Advertisment

ਪੰਜਾਬੀਆਂ ਨੇ ਦੇਸ਼ ਲਈ ਦਿੱਤੀਆਂ ਹਨ ਸਭ ਤੋਂ ਵੱਧ ਕੁਰਬਾਨੀਆਂ, ਬਾਬਾ ਹਰਭਜਨ ਸਿੰਘ ਦੀ ਕੁਰਬਾਨੀ ਨੂੰ ਅੱਜ ਵੀ ਕੀਤਾ ਜਾਂਦਾ ਹੈ ਯਾਦ

author-image
By Rupinder Kaler
New Update
ਪੰਜਾਬੀਆਂ ਨੇ ਦੇਸ਼ ਲਈ ਦਿੱਤੀਆਂ ਹਨ ਸਭ ਤੋਂ ਵੱਧ ਕੁਰਬਾਨੀਆਂ, ਬਾਬਾ ਹਰਭਜਨ ਸਿੰਘ ਦੀ ਕੁਰਬਾਨੀ ਨੂੰ ਅੱਜ ਵੀ ਕੀਤਾ ਜਾਂਦਾ ਹੈ ਯਾਦ
Advertisment
ਪੰਜਾਬੀ ਉਹ ਲੋਕ ਹਨ ਜਿਨ੍ਹਾਂ ਨੇ ਦੇਸ਼ ਤੇ ਕੌਮ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ । ਪੰਜਾਬ ਦੇ ਕੁਝ ਸੂਰਮੇ ਤਾਂ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੀਆਂ ਕੁਰਬਾਨੀਆਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਅਜਿਹਾ ਹੀ ਇੱਕ ਸੂਰਮਾ ਸੀ ਬਾਬਾ ਹਰਭਜਨ ਸਿੰਘ । ਇਸ ਬਹਾਦਰ ਸੂਰਮੇ ਦਾ ਜਨਮ ਕਪੂਰਥਲਾ ਦੇ ਪਿੰਡ ਤਲਵੰਡੀ ਕੂਕਾ ਵਿੱਚ 30 ਅਗਸਤ 1946 ਨੂੰ ਹੋਇਆ ਸੀ ਜਦੋਂ ਕਿ 4 ਅਕਤੂਬਰ 1968 ਨੂੰ ਬਾਬਾ ਹਰਭਜਨ ਸਿੰਘ ਸ਼ਹੀਦ ਹੋ ਗਏ ਸਨ । publive-image ਬਾਬਾ ਹਰਭਜਨ ਸਿੰਘ ਨੂੰ 26 ਜਨਵਰੀ 1969 ਨੂੰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ । ਪਰ ਸ਼ਹੀਦ ਹੋਣ ਦੇ ਬਾਵਜੂਦ ਬਾਬਾ ਹਰਭਜਨ ਸਿੰਘ ਦੀ ਨੌਕਰੀ ਭਾਰਤੀ ਫੌਜ ਵਿੱਚ ਜਾਰੀ ਰਹੀ । ਇੱਥੇ ਹੀ ਬੱਸ ਨਹੀਂ ਉਹਨਾਂ ਨੂੰ ਬਕਾਇਦਾ ਤਰੱਕੀ ਦੇ ਕੇ ਸੰਨ 2੦੦6  ਵਿੱਚ ਸੇਵਾ ਮੁਕਤ ਵੀ ਕੀਤਾ ਗਿਆ । publive-image ਬਾਬਾ ਹਰਭਜਨ ਸਿੰਘ ਦੀ ਯਾਦ ਵਿੱਚ ਸਰਹੱਦ ਤੇ ਇੱਕ ਮੰਦਰ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ ਜਿੱਥੇ ਭਾਰਤੀ ਫੌਜ ਦੇ ਜਵਾਨ ਹਰ ਰੋਜ਼ ਉਹਨਾਂ ਨੂੰ ਮੱਥਾ ਟੇਕਦੇ ਹਨ । ਲੋਕ ਵਿਸ਼ਵਾਸ਼ ਹੈ ਕਿ ਬਾਬਾ ਹਰਭਜਨ ਸਿੰਘ ਸ਼ਹੀਦ ਹੋ ਕੇ ਵੀ ਸਰਹੱਦ ਦੀ ਸੁਰੱਖਿਆ ਕਰਦੇ ਹਨ । ਜਿਸ ਦਾ ਅਹਿਸਾਸ ਕੁਝ ਲੋਕਾਂ ਨੂੰ ਹੁੰਦਾ ਹੈ । ਸੋ ਬਾਬਾ ਹਰਭਜਨ ਸਿੰਘ ਦੀ ਇਸ ਕੁਰਬਾਨੀ ਨੂੰ ਸਾਡਾ ਵੀ ਸਲਾਮ ਹੈ ਜਿਹੜੇ ਦੇਸ਼ ਤੇ ਕੌਮ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਗਏ ।
#baba-harbhajan-singh
Advertisment

Stay updated with the latest news headlines.

Follow us:
Advertisment
Advertisment
Latest Stories
Advertisment