂੰ ਲਗਾਤਾਰ ਦਬਾਉਣ ਵਿੱਚ ਲੱਗੀ ਹੋਈ ਹੈ । ਇਸ ਮਾਮਲੇ ਵਿੱਚ ਸਰਕਾਰ ਦੇ ਦਬਾਅ ਦੇ ਚਲਦੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ।

0 Comments
0

You may also like