Advertisment

ਕੀ ਤੁਸੀਂ ਕਦੇ ਦੇਖਿਆ ਧਰਮਿੰਦਰ ਨੂੰ ਖੇਤੀ ਕਰਦੇ ਨੂੰ ਜੇ ਨਹੀਂ ਤਾਂ ਦੇਖੋ ਇਹ ਵੀਡੀਓ

author-image
By Lajwinder kaur
New Update
ਕੀ ਤੁਸੀਂ ਕਦੇ ਦੇਖਿਆ ਧਰਮਿੰਦਰ ਨੂੰ ਖੇਤੀ ਕਰਦੇ ਨੂੰ ਜੇ ਨਹੀਂ ਤਾਂ ਦੇਖੋ ਇਹ ਵੀਡੀਓ
Advertisment
ਪੰਜਾਬੀ ਇੰਡਸਟਰੀ 'ਚ ਜੱਟ ਟਿੰਕਾ ਯਾਨੀਕਿ ਹਰੀਸ਼ ਵਰਮਾ ਨੇ ਕਮਾਲ ਦੇ ਅਦਾਕਾਰੀ ਨਾਲ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਹਰੀਸ਼ ਵਰਮਾ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ 2010 'ਚ ਮਿਸ ਪੂਜਾ ਨਾਲ ਫ਼ਿਲਮ 'ਪੰਜਾਬਣ' ਨਾਲ ਕੀਤੀ ਸੀ। ਸੁਪਰਹਿੱਟ ਫ਼ਿਲਮ 'ਯਾਰ ਅਣਮੁੱਲੇ' ਦਾ ਜੱਟ ਟਿੰਕਾ ਵਾਲਾ ਕਿਰਦਾਰ ਹਰੀਸ਼ ਵਰਮਾ ਨਾਲ ਹੁਣ ਤੱਕ ਜੁੜਿਆ ਹੋਇਆ ਹੈ।Harish Verma Shared Bollywood Star Dharmendra Video ਹੋਰ ਪੜ੍ਹੋ: ਲੈ ਜੱਟਾ ਖਿੱਚ ਸੈਲਫ਼ੀ, ਜੱਟੀ ਨਚੂਗੀ ਤੇਰੀ ਬਾਂਹ ਫੱੜ ਕੇ ਪੰਜਾਬੀ ਅਦਾਕਾਰ ਹਰੀਸ਼ ਵਰਮਾ ਜੋ ਕੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹਨਾਂ ਨੇ ਅਪਣੇ ਇੰਸਟਾਗ੍ਰਾਮ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਉਹਨਾਂ ਬਾਲੀਵੁੱਡ ਸੁਪਰ ਸਟਾਰ ਧਰਮਿੰਦਰ ਜੀ ਲਈ ਬਹੁਤ ਪ੍ਰਸ਼ੰਸਾ ਕਰਦੇ ਹੋਏ ਬਹੁਤ ਵਧੀਆ ਮੈਸਜ ਲਿਖਿਆ ਤੇ ਨਾਲ ਹੀ ਹਰੀਸ਼ ਨੇ ਧਰਮ ਜੀ ਨੂੰ ਲਵ ਯੂ ਲਿਖਿਆ ਹੈ। ਵੀਡੀਓ 'ਚ ਧਰਮਿੰਦਰ ਖੇਤੀ ਕਰਦੇ ਦਿਖਾਈ ਦੇ ਰਹੇ ਹਨ ਤੇ ਨਾਲ ਉਹ ਕਹਿ ਰਹੇ ਨੇ ਕਿ ਉਹ ਆਰਗੈਨਿਕ ਸ਼ਬਜੀਆਂ ਉਗਾ ਰਹੇ ਹਨ। ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਖੇਤੀ ਕਰ ਕੇ ਮਜ਼ਾ ਆ ਰਿਹਾ ਹੈ। ਧਰਮਿੰਦਰ ਜੀ ਨੇ ਸਭ ਨੂੰ ਆਰਗੈਨਿਕ ਖੇਤੀ ਕਰਨ ਦਾ ਸੰਦੇਸ਼ ਦਿੱਤਾ ਹੈ। ਇਹ ਵੀਡੀਓ ਹਰੀਸ਼ ਵਰਮਾ ਨੂੰ ਬਹੁਤ ਪਸੰਦ ਆਈ ਤੇ ਉਹਨਾਂ ਨੇ ਅਪਣੇ ਸੋਸ਼ਲ ਅਕਾਊਟ 'ਤੇ ਸ਼ੇਅਰ ਕਰ ਦਿੱਤੀ। https://www.instagram.com/p/BrGmtoNnlNY/ ਜੇ ਗੱਲ ਕਰੀਏ ਹਰੀਸ਼ ਵਰਮਾ ਦੀ ਤਾਂ ਉਹਨਾਂ ਨੇ ਅਦਾਕਾਰੀ ਦੇ ਨਾਲ-ਨਾਲ ਗਾਇਕੀ ‘ਚ ਵੀ ਕਦਮ ਰੱਖ ਚੁੱਕੇ ਹਨ। ਉਹਨਾਂ ਦਾ ਪਹਿਲਾ ਗੀਤ 'ਇਕ ਵਾਰ ਹੋਰ ਸੋਚ ਲੈ' 2016 'ਚ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤੇ ਸੀ ਤੇ ਜਿਸ ਤੋਂ ਬਾਅਦ ਆਪਣਾ ਅਗਲਾ ਗੀਤ 'ਯਾਰ ਵੇ' ਨਾਲ ਹਾਜ਼ਿਰ ਹੋਏ ਸਨ। ਇਸ ਗੀਤ ਨੂੰ ਵੀ ਜਾਨੀ ਤੇ ਬੀ-ਪਰੈਕ ਦੀ ਜੋੜੀ ਨੇ ਤਿਆਰ ਕੀਤਾ ਸੀ। ਇਸ ਸਾਲ ਆਈ ਪੰਜਾਬੀ ਫਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਜਿਸ ਹਰੀਸ਼ ਨੇ ਨੀਟਾ ਦਾ ਕਿਰਦਾਰ ਨਿਭਾਇਆ ਸੀ। ਇਹ ਮੂਵੀ ਸੁਪਰ ਹਿੱਟ ਰਹੀ ਸੀ ਇਸ ਮੂਵੀ ਦੇ ਗੀਤ ‘ਲੈ ਜੱਟਾ ਖਿੱਚ ਸੈਲਫੀ’ ਜਿਸ ਨੂੰ ਹਰੀਸ਼ ਤੇ ਸਿੰਮੀ ਚਾਹਲ 'ਤੇ ਫਿਲਮਾਇਆ ਗਿਆ ਸੀ ਤੇ ਸਰੋਤਿਆਂ ਨੂੰ ਕਾਫੀ ਭਰਾਵਾਂ ਹੁੰਗਾਰ ਮਿਲਿਆ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment