ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਬਣਨ ਜਾ ਰਹੀਆਂ ਨੇ ਦੁਨੀਆਂ ਦੀਆਂ ਸਭ ਤੋਂ ਬੁੱਢੀਆਂ ਸ਼ਾਰਪਸ਼ੂਟਰਜ਼, ਲਿਖਿਆ ਇਹ ਸੰਦੇਸ਼

Written by  Aaseen Khan   |  February 09th 2019 04:35 PM  |  Updated: February 09th 2019 04:35 PM

ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਬਣਨ ਜਾ ਰਹੀਆਂ ਨੇ ਦੁਨੀਆਂ ਦੀਆਂ ਸਭ ਤੋਂ ਬੁੱਢੀਆਂ ਸ਼ਾਰਪਸ਼ੂਟਰਜ਼, ਲਿਖਿਆ ਇਹ ਸੰਦੇਸ਼

ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਬਣਨ ਜਾ ਰਹੀਆਂ ਨੇ ਦੁਨੀਆਂ ਦੀਆਂ ਸਭ ਤੋਂ ਬੁੱਢੀਆਂ ਸ਼ਾਰਪਸ਼ੂਟਰਜ਼, ਲਿਖਿਆ ਇਹ ਸੰਦੇਸ਼ : ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਹੁਣ ਦੁਨੀਆਂ ਦੀਆਂ ਸਭ ਤੋਂ ਬੁੱਢੀਆਂ ਮਿਹਲਾਵਾਂ ਦੇ ਸ਼ਾਰਪਸ਼ੂਟਰ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਦੁਨੀਆਂ ਦੀਆਂ ਓਲ੍ਡਏਸਟ ਸ਼ਾਰਪਸ਼ੂਟਰ ਚੰਦਰੋ ਤੋਮਰ ਅਤੇ ਉਹਨਾਂ ਦੀ ਭਾਬੀ ਪ੍ਰਕਾਸ਼ ਤੋਮਰ ਉੱਤੇ ਬਣ ਰਹੀ ਫਿਲਮ ਨੂੰ ਮਸ਼ਹੂਰ ਡਾਇਰੈਕਟਰ ਅਨੁਰਾਗ ਕਸ਼ਅਪ ਅਤੇ ਨਿੱਧੀ ਤੋਮਰ ਮਿਲ ਕੇ ਫਿਲਮ ਨੂੰ ਪ੍ਰੋਡਿਊਸ ਕਰਨਗੇ। ਜਦੋਂ ਕਿ ਰਿਲਾਇੰਸ ਇੰਟਰਟੇਨਮੈਂਟ ਦੇ ਬੈਨਰ ਹੇਠ ਤੁਸ਼ਾਰ ਹਿਰਾਨੰਦਾਨੀ ਪਹਿਲੀ ਫਿਲਮ ਡਾਇਰੈਕਟ ਕਰਨ ਜਾ ਰਹੇ ਹਨ।

ਦੱਸ ਦਈਏ ਚੰਦਰੋ ਅਤੇ ਪ੍ਰਕਾਸ਼ ਦੀ ਜੋੜੀ 'ਇੰਡੀਆਜ਼ ਗੌਟ ਟੈਲੇਂਟ 'ਤੇ ਵੀ ਆ ਚੁੱਕੀ ਹੈ ਅਤੇ ਨੈਸ਼ਨਲ ਲੈਵਲ 'ਤੇ ਕਈ ਮੈਡਲ ਵੀ ਜਿੱਤ ਚੁੱਕੇ ਹਨ। ਤਾਪਸੀ ਪੰਨੂ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਹ ਸ਼ਾਰਪਸ਼ੂਟਰ ਚੰਦਰੋ, ਪ੍ਰਕਾਸ਼ੀ ਤੋਮਰ, ਭੂਮੀ ਪੇਡਨੇਕਰ, ਅਨੁਰਾਗ ਕਸ਼ਅਪ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਦੀ ਕੈਪਸ਼ਨ 'ਚ ਤਾਪਸੀ ਪੰਨੂ ਨੇ ਲਿਖਿਆ ਹੈ,'ਕਦੇ ਸਾਡੀ ਫਿਲਮ 'ਚ ਰੋੜਾ ਬਣ ਜਾਂਦੇ ਹਨ ਤੇ ਕਦੇ ਟਾਈਟਲ ਦੀ ਮਾਰਾ ਮਾਰੀ, ਮੈਨੇ ਸੋਚਿਆ ਹੈ ਮੈਂ ਖੁਦ ਹੀ ਆਪ ਤੋਂ ਫਿਲਮ ਦਾ ਐਲਾਨ ਕਰ ਦਿੰਦੀ ਹਾਂ। ਹੁਣ ਜਿਸਨੇ ਜੋ ਉਖਾੜਨਾ ਹੈ ਉਖਾੜ ਲੋ। ਸਾਡੇ ਦੇਸ਼ ਦੀਆਂ ਸਭ ਤੋਂ ਬੁੱਢੀ ਸ਼ਾਰਪਸ਼ੂਟਰਜ਼ ਦੀ ਸ਼ੂਟਿੰਗ ਸ਼ੁਰੂ ਕਰ ਰਹੀ ਹਾਂ'।

ਹੋਰ ਵੇਖੋ : ਕਦੇ ਵੇਖਿਆ ਹੈ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ ‘ਚੋਂ ਇੱਕ ਨੂੰ ਲਾਈਨ ‘ਚ ਖੜ੍ਹਕੇ ਬਰਗਰ ਖਰੀਦਦੇ , ਦੇਖੋ ਤਸਵੀਰਾਂ

ਚੰਦਰੋ ਤੋਮਰ ਦੀ ਉਮਰ 87 ਸਾਲ, ਅਤੇ ਉਨ੍ਹਾਂ ਦੀ ਭਾਬੀ ਪ੍ਰਕਾਸ਼ੀ ਤੋਮਰ ਦੀ ਉਮਰ 82 ਸਾਲ ਹੈ। ਦੋਨੋਂ ਹੀ ਉੱਤਰ ਪ੍ਰਦੇਸ਼ ਦੇ ਜੋਹਰੀ ਪਿੰਡ ਦੀਆਂ ਰਹਿਣ ਵਾਲੀਆਂ ਹਨ। ਦੋਨਾਂ ਨੇ ਹੀ 50 ਸਾਲ ਦੀ ਉਮਰ ਤੋਂ ਸ਼ਾਰਪਸ਼ੂਟਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ।ਚੰਦਰੋ ਅਤੇ ਪ੍ਰਕਾਸ਼ੀ ਦਾਦੀ ਦੇ ਨਾਮ ਤੋਂ ਵੀ ਮਸ਼ਹੂਰ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network