ਪੰਜਾਬੀ ਲਾੜੀ ਦੇ ਲਿਬਾਸ ’ਚ ਬੈਠੀ ਤਾਪਸੀ ਪਨੂੰ ਦੇ ਮਨ ’ਚ ਵਾਰ-ਵਾਰ ਆ ਰਿਹਾ ਸੀ ਇਹ ਖਿਆਲ …! ਸ਼ੇਅਰ ਕੀਤੀ ਦਿਲ ਦੀ ਗੱਲ

Written by  Rupinder Kaler   |  April 21st 2020 01:57 PM  |  Updated: April 21st 2020 01:57 PM

ਪੰਜਾਬੀ ਲਾੜੀ ਦੇ ਲਿਬਾਸ ’ਚ ਬੈਠੀ ਤਾਪਸੀ ਪਨੂੰ ਦੇ ਮਨ ’ਚ ਵਾਰ-ਵਾਰ ਆ ਰਿਹਾ ਸੀ ਇਹ ਖਿਆਲ …! ਸ਼ੇਅਰ ਕੀਤੀ ਦਿਲ ਦੀ ਗੱਲ

ਸਾਲ 2018 ਵਿੱਚ ਅਨੁਰਾਗ ਕਸ਼ਯਪ ਦੀ ਫ਼ਿਲਮ ਆਈ ਸੀ ‘ਮਨਮਰਜ਼ੀਆਂ’, ਇਸ ਫ਼ਿਲਮ ਵਿੱਚ ਤਾਪਸੀ ਪਨੂੰ, ਅਭਿਸ਼ੇਕ ਬੱਚਨ ਅਤੇ ਵਿੱਕੀ ਕੌਸ਼ਲ ਦਾ ਲਵ ਟ੍ਰਾਈਐਂਗਲ ਦਿਖਾਇਆ ਗਿਆ ਸੀ । ਫ਼ਿਲਮ ਨੂੰ ਵੀ ਕੁਝ    ਲੋਕਾਂ ਨੇ ਕਾਫੀ ਪਸੰਦ ਕੀਤਾ ਸੀ । ਇਸ ਫ਼ਿਲਮ ਨਾਲ ਜੁੜਿਆ ਕਿੱਸਾ ਤਾਪਸੀ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ । ਇਸ ਫ਼ਿਲਮ ਵਿੱਚ ਤਾਪਸੀ ਨੇ ਇੱਕ ਸਿੱਖ ਪਰਿਵਾਰ ਦੀ  ਕੁੜੀ ਦਾ ਕਿਰਦਾਰ ਨਿਭਾਇਆ ਸੀ ।  ਫ਼ਿਲਮ ਵਿੱਚ ਉਹਨਾਂ ਦੇ ਵਿਆਹ ਦਾ ਇੱਕ ਸੀਨ ਵੀ ਫ਼ਿਲਮਾਇਆ ਗਿਆ ਸੀ ।

https://www.instagram.com/p/B-8zsBAJ1kK/

ਇਸ ਸੀਨ ਦੌਰਾਨ ਤਾਪਸੀ ਨੇ ਗੁਲਾਬੀ ਸੂਟ ਪਾ ਕੇ ਪੰਜਾਬੀ ਦੁਲਹਣ ਦਾ ਰੂਪ ਧਾਰਿਆ ਸੀ । ਇਸ ਸੀਨ ਦੌਰਾਨ ਉਹਨਾਂ ਦੇ ਮਨ ਵਿੱਚ ਕੀ ਖਿਆਲ ਆ ਰਿਹਾ ਸੀ ਇਹ ਤਾਪਸੀ ਨੇ ਹੁਣ ਸ਼ੇਅਰ ਕੀਤਾ ਹੈ । ਇਸ ਸੀਨ ਦੀ ਫੋਟੋ ਸ਼ੇਅਰ ਕਰਦੇ ਹੋਏ ਤਾਪਸੀ ਨੇ ਲਿਖਿਆ ਹੈ ‘ਇਸ ਫ਼ਿਲਮ ਵਿੱਚ ਇੰਟਰਵਲ ਤੋਂ ਪਹਿਲਾਂ ਆਉਣ ਵਾਲੇ ਸੀਨ ਮੇਰੇ ਫੈਵਰੇਟ ਹਨ, ਉਸੇ ਤਰ੍ਹਾਂ ਦੇ ਮੈਂ ਕਈ ਫ਼ਿਲਮਾਂ ਵਿੱਚ ਦੁਲਹਣ ਵਾਲੇ ਸੀਨ ਕਰ ਚੁੱਕੀ ਹਾਂ, ‘ਪਰ ਇਹ ਪਹਿਲੀ ਵਾਰ ਸੀ ਜਦੋਂ ਇਹ ਸੀਨ ਮੇਰੇ ‘ਤੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਫ਼ਿਲਮਾਇਆ ਸੀ’ ।

https://www.instagram.com/p/B_M8YpQpnYf/

ਤਾਪਸੀ ਨੇ ਇਸ ਤੋਂ ਅੱਗੇ ਲਿਖਿਆ ਹੈ ‘ਇਸ ਤੋਂ ਪਹਿਲਾਂ ਮੈਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਵਿਆਹਾਂ ਨੂੰ ਦੁਰਦੁਆਰਿਆਂ ਵਿੱਚ ਅਟੈਂਡ ਕੀਤਾ ਸੀ । ਇਸ ਸੀਨ ਨੂੰ ਫ਼ਿਲਮਾਉਂਦੇ ਹੋਏ ਮੇਰੇ ਮਨ ਵਿੱਚ ਇਹ ਹੀ ਵਾਰ-ਵਾਰ ਖਿਆਲ ਆ ਰਿਹਾ ਸੀ ਕਿ ਵਿਆਹ ਹੋਣ ਤੋਂ ਬਾਅਦ ਮੈਨੂੰ ਅਸਲ ਵਿੱਚ ਕੜਾਹ ਪ੍ਰਸ਼ਾਦ ਖਾਣ ਨੂੰ ਮਿਲੇਗਾ ਜਾਂ ਨਹੀਂ’ । ਤਾਪਸੀ ਏਨੀਂ ਦਿਨੀਂ ਲਾਕਡਾਊਨ ਕਰਕੇ ਘਰ ਵਿੱਚ ਸਮਾਂ ਬਿਤਾ ਰਹੀ ਹੈ ਤੇ ਸੈਲੀਬ੍ਰਿਟੀ ਵਾਂਗ ਆਪਣੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ ।

https://www.instagram.com/p/B_KskryJrOr/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network