ਇਸ ਵਜ੍ਹਾ ਕਰਕੇ ਤਾਪਸੀ ਪਨੂੰ ਆਪਣੀਆਂ ਭੈਣਾਂ ਤੋਂ ਧੱਕੇ ਨਾਲ ਬੰਨਵਾਉਂਦੀ ਹੈ ‘ਰੱਖੜੀ’

Written by  Rupinder Kaler   |  May 14th 2020 01:38 PM  |  Updated: May 14th 2020 01:38 PM

ਇਸ ਵਜ੍ਹਾ ਕਰਕੇ ਤਾਪਸੀ ਪਨੂੰ ਆਪਣੀਆਂ ਭੈਣਾਂ ਤੋਂ ਧੱਕੇ ਨਾਲ ਬੰਨਵਾਉਂਦੀ ਹੈ ‘ਰੱਖੜੀ’

ਤਾਪਸੀ ਪਨੂੰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੁਰਾਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ, ਹਾਲ ਹੀ ਵਿੱਚ ਉਹਨਾਂ ਨੇ ਆਪਣੀਆਂ ਭੈਣਾਂ ਨਾਲ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤਾਪਸੀ ਆਪਣੇ ਪਰਿਵਾਰ ਦੇ ਕਾਫੀ ਕਰੀਬ ਹੈ । ਤਾਪਸੀ ਦਾ ਪਰਿਵਾਰ ਦਿੱਲੀ ਵਿੱਚ ਰਹਿੰਦਾ ਹੈ ਜਦੋਂ ਕਿ ਉਹ ਮੁੰਬਈ ਵਿੱਚ ਰਹਿੰਦੀ ਹੈ ।

https://www.instagram.com/p/CAE42m2pxSf/

ਤਾਪਸੀ ਆਪਣੇ ਪਰਿਵਾਰ ਦੇ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਹੈ, ਜਿਸ ਦੇ ਫਾਇਦੇ ਉਸ ਨੇ ਆਪਣੀ ਲੇਟੈਸਟ ਪੋਸਟ ਵਿੱਚ ਦੱਸੇ ਹਨ । ਤਾਪਸੀ ਨੇ ਆਪਣੀਆਂ ਭੈਣਾਂ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਇਹ ਉਹ ਦਿਨ ਸੀ ਜਦੋਂ ਉਸ ਨੇ ਦੋਹਾਂ ਤੋਂ ਰੱਖੜੀ ਬੰਨਵਾਈ ਸੀ ਕਿਉਂਕਿ ਵੱਡੀ ਭੈਣ ਹੋਣ ਕਰਕੇ ਰੱਖਿਆ ਤਾਂ ਮੈਂ ਹੀ ਕਰਦੀ ਹਾਂ, ਵੱਡੀ ਭੈਣ ਹੋਣ ਕਰਕੇ ਮੇਰੀਆਂ ਛੋਟੀਆਂ ਭੈਣਾਂ ਮੈਨੂੰ ਰਿਮੋਟ ਦਿੰਦੀਆਂ ਹਨ, ਪਾਣੀ ਦਿੰਦੀਆਂ ਹਨ ਤੇ ਗਲੇ ਲਗਾਉਂਦੀਆਂ ਹਨ ।

https://www.instagram.com/p/CAHavvLpReh/

ਤੁਹਾਨੂੰ ਦੱਸ ਦਿੰਦੇ ਹਾਂ ਕਿ ਤਾਪਸੀ ਦਾ ਕੋਈ ਸਗਾ ਭਰਾ ਨਹੀਂ ਹੈ । ਉਸ ਦੀ ਇੱਕ ਭੈਣ ਸਗੁਨ ਹੀ ਹੈ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਤਾਪਸੀ ਹਾਲ ਹੀ ਵਿੱਚ ਫ਼ਿਲਮ ਥੱਪੜ ਵਿੱਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਹਨਾਂ ਕੋਲ ਹੋਰ ਕਈ ਪ੍ਰੋਜੈਕਟ ਹਨ ।

https://www.instagram.com/p/B_2L2gQpsoM/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network