Advertisment

ਤਾਪਸੀ ਪਨੂੰ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਇਸ ਬੰਦੇ ਨਾਲ ਹਨ ਕਈ ਸਾਲਾਂ ਤੋਂ ਰਿਲੇਸ਼ਨ ’ਚ …!

author-image
By Rupinder Kaler
New Update
ਤਾਪਸੀ ਪਨੂੰ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਇਸ ਬੰਦੇ ਨਾਲ ਹਨ ਕਈ ਸਾਲਾਂ ਤੋਂ ਰਿਲੇਸ਼ਨ ’ਚ …!
Advertisment
ਤਾਪਸੀ ਪਨੂੰ ਉਹ ਅਦਾਕਾਰਾ ਹੈ ਜਿਸ ਦਾ ਨਾਂਅ ਕਦੇ ਵੀ ਕਿਸੇ ਨਾਲ ਨਹੀਂ ਜੁੜਿਆ ਪਰ ਹੁਣ ਤਾਪਸੀ ਪਨੂੰ ਬੈਡਮਿੰਟਨ ਖਿਡਾਰੀ ਮੈਥਿਸ ਬੋ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਤਾਪਸੀ ਲੰਬੇ ਸਮੇਂ ਤੋਂ ਮੈਥਿਸ ਨੂੰ ਡੇਟ ਕਰ ਰਹੀ ਹੈ ਪਰ ਉਸ ਨੇ ਇਸ ਬਾਰੇ ਚੁੱਪੀ ਸਾਧੀ ਹੋਈ ਹੈ। ਹਾਲ ਹੀ ‘ਚ ਪਿੰਕਵਿਲਾ ਨੇ ਦਾਅਵਾ ਕੀਤਾ ਹੈ ਕਿ ਤਾਪਸੀ ਨੇ ਉਨ੍ਹਾਂ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ। ਪਿੰਕਵਿਲਾ ਨਾਲ ਕੁਝ ਸਮਾਂ ਪਹਿਲਾਂ ਗੱਲ ਕਰਦਿਆਂ, ਇਹ ਸਵੀਕਾਰ ਕੀਤਾ ਗਿਆ ਸੀ ਕਿ ਉਸ ਦੀ ਜ਼ਿੰਦਗੀ ‘ਚ ਇਕ ਵਿਸ਼ੇਸ਼ ਵਿਅਕਤੀ ਹੈ। https://www.instagram.com/p/CAE42m2pxSf/ ਤਾਪਸੀ ਨੇ ਕਿਹਾ," ਮੈਂ ਕਿਸੇ ਤੋਂ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੀ। ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਪਰ ਉਸੇ ਸਮੇਂ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਫਿਰ ਸੁਰਖੀਆਂ ਬਣ ਜਾਂਦੀਆਂ ਹਨ। ਮੈਂ ਇਨ੍ਹਾਂ ਸਾਲਾਂ ਦੌਰਾਨ ਜੋ ਕਮਾਇਆ ਹੈ, ਉਸ ਲਈ ਮੈਂ ਸਖਤ ਮਿਹਨਤ ਕੀਤੀ ਹੈ।ਮੇਰੀ ਜਿੰਦਗੀ 'ਚ ਕੋਈ ਬਹੁਤ ਖ਼ਾਸ ਹੈ ਤੇ ਮੇਰਾ ਪਰਿਵਾਰ ਇਸ ਬਾਰੇ ਜਾਣਦਾ ਹੈ। https://www.instagram.com/p/CAAMTu-p7hh/ ਮੇਰੇ ਪਰਿਵਾਰ ਲਈ ਇਸ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। ਉਹ ਉਸ ਵਿਅਕਤੀ ਨੂੰ ਪਸੰਦ ਕਰਦੇ ਹਨ ਜਿਸ ਦੇ ਨਾਲ ਮੈਂ ਹਾਂ। ਮੈਨੂੰ ਯਾਦ ਹੈ ਕਿ ਮੈਂ ਅਕਸਰ ਕਹਿੰਦੀ ਸੀ ਕਿ ਜੇ ਮੇਰੇ ਮਾਤਾ-ਪਿਤਾ ਸਹਿਮਤ ਨਹੀਂ ਹੁੰਦੇ, ਤਾਂ ਅੱਗੇ ਕੁਝ ਨਹੀਂ ਹੋ ਸਕਦਾ। "ਇਸ ਦੌਰਾਨ, ਉਸ ਦੀ ਮਾਂ ਨਿਰਮਲਜੀਤ ਵੀ ਉਸ ਦੇ ਨਾਲ ਸੀ। ਉਨ੍ਹਾਂ ਕਿਹਾ," ਮੈਂ ਤਾਪਸੀ ‘ਤੇ ਪੂਰਾ ਵਿਸ਼ਵਾਸ ਕਰਦੀ ਹਾਂ, ਜਿਸ ਨੂੰ ਵੀ ਉਹ ਆਪਣਾ ਜੀਵਨ ਸਾਥੀ ਚੁਣਦੀ ਹੈ, ਅਸੀਂ ਇਸ ‘ਚ ਉਸ ਦਾ ਸਮਰਥਨ ਕਰਾਂਗੇ। " https://www.instagram.com/p/B_oZDMeJy3W/
Advertisment

Stay updated with the latest news headlines.

Follow us:
Advertisment
Advertisment
Latest Stories
Advertisment