ਫ਼ਿਲਮ "ਮੁਲਕ" ਦੀ ਪਹਿਲੀ ਝੱਲਕ ਹੋਈ ਜਾਰੀ, ਤਾਪਸੀ ਬਣੀ ਵਕੀਲ਼

Written by  Gourav Kochhar   |  May 22nd 2018 12:43 PM  |  Updated: May 22nd 2018 12:43 PM

ਫ਼ਿਲਮ "ਮੁਲਕ" ਦੀ ਪਹਿਲੀ ਝੱਲਕ ਹੋਈ ਜਾਰੀ, ਤਾਪਸੀ ਬਣੀ ਵਕੀਲ਼

ਰਿਸ਼ੀ ਕਪੂਰ-ਤਾਪਸੀ ਪਨੂੰ ਸਟਾਰਰ ਫ਼ਿਲਮ ‘ਮੁਲਕ’ ਦਾ ਫਸਟ ਲੁੱਕ ਸ਼ੇਅਰ ਕੀਤਾ ਗਿਆ ਹੈ। ਰਿਸ਼ੀ ਦਾ ਫ਼ਿਲਮ ‘ਚ ਲੁੱਕ ਕਾਫੀ ਜ਼ਬਰਦਸਤ ਲੱਗ ਰਿਹਾ ਹੈ। ਰਿਸ਼ੀ Rishi Kapoor ਤੇ ਤਾਪਸੀ Taapsee pannu ਦੇ ਨਾਲ-ਨਾਲ ਫ਼ਿਲਮ ‘ਚ ਨੀਨਾ ਗੁਪਤਾ, ਆਸ਼ੁਤੋਸ਼ ਰਾਣਾ, ਪ੍ਰਤੀਕ ਬੱਬਰ ਤੇ ਰਜ਼ਤ ਕਪੂਰ ਵੀ ਹੈ। ਮੁਲਕ 27 ਜੁਲਾਈ, 2018 ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਨੂੰ ਅਨੁਬਨ ਸਿਨ੍ਹਾ ਡਾਇਰੈਕਟ ਕਰ ਰਹੇ ਹਨ।

taapsee pannu mulk

ਇਸ ਫ਼ਿਲਮ ‘ਚ ਨੀਨਾ ਗੁਪਤਾ ਰਿਸ਼ੀ ਕਪੂਰ ਦੀ ਪਤਨੀ ਦਾ ਰੋਲ ਨਿੱਭਾ ਕਰ ਰਹੀ ਹੈ। ਫ਼ਿਲਮ ਦੀ ਕਹਾਣੀ ਛੋਟੇ ਸ਼ਹਿਰ ਦੇ ਜੁਆਇੰਟ ਫੈਮਿਲੀ ਦੀ ਕਹਾਣੀ ਦੇ ਨੇੜੇ ਘੁੰਮਦੀ ਹੈ ਜੋ ਇੱਕ ਵਿਵਾਦ ‘ਚ ਉਲਝਣ ਤੋਂ ਬਾਅਦ ਆਪਣੀ ਖੋਈ ਇਜ਼ੱਤ ਨੂੰ ਪਾਉਣ ਦੀ ਕੋਸ਼ੀਸ਼ ਕਰਦਾ ਹੈ। ਫ਼ਿਲਮ ਦੇ ਬਾਰੇ ਗੱਲ ਕਰਦੇ ਹੋਏ ਰਿਸ਼ੀ ਕਪੁਰ Rishi Kapoor ਨੇ ਕਿਹਾ, ‘ਮੈਂ ਕਾਫੀ ਲੰਬੇ ਸਮੇਂ ਤੋਂ ਕੋਈ ਡ੍ਰਾਮਾ ਫ਼ਿਲਮ ਨਹੀਂ ਕੀਤੀ ਹੈ ਅਤੇ ਜਦੋਂ ਮੈਂ ਇਸ ਫ਼ਿਲਮ ਦੀ ਕਹਾਣੀ ਸੁਣੀ ਤਾਂ ਮੈਨੂੰ ਇਹ ਪਸੰਦ ਆਈ।

ਇਹ ਪਹਿਲੀ ਫ਼ਿਲਮ ਹੈ ਜਿਸਦੀ ਸ਼ੁਟਿੰਗ ਇੰਨੀ ਜਲਦੀ ਖ਼ਤਮ ਹੋ ਜਾਵੇਗੀ। ਫ਼ਿਲਮ ਦੀ ਸ਼ੂਟਿੰਗ ਸਿਰਫ 27-28 ਦਿਨਾਂ ‘ਚ ਖ਼ਤਮ ਹੋ ਜਾਵੇਗੀ। ਹਾਲ ਹੀ ‘ਚ ਅਮਿਤਾਭ ਅਤੇ ਰਿਸ਼ੀ ਨੇ ਫ਼ਿਲਮ 102 ਨੋਟ ਆਉਟ ‘ਚ ਕੰਮ ਕੀਤਾ ਹੈ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਅਜਿਹੇ ‘ਚ ਰਿਸ਼ੀ Rishi Kapoor ਦੀ ਦੂਜੀ ਫ਼ਿਲਮ ਤੋਂ ਵੀ ਕਾਫੀ ਉਮੀਦਾਂ ਹਨ। ਇਹ ਇੱਕ ਸੋਸ਼ਲ ਥਿਲਰ ਫ਼ਿਲਮ ਹੈ।

taapsee pannu mulk


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network