ਗੀਤਾ ਜ਼ੈਲਦਾਰ ਦਾ ਨਵਾਂ ਗੀਤ 'ਟੀ ਡੋਟ' ਹੋਇਆ ਰਿਲੀਜ਼ 

Written by  Shaminder   |  October 16th 2018 06:50 AM  |  Updated: October 16th 2018 06:50 AM

ਗੀਤਾ ਜ਼ੈਲਦਾਰ ਦਾ ਨਵਾਂ ਗੀਤ 'ਟੀ ਡੋਟ' ਹੋਇਆ ਰਿਲੀਜ਼ 

ਗੀਤਾ ਜ਼ੈਲਦਾਰ ਦਾ ਨਵਾਂ ਗੀਤ 'ਟੀ ਡੋਟ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਗੀਤਾ ਜ਼ੈਲਦਾਰ ਨੇ ਲਿਖੇ ਨੇ ਅਤੇ ਇਸ ਗੀਤ 'ਚ ਉਨ੍ਹਾਂ ਦੇ ਨਾਲ ਹਨ ਫਤਿਹ ।ਗੀਤ ਨੂੰ ਮਿਊਜ਼ਿਕ ਦਿੱਤਾ ਹੈ ਪੀਐੱਨਐੱਮ ਨੇ ਜਦਕਿ ਵੀਡਿਓ ਬਣਾਇਆ ਹੈ ਹੈਰੀ ਸਿੰਘ ਨੇ । ਇਸ ਤੋਂ ਪਹਿਲਾਂ ਵੀ ਗੀਤਾ ਜ਼ੈਲਦਾਰ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।

ਹੋਰ ਵੇਖੋ : ਅਜਿਹਾ ਕੀ ਹੋਇਆ ਕੀ ਗੀਤਾ ਜ਼ੈਲਦਾਰ ਲੱਗ ਰਹੇ ਹਨ ਬੜੇ ਹੀ ਉਤਸ਼ਾਹਿਤ

ਜਿਨ੍ਹਾਂ ਚੋਂ 'ਚਿੱਟੇ ਸੂਟ 'ਤੇ ਦਾਗ ਪੈ ਗਏ' ਅਤੇ 'ਪਿੰਕ ਸੂਟ ਦਾ ਪਹੁੰਚਾ ਚੱਕ–ਚੱਕ ਕੇ' ਅਜਿਹੇ ਗੀਤ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਉਨ੍ਹਾਂ ਨੂੰ ਖਾਸ ਜਗ੍ਹਾ ਦਿਵਾਈ । ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਗੀਤ ਗਾਏ ਨੇ । ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਗ੍ਹਾ ਬਨਾਉਣ ਵਾਲੇ ਗੀਤਾ ਜ਼ੈਲਦਾਰ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ । ਫਿਲਹਾਲ ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਖਾਸ ਕਰਕੇ ਇਹ ਨੌਜਵਾਨਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਗੀਤ 'ਚ ਉਨ੍ਹਾਂ ਨੇ ਜੱਟ ਦੀ ਟੌਹਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਦੀ ਗੱਡੀ ਦੇ ਨਾਲ –ਨਾਲ ਟੌਹਰੀ ਕੁੜਤੇ ਅਤੇ ਚਾਦਰੇ ਨੂੰ ਵੇਖ ਕੇ ਲੋਕਾਂ ਦੇ ਕਾਲਜੇ ਮੱਚ ਰਹੇ ਨੇ । ਇਸ ਗੀਤ 'ਚ ਉਨ੍ਹਾਂ ਨੇ ਪੰਜਾਬੀ ਸਵੈਗ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਸਵੈਗ ਲੋਕਾਂ ਨੂੰ ਵੀ ਪਸੰਦ ਆ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network