Advertisment

ਜੇਕਰ ਤੁਸੀਂ ਵੀ ਹੋ ਦਿਲਜੀਤ ਦੇ ਫੈਨ ਤਾਂ ਇਹ 10 ਗਾਣੇ ਤੁਹਾਨੂੰ ਵੀ ਜ਼ਰੂਰ ਆਉਣਗੇ ਪਸੰਦ

author-image
By Aaseen Khan
New Update
ਜੇਕਰ ਤੁਸੀਂ ਵੀ ਹੋ ਦਿਲਜੀਤ ਦੇ ਫੈਨ ਤਾਂ ਇਹ 10 ਗਾਣੇ ਤੁਹਾਨੂੰ ਵੀ ਜ਼ਰੂਰ ਆਉਣਗੇ ਪਸੰਦ
Advertisment
ਪੰਜਾਬ ਦਾ ਅਜਿਹਾ ਨਾਮ ਜੋ ਅੱਜ ਪੂਰੀ ਦੁਨੀਆਂ 'ਚ ਗੂੰਜ ਰਿਹਾ ਹੈ ਜਿਸ ਦੇ ਗਾਣਿਆਂ 'ਤੇ ਪੂਰੀ ਦੁਨੀਆ ਨੱਚਦੀ ਹੈ ਅਤੇ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਨਾਮ ਬੁਲੰਦੀਆਂ 'ਤੇ ਪਹੁੰਚਿਆ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਛੋਟੇ ਜਿਹੇ ਪਿੰਡ 'ਚੋਂ ਨਿੱਕਲ ਕੇ ਅੰਬਰਾਂ 'ਤੇ ਪਹੁੰਚਣ ਵਾਲੇ ਦਿਲਜੀਤ ਦੋਸਾਂਜ ਦੀ। 2004 ਤੋਂ ਮਿਊਜ਼ਿਕ ਇੰਡਸਟਰੀ ਨਾਲ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਦਿਲਜੀਤ ਦੋਸਾਂਜ ਅੱਜ ਬਾਲੀਵੁੱਡ ਦੀਆਂ ਵੱਡੀਆਂ ਵੱਡੀਆਂ ਫ਼ਿਲਮਾਂ 'ਚ ਲੀਡ ਅਦਾਕਾਰ ਦੇ ਤੌਰ ਤੇ ਕੰਮ ਕਰ ਰਹੇ ਹਨ ਅਤੇ ਹੁਣ ਤੱਕ ਕਈ ਸਾਰੇ ਵੱਡੇ ਅਵਾਰਡ ਵੀ ਆਪਣੇ ਨਾਮ ਕਰ ਚੁੱਕੇ ਨੇ । Punjabi and Bollywood
Advertisment
ਹੋਰ ਪੜ੍ਹੋ : ਲਖਵਿੰਦਰ ਵਡਾਲੀ ਨੂੰ ਅਜਿਹਾ ਕਿਹੜਾ ਇਸ਼ਕ ਲੱਗਿਆ ਜਿਹੜਾ ਰੋਣ ਲਈ ਕਰ ਰਿਹਾ ਹੈ ਮਜਬੂਰ ਦਿਲਜੀਤ ਦੋਸਾਂਜ ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਟ੍ਰੈਕਸ ਦੇ ਚੁੱਕੇ ਨੇ ਜਿੰਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗਾ। ਗਾਣੇ ਤਾਂ ਦੋਸਾਂਜ ਵਾਲੇ ਦੇ ਬਹੁਤ ਹਨ ਤੇ ਸਾਰੇ ਸੁਪਰ ਡੁਪਰ ਹਿੱਟ ਵੀ ਰਹੇ ਨੇ। ਪਰ ਜੇਕਰ ਕੁੱਝ ਕੁ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਨਾਮ "ਲੈਂਬਰਗਨੀ" ਗਾਣੇ ਦਾ ਆਉਂਦਾ ਹੈ ਜਿਸ ਨੂੰ ਬੇਇੰਤਹਾ ਪਿਆਰ ਸਰੋਤਿਆਂ ਨੇ ਦਿੱਤਾ। ਇਸ ਗਾਣੇ ਨੂੰ 'ਯੂ ਟਿਊਬ' ਤੇ 185 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। 26 ਦਸੰਬਰ 2016 ਨੂੰ ਆਏ ਇਸ ਗਾਣੇ ਨੇ ਇੰਡਸਟਰੀ 'ਚ ਤਹਿਲਕਾ ਮਚਾ ਦਿੱਤਾ ਸੀ। ਗਾਣੇ ਦੀ ਲਿਰਿਕਸ ਵੀਤ ਬਲਜੀਤ ਨੇ ਲਿਖੇ ਸੀ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਕੀਤਾ ਸੀ। ਹੁਣ ਗੱਲ ਕਰਦੇ ਹਾਂ ਪੈੱਗ ਸ਼ੈੱਗ ਦੀ , ਮੇਰਾ ਮਤਲਬ ਜਨਾਬ ਦਿਲਜੀਤ ਦੇ ਗਾਣੇ ਪਟਿਆਲਾ ਪੈੱਗ ਦੀ ਜਿਸ ਨੇ ਦਿਲਜੀਤ ਦੋਸਾਂਜ ਦਾ ਇਹ ਗਾਣਾ 17 ਨਵੰਬਰ 2014 ਨੂੰ ਸਪੀਡ ਰਿਕਾਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਸੀ। ਜਦੋਂ ਇਹ ਗਾਣਾ ਰਿਲੀਜ਼ ਹੋਇਆ ਸੀ ਤਾਂ ਹਰ ਇੱਕ ਨੂੰ ਨੱਚਣ ਲਈ ਮਜਬੂਰ ਕੀਤਾ ਸੀ ਤੇ ਅੱਜ ਵੀ ਕਰਦਾ ਹੈ। ਵਿਆਹ ਸ਼ਾਦੀਆਂ ਪਾਰਟੀਆਂ ਅੱਜ ਵੀ 'ਪਟਿਆਲਾ ਪੈੱਗ' ਗਾਣੇ ਤੋਂ ਬਿਨ੍ਹਾਂ ਅਧੂਰੇ ਹਨ। ਇਸ ਗਾਣੇ ਨੂੰ 100 ਮਿਲੀਅਨ ਤੋਂ ਉੱਪਰ ਵਿਊਜ਼ ਹੋ ਚੁੱਕੇ ਨੇ। ਦਿਲਜੀਤ ਦੋਸਾਂਜ ਦਾ ਇਸੇ ਸਾਲ ਅਕਤੂਬਰ 'ਚ ਰਿਲੀਜ਼ ਹੋਏ ਗਾਣੇ 'ਪੁੱਤ ਜੱਟ ਦਾ' ਨੇ ਬਾਲੀਵੁੱਡ ਤੱਕ ਦੇ ਬੜੇ ਬੜੇ ਸਿਗਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਲਗਾਤਾਰ ਟਰੇਂਡਿੰਗ ਰਹੇ ਇਸ ਗਾਣੇ ਨੇ ਖੂਬ ਸੁਰਖੀਆਂ ਬਟੋਰੀਆਂ ਹਨ। ਇਸ ਗਾਣੇ ਦੇ ਬੋਲ ਬਾਲੀਵੁੱਡ ਦੇ ਰੈਪਰ ਇੱਕਾ ਨੇ ਲਿਖੇ ਹਨ ਤੇ ਇਸ ਦਾ ਮਿਊਜ਼ਿਕ 'ਆਰਚੀ' ਵੱਲੋਂ ਕੀਤਾ ਗਿਆ ਹੈ।
Advertisment
ਦਿਲਜੀਤ ਦੋਸਾਂਜ ਪੰਜਾਬੀਆਂ ਦੀ ਹਮੇਸ਼ਾ ਪਹਿਲੀ ਪਸੰਦ ਰਹੇ ਨੇ। ਇਸ ਲਈ ਉਹਨਾਂ ਦੇ ਹਰ ਇੱਕ ਗਾਣੇ ਨੂੰ ਪੰਜਾਬੀਆਂ ਨੇ ਹੀ ਨਹੀਂ ਬਲਕਿ ਹੁਣ ਪੂਰੇ ਭਾਰਤ 'ਚ ਉਹਨਾਂ ਨੂੰ ਸੁਣਿਆ ਤੇ ਦੇਖਿਆ ਜਾ ਰਿਹਾ ਹੈ। ਇਸ ਲਈ 2015 'ਚ ਆਇਆ ਗਾਣਾ '5 ਤਾਰਾ' ਜਿਸ ਨੂੰ ਲੋਕ ਅੱਜ ਤੱਕ ਪਿਆਰ ਦੇ ਰਹੇ ਨੇ। ਇਸ ਗਾਣੇ ਨੂੰ ਯੂ ਟਿਊਬ ਤੇ 97 ਮਿਲੀਅਨ ਤੋਂ ਵੱਧ ਵਾਰ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ। ਇਸ ਗਾਣੇ ਦੇ ਲਿਰਿਕਸ ਰਣਬੀਰ ਸਿੰਘ ਵੱਲੋਂ ਅਤੇ ਗਾਣੇ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਜਤਿੰਦਰ ਸ਼ਾਹ ਨੇ। ਪੰਜ ਤਾਰਾ ਹੋਟਲ ਗਾਣੇ ਨੂੰ ਸਪੀਡ ਰਿਕਾਡਸ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਸੀ। ਨੀਰੂ ਬਾਜਵਾ ਤੇ ਦਿਲਜੀਤ ਦੋਸਾਂਜ ਦੀ ਜੋੜੀ ਜਦੋਂ ਵੀ ਇਕੱਠੀ ਆਈ ਹੈ ਹਮੇਸ਼ਾਂ ਤਹਿਲਕਾ ਹੀ ਮਚਾ ਕੇ ਗਈ ਹੈ ਭਾਵੇਂ ਉਹ ਗਾਣੇ ਹੋਣ ਜਾਂ ਫ਼ਿਲਮਾਂ ਹੋਣ। ਕੁੱਝ 11 ਮਹੀਨੇ ਪਹਿਲਾਂ ਆਇਆ ਗਾਣਾ 'ਰਾਤ ਦੀ ਗੇੜੀ' ਜਿਸ 'ਚ ਫ਼ਿਲਮਾਂ ਵਾਂਗ ਹੀ ਲੋਕਾਂ ਵੱਲੋਂ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਜ ਦੀ ਜੁਗਲਬੰਦੀ ਨੂੰ ਪਿਆਰ ਮਿਲਿਆ। ਜਿਵੇਂ ਦਿਲਜੀਤ ਦੇ ਜ਼ਿਆਦਾਤਰ ਗਾਣਿਆਂ ਦਾ ਮਿਊਜ਼ਿਕ ਜਤਿੰਦਰ ਸ਼ਾਹ ਹੋਰਾਂ ਵੱਲੋਂ ਕੀਤਾ ਜਾਂਦਾ ਹੈ ਇਸ ਗਾਣੇ ਦਾ ਮਿਊਜ਼ਿਕ ਵੀ ਜਤਿੰਦਰ ਸ਼ਾਹ ਵਲੋਂ ਹੀ ਕੀਤਾ ਗਿਆ। ਗਾਣੇ ਦੇ ਲਿਰਿਕਸ ਗੀਤਕਾਰ ਰਣਬੀਰ ਸਿੰਘ ਉਲੀਕੇ ਗਏ ਹਨ। ਦਿਲਜੀਤ ਦੋਸਾਂਜ ਆਪਣੇ ਗਾਣਿਆਂ ਨੂੰ ਰਾੱਕ ਪੌਪ ਦਾ ਤੜਕਾ ਵੀ ਲਗਾਉਂਦੇ ਰਹਿੰਦੇ ਨੇ। ਅਜਿਹਾ ਹੀ ਗੀਤ ਉਹਨਾਂ ਗਾਇਆ ਜਿਸ ਦਾ ਨਾਮ ਸੀ ਪ੍ਰੋਪਰ ਪਟੋਲਾ ਜਿਸ ਉਹਨਾਂ ਨੂੰ ਫੇਮਸ ਰੈਪਰ , ਲਰਿਸਿਸਟ , ਮਿਊਜ਼ਿਕ ਕੰਪੋਜ਼ਰ ਜਾਂ ਸਿੰਪਲ ਸ਼ਬਦਾਂ 'ਚ ਕਹਿ ਲਈਏ ' ਬਾਦਸ਼ਾਹ ' ਨਾਮ ਤੋਂ ਵੀ ਤੇ ਕੰਮ ਤੋਂ। ਇਹ ਗਾਣਾ ਤਕਰੀਬਨ 5 ਸਾਲ ਪਹਿਲਾਂ ਕੀਤਾ ਗਿਆ ਸੀ ਪਰ ਅੱਜ ਵੀ ਸੁਣਨ ਤੇ ਨਵਾਂ ਹੀ ਲੱਗਦਾ ਹੈ।
Advertisment
ਆਪਣੇ ਬੀਟ ਰੋਮਾਂਟਿਕ ਗਾਣਿਆਂ ਨੂੰ ਲੈ ਕੇ ਦੋਸਾਂਜਾਂ ਵਾਲਾ ਮੁੰਡਾ ਹਮੇਸ਼ਾ ਸੀਰੀਅਸ ਰਹਿੰਦਾ ਹੈ ਇਸ ਲਈ ਕੋਈ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਂਦੀ। ਅਸੀਂ ਗੱਲ ਕਰ ਰਹੇਂ ਹਾਂ ਅਸੀਂ ਗੱਲ ਕਰ ਰਹੇ ਹਾਂ 2016 'ਚ ਆਏ ਗਾਣੇ 'ਡੂ ਯੂ ਨੋ' ਦੀ ਜਿਸ ਨੇ ਮਿਊਜ਼ਿਕ ਇੰਡਸਟਰੀ 'ਚ ਇੱਕ ਵੱਖਰੀ ਛਾਪ ਛੱਡੀ ਹੈ। ਜਦੋਂ ਵੀ ਦਿਲਜੀਤ ਦੋਸਾਂਜ ਤੇ ਬਾਦਸ਼ਾਹ ਇਕੱਠੇ ਕੋਈ ਪ੍ਰੋਜੈਕਟ ਲੈ ਕੇ ਆਏ ਨੇ ਤਾਂ ਬੱਸ ਉਸ ਤੋਂ ਉੱਤੇ ਤਾਂ ਕੁੱਝ ਹੋ ਹੀ ਨਹੀਂ ਸਕਦਾ। ਬਾਲੀਵੁੱਡ 'ਚ ਵੀ ਆਪਣਾ ਲੋਹਾ ਮਨਵਾ ਚੁੱਕੇ ਦਿਲਜੀਤ ਦੋਸਾਂਜ ਦਾ ਸੋਨਾਕਸ਼ੀ ਸਿਨਹਾ ਦੀ ਫਿਲਮ ਨੂਰ 'ਚ ਆਇਆ ਗਾਣਾ 'ਮੂਵ ਯੂਅਰ ਲੱਕ' ਬਲਾਕਬਸਟਰ ਰਿਹਾ। 2018 'ਚ ਰਿਲੀਜ਼ ਹੋਈ ਦਿਲਜੀਤ ਦੀ ਐਲਬਮ ਜਿਸ ਨਾਮ ਹੈ 'ਕਾਂਫੀਡੈਂਸ਼ਲ' ਨੇ ਵੀ ਖੂਬ ਸੁਰਖੀਆਂ ਬਟੋਰੀਆਂ। ਇਸ ਐਲਬਮ ਦੇ ਗਾਣੇ 'ਹਾਈ ਐਂਡ' ਨੇ ਹਰ ਪਾਸੇ ਧੂਮ ਮਚਾ ਦਿੱਤੀ ਸੀ। ਤੁਸੀਂ ਵੀ ਸੁਣੋ ਦੋਸਾਂਜਾਂ ਵਾਲੇ ਦਾ 'ਹਾਈ ਐਂਡ' ਦਾ ਇਹ ਵੀਡੀਓ
Advertisment
ਜਿਵੇਂ ਅੱਜ ਹਰ ਇੱਕ ਵਿਅਕਤੀ ਦਾ ਸੁਪਨਾ ਦਿਲਜੀਤ ਦੋਸਾਂਜ ਨਾਲ ਕੰਮ ਕਰਨ ਦਾ ਹੈ ਇਸੇ ਤਰਾਂ ਦਿਲਜੀਤ ਦਾ ਵੀ ਸੁਪਨਾ ਸੀ ਕਿ ਉਹ ਪੰਜਾਬ ਦੇ ਮਾਣ ਗੁਰਦਾਸ ਮਾਨ ਨਾਲ ਗਾਣਾ ਕਰਨ ਤੇ ਉਹਨਾਂ ਦਾ ਇਹ ਸੁਪਨਾ ਪੂਰਾ ਕੀਤਾ ਕੋਕ ਸਟੂਡੀਓਜ਼ ਨੇ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗੁਰਦਾਸ ਮਾਨ ਤੇ ਦਿਲਜੀਤ ਦੋਸਾਂਜ ਦੇ ਗਾਣੇ 'ਕੀ ਬਾਣੁ ਦੁਨੀਆਂ ਦਾ' ਗੁਰਦਾਸ ਮਾਨ ਹੋਰਾਂ ਦੇ ਇਸ ਗਾਣੇ ਨੂੰ ਰੀਮੇਕ ਕਰਕੇ ਦੋਨਾਂ ਵੱਲੋਂ ਗਾਇਆ ਗਿਆ ਤੇ ਲੋਕਾਂ ਨੇ ਇਸ ਨੂੰ ਮਕਬੂਲ ਕਰਿਆ। ਜੇਕਰ ਦਿਲਜੀਤ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਹ ਕੁੱਝ ਹੀ ਸਮੇਂ 'ਚ ਪੂਰੀ ਐਲਬਮ ਲੈ ਕੇ ਆ ਰਹੇ ਨੇ। ਜਿਸ 'ਚ ਬੀਟ ਗਾਣਿਆਂ ਤੋਂ ਲੈ ਕੇ ਸੈਡ ਸੌਂਗਸ ਭਾਵ ਹਰ ਇੱਕ ਤਰਾਂ ਦਾ ਤੜਕਾ ਲੱਗੇਗਾ। ਇਸ ਦੀ ਜਾਣਕਾਰੀ ਉਹਨਾਂ ਖੁਦ ਆਪਣੇ ਸ਼ੋਸ਼ਲ ਮੀਡੀਆ ਪੇਜ਼ 'ਤੇ ਦਿੱਤੀ ਹੈ ਜਿਸ ਦੀ ਉਹਨਾਂ ਤਸਵੀਰ ਵੀ ਸ਼ੇਅਰ ਕੀਤੀ ਹੈ। https://www.instagram.com/p/Bqb67KClp34/
Advertisment

Stay updated with the latest news headlines.

Follow us:
Advertisment
Advertisment
Latest Stories
Advertisment