ਸਕੂਲ ਯੂਨੀਫਾਰਮ ‘ਚ ਨਜ਼ਰ ਆ ਰਹੀ ਇਸ ਕਿਊਟ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? ਅੱਜ ਹੈ ਬਾਲੀਵੁੱਡ ਦੀ ਨਾਮੀ ਹੀਰੋਇਨ

written by Lajwinder kaur | September 20, 2021

ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਬਾਲੀਵੁੱਡ ਅਦਾਕਾਰਾਂ ਦੀਆਂ ਬਚਪਨ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੁੰਦੀਆਂ ਨੇ। ਅਜਿਹੀ ਇੱਕ ਪੁਰਾਣੀ ਬਚਪਨ ਦੀ ਤਸਵੀਰ ਵਾਇਰਲ ਹੋ ਰਹੀ ਹੈ, ਬਾਲੀਵੁੱਡ ਅਦਾਕਾਰਾ ਦੀ।

ਹੋਰ ਪੜ੍ਹੋ : ਗਾਇਕ Davi Singh ਨੇ ਆਪਣੀ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਹਰ ਕੋਈ ਜਾਣਨਾ ਚਾਹੁੰਦਾ ਹੈ ਕੀ ਹੋਇਆ ਸੀ ਗਾਇਕ ਨਾਲ?

inside image of tapsee pannu childhood image-min image source-instagram

ਜੀ ਹਾਂ ਵ੍ਹਾਈਟ ਰੰਗ ਦੀ ਸਕੂਲ ਵਾਲੀ ਵਰਦੀ ਅਤੇ ਦੋ ਗੁੱਤਾਂ ਦੇ  ‘ਚ ਨਜ਼ਰ ਆ ਰਹੀ ਇਹ ਕਿਊਟ ਜਿਹੀ ਬੱਚੀ ਕੋਈ ਹੋਰ ਨਹੀਂ ਸਗੋਂ ਬਾਲੀਵੁੱਡ ਦੀ ਟੌਪ ਹੀਰੋਇਨ ਤਾਪਸੀ ਪੰਨੂ Taapsee Pannu ਹੈ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਤੇ ਸ਼ੇਅਰ ਹੋ ਰਹੀ ਹੈ। ਇਹ ਤਸਵੀਰ ਤਾਪਸੀ ਪੰਨੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਕੀਤੀ ਹੈ। ਤਸਵੀਰ 'ਚ ਦੇਖ ਸਕਦੇ ਹੋ ਖੇਡ ਮੁਕਾਬਲੇ 'ਚ ਤਾਪਸੀ ਪੰਨੂ ਨੇ ਪਹਿਲਾ ਇਨਾਮ ਜਿੱਤਿਆ ਹੈ। ਇਸ ਨੂੰ ਸਾਂਝਾ ਕਰਦੇ ਹੋਏ, ਉਹ ਇਸਦੇ ਕੈਪਸ਼ਨ ਵਿੱਚ ਲਿਖਦੀ ਹੈ, "ਬਹੁਤ ਤੇਜ਼ ਦੌੜਦੀ ਹੈ ... ਬਚਪਨ ਤੋਂ"। ਦਰਸ਼ਕਾਂ ਵੀ ਕਮੈਂਟ ਕਰਕੇ ਤਾਪਸੀ ਪੰਨੂ ਦੀ ਕਿਊਟਨੈੱਸ ਦੀ ਤਾਰੀਫ ਕਰ ਰਹੇ ਨੇ।

inside image of dillruba movie tapsee pannu image source-instagram

ਹੋਰ ਪੜ੍ਹੋ :  ਐਸ਼ਵਰਿਆ ਰਾਏ ਦਾ ਇਹ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਵਾਇਰਲ, ਰੋਂਦੇ ਬੱਚੇ ਨੂੰ ਚੁੱਪ ਕਰਾਉਂਦੀ ਆਈ ਨਜ਼ਰ, ਦੇਖੋ ਵੀਡੀਓ

ਦੱਸ ਦਈਏ ਤਾਪਸੀ ਪੰਨੂ ਬਾਲੀਵੁੱਡ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਸਰਗਰਮ ਦਿਖਾਈ ਦਿੰਦੀ ਹੈ । ਜੇ ਗੱਲ ਕਰੀਏ ਤਾਪਸੀ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ‘ਹਸੀਨ ਦਿਲਰੁਬਾ’ ਫ਼ਿਲਮ ਚ ਨਜ਼ਰ ਆਈ ਸੀ। ਉਨ੍ਹਾਂ ਨੇ ਆਪਣੇ ਕਿਰਦਾਰ ਦੇ ਨਾਲ ਇੱਕ ਵਾਰ ਫਿਰ ਤੋਂ ਸਭ ਨੂੰ ਹੈਰਾਨ ਕਰ ਦਿੱਤਾ । ਆਉਣ ਵਾਲੇ ਸਮੇਂ ‘ਚ ਉਹ ਹੋਰ ਕਈ ਫ਼ਿਲਮਾਂ ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

0 Comments
0

You may also like