ਗੁਰਨਜ਼ਰ ਚੱਠਾ ਦੀ ਆਵਾਜ਼ ‘ਚ ਗੀਤ ‘ਤਬਾਹ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਦੋ ਪਿਆਰ ਕਰਨ ਵਾਲਿਆਂ ਨੂੰ ਦਰਸਾਇਆ ਗਿਆ ਹੈ । ਜੋ ਕਿ ਇੱਕ ਦੂਜੇ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ । ਪਰ ਦੋਵਾਂ ਦਾ ਇਹ ਪਿਆਰ ਹਮੇਸ਼ਾ ਦੀ ਤਰ੍ਹਾਂ ਜ਼ਮਾਨੇ ਨੂੰ ਰਾਸ ਨਹੀਂ ਆਉਂਦਾ ।ਹਾਲਾਂਕਿ ਦੋਵੇਂ ਆਪਣੇ ਪਿਆਰ ਨੂੰ ਦੁਨੀਆ ਤੋਂ ਲੁਕਾ ਕੇ ਰੱਖਦੇ ਨੇ ।ਪਰ ਕਹਿੰਦੇ ਨੇ ਨਾ ਕਿ ਇਸ਼ਕ ਤੇ ਮੁਸ਼ਕ ਛਿਪਾਇਆਂ ਨਹੀਂ ਛਿਪਦੇ ।
ਇਹੀ ਕੁਝ ਹੁੰਦਾ ਹੈ ਇਸ ਪ੍ਰੇਮੀ ਜੋੜੇ ਦੇ ਨਾਲ । ਦੋਵੇਂ ਇੱਕ ਦੂਜੇ ਦੀ ਜੁਦਾਈ ਬਰਦਾਸ਼ ਨਹੀਂ ਕਰ ਪਾਉਂਦੇ ਅਤੇ ਆਪੋ ਆਪਣੀ ਜ਼ਿੰਦਗੀ ਤਬਾਹ ਕਰ ਲੈਂਦੇ ਹਨ ।ਗੁਰਨਜ਼ਰ ਚੱਠਾ ਨੇ ਹੀ ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਜਦੋਂਕਿ ਬੋਲ ਵੀ ਉਨ੍ਹਾਂ ਨੇ ਖੁਦ ਹੀ ਲਿਖੇ ਹਨ ।
ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸਾਰਾ ਗੁਰਪਾਲ ਦਾ ਅੰਦਾਜ਼ ਵੀ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।