Advertisment

ਦਿਲਜੀਤ ਦੋਸਾਂਝ ਦੀ ਮੂਵੀ 'ਅਰਜੁਨ ਪਟਿਆਲਾ' ਦੀ ਰਿਲੀਜ਼ ਡੇਟ ‘ਚ ਬਦਲਾਅ, ਜਾਣੋ ਹੁਣ ਕਦੋਂ ਹੋਵੇਗੀ ਰਿਲੀਜ਼

author-image
By Lajwinder kaur
New Update
ਦਿਲਜੀਤ ਦੋਸਾਂਝ ਦੀ ਮੂਵੀ 'ਅਰਜੁਨ ਪਟਿਆਲਾ' ਦੀ ਰਿਲੀਜ਼ ਡੇਟ ‘ਚ ਬਦਲਾਅ, ਜਾਣੋ ਹੁਣ ਕਦੋਂ ਹੋਵੇਗੀ ਰਿਲੀਜ਼
Advertisment
ਦਿਲਜੀਤ ਦੋਸਾਂਝ ਦੀ ਮੋਸਟ ਅਵੇਟਡ ਫ਼ਿਲਮ ਅਰਜੁਨ ਪਟਿਆਲਾ ਜਿਸ ਦੀ ਪ੍ਰਸ਼ੰਸ਼ਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਫੈਨਜ਼ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਮੂਵੀ ਦੀ ਰਿਲੀਜ਼ ਡੇਟ ਚ ਬਦਲਾਅ ਕੀਤਾ ਗਿਆ ਹੈ । ਹੁਣ ਅਰਜੁਨ ਪਟਿਆਲਾ ਫ਼ਿਲਮ 3 ਮਈ ਦੀ ਜਗ੍ਹਾ 19 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਦੀ ਜਾਣਕਾਰੀ ਫਿਲਮ ਐਨਾਲਿਸਟ ਤਰਨ ਆਦਰਸ਼ ਨੇ ਟਵਿੱਟਰ ਰਾਹੀਂ ਦਿੱਤੀ ਹੈ।  
Advertisment
ਹੋਰ ਵੇਖੋ:ਸਰਦਾਰਾਂ ਦੇ ਦਬਦਬਾ ਨੂੰ ਪੇਸ਼ ਕਰਦਾ ਹੈ ਕੁਲਬੀਰ ਝਿੰਜਰ ਦਾ ਨਵਾਂ ਗੀਤ, ਦੇਖੋ ਵੀਡੀਓ ਇਸ ਫ਼ਿਲਮ ਚ ਮੁੱਖ ਕਿਰਦਾਰਾਂ ਚ ਦਿਲਜੀਤ ਦੋਸਾਂਝ, ਕ੍ਰਿਤੀ ਸਨੈਨ ਅਤੇ ਵਰੁਣ ਸ਼ਰਮਾ ਨਜ਼ਰ ਆਉਣਗੇ। ਅਰਜੁਨ ਪਟਿਆਲਾ ਮੂਵੀ ‘ਚ ਉਹ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਡਾਇਰੈਕਟਰ ਰੋਹਿਤ ਜੁਗਰਾਜ ਵੱਲੋਂ ਅਰਜੁਨ ਪਟਿਆਲਾ ਮੂਵੀ ਨੂੰ ਡਾਇਰੈਕਟ ਕੀਤਾ ਗਿਆ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਭੂਸ਼ਨ ਕੁਮਾਰ, ਦਿਨੇਸ਼ ਵਿਜਾਨ, ਕ੍ਰਿਸ਼ਨ ਕੁਮਾਰ ਅਤੇ ਸੰਦੀਪ ਲੇਜ਼ਲ। ਫਿਲਮ ਨੂੰ ਮਡਡੌਕ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਅਰਜੁਨ ਪਟਿਆਲਾ ਮੂਵੀ 19 ਜੁਲਾਈ ਨੂੰ ਸਿਨੇਮਾ ਘਰਾਂ ਚ ਰਿਲੀਜ਼ ਕੀਤੀ ਜਾਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment