Advertisment

75 ਸਾਲਾਂ ਦੇ ਹੋਏ ਹਿੰਦੀ ਫਿਲਮ ਜਗਤ ਦੇ ਮਹਾਨ ਕਲਾਕਾਰ ਅਮਿਤਾਭ ਬੱਚਨ

author-image
By Parkash Deep Singh
New Update
75 ਸਾਲਾਂ ਦੇ ਹੋਏ ਹਿੰਦੀ ਫਿਲਮ ਜਗਤ ਦੇ ਮਹਾਨ ਕਲਾਕਾਰ ਅਮਿਤਾਭ ਬੱਚਨ
Advertisment
ਕੋਈ ਸਮਾਂ ਸੀ ਜਦੋਂ 'ਆਲ ਇੰਡੀਆ ਰੇਡੀਓ' ਨੇ ਇੱਕ ਨੌਕਰੀ ਲਈ Amitabh Bachchan ਨੂੰ ਮਨਾ ਕਰ ਦਿੱਤਾ ਗਿਆ ਸੀ ਅਤੇ ਅੱਜ ਉਹੀ ਅਮਿਤਾਭ ਬੱਚਨ ਨੂੰ ਬਾਲੀਵੁੱਡ ਦੇ ਸ਼ਹਿਨਸ਼ਾਹ ਵਜੋਂ ਜਾਣਿਆ ਜਾਂਦਾ ਹੈ | ਅਮਿਤਾਭ ਬੱਚਨ ਦੀ ਜ਼ਿੰਦਗੀ ਇੱਕ ਅਸਧਾਰਨ ਅਤੇ ਪ੍ਰੇਰਨਾਦਾਇਕ ਕਹਾਣੀ ਤੋਂ ਘੱਟ ਨਹੀਂ ਹੈ | ਅੱਜ ਆਪਣੀ 75 ਵੀਂ ਜਨਮ ਵਰ੍ਹੇਗੰਢ ਦੇ ਮੌਕੇ ਤੇ ਜਿੱਥੇ ਉਨ੍ਹਾਂ ਦੇ ਜ਼ਮਾਨੇ ਦੇ ਜ਼ਿਆਦਾਤਰ ਐਕਟਰ ਰਿਟਾਇਰ ਹੋ ਗਏ ਨੇ, ਅਮਿਤਾਭ ਬੱਚਨ ਅੱਜ ਵੀ ਹਿੰਦੀ ਫਿਲਮ ਜਗਤ ਵਿਚ ਉੰਨੇ ਹੀ ਸਰਗਰਮ ਨੇ ਜਿੰਨੇ ਕਿ 70 ਜਾਂ 80 ਦੇ ਦਸ਼ਕ ਵਿਚ ਸਨ |
Advertisment
publive-image ਅਮਿਤਾਭ ਬੱਚਨ ਜੋ ਆਪਣੇ ਜਨਮਦਿਨ ਦੇ ਮੌਕੇ ਤੇ ਆਪਣੇ ਪੂਰੇ ਪਰਿਵਾਰ ਨਾਲ ਮਾਲਦੀਵ ਵਿਚ ਛੁੱਟੀਆਂ ਮਨਾ ਰਹੇ ਹਨ, ਨੂੰ ਕਈ ਪ੍ਰਸਿੱਧ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ ਜਿਨ੍ਹਾਂ ਵਿਚ ਪੰਦਰਾਂ Film Fare ਪੁਰਸਕਾਰ, 4 ਨੈਸ਼ਨਲ ਪੁਰਸਕਾਰ ਸ਼ਾਮਿਲ ਹਨ | ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1984 ਵਿਚ ਪਦਮਸ੍ਰੀ ਪੁਰਸਕਾਰ, 2001 ਵਿਚ ਪਦਮ ਭੂਸ਼ਣ ਅਤੇ 2015 ਵਿਚ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ | ਅਮਿਤਾਭ ਬੱਚਨ ਦੀ ਪ੍ਰਮੁੱਖਤਾ ਸਿਰਫ਼ ਭਾਰਤ ਤੱਕ ਸੀਮਿਤ ਨਹੀਂ ਹੈ; 2007 ਵਿਚ, ਫਰਾਂਸ ਦੀ ਸਰਕਾਰ ਨੇ ਉਹਨਾਂ ਨੂੰ ਸਿਨੇਮਾ ਦੀ ਦੁਨਿਆਂ ਵਿਚ ਸ਼ਾਨਦਾਰ ਯੋਗਦਾਨ ਲਈ ਨਾਈਟ ਆਫ ਦ ਲੀਜੀਅਨ ਆਫ਼ ਆਨਰ ਦੇ ਆਪਣੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ | ਹਾਲੀਵੁੱਡ ਦੀਆਂ ਫ਼ਿਲਮਾਂ ਦੇ ਕਈ ਆਫ਼ਰ ਠੁਕਰਾਉਣ  ਵਾਲੇ ਅਮਿਤਾਭ ਬੱਚਨ ਨੇ ਫਿਲਮ 'The Great Gatsby' ਵਿਚ ਇਕ ਯਹੂਦੀ ਪਾਤਰ ਦੀ ਭੂਮਿਕਾ ਨਿਭਾਈ ਸੀ  ਅਤੇ ਮੁੱਖ ਭੂਮਿਕਾ ਹਾਲੀਵੁਡ ਦੇ ਮਸ਼ਹੂਰ ਅਦਾਕਾਰ Leonardo Dicaprio ਨੇ ਨਿਭਾਈ ਸੀ | publive-image ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦੇ ਰਾਸ਼ਟਰਪਤੀ ਅਤੇ ਬਾਲੀਵੁੱਡ ਦੀਆਂ ਹੋਰ ਵੱਡੀਆਂ-ਵੱਡੀਆਂ ਹਸਤੀਆਂ ਨੇ ਟਵਿੱਟਰ ਤੇ ਅਮਿਤਾਭ ਬੱਚਨ ਨੂੰ ਓਹਨਾ ਦੇ ਜਨਮਦਿਨ ਦੇ ਮੌਕੇ ਤੇ ਸ਼ੁਬਕਾਮਨਾਵਾਂ ਦਿੱਤੀਆਂ |
Advertisment
  ਪੀ.ਟੀ.ਸੀ. ਨੈਟਵਰਕ ਹਿੰਦੀ ਫਿਲਮ ਜਗਤ ਦੀ ਇਸ ਮਹਾਨ ਸ਼ਾਹਸੀਅਤ ਨੂੰ ਉਹਨਾਂ ਦੇ ਜਨਮਦਿਨ ਦੇ ਮੌਕੇ ਦੇ ਉਹਨਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਪ੍ਰਾਰਥਨਾ ਕਰਦਾ ਹੈ |
Advertisment

Stay updated with the latest news headlines.

Follow us:
Advertisment
Advertisment
Latest Stories
Advertisment