Advertisment

ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ ਬਾਲੀਵੁੱਡ ਸਟਾਰ ਦੇ ਡੁਬਲੀਕੇਟ

author-image
By Rupinder Kaler
New Update
ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ ਬਾਲੀਵੁੱਡ ਸਟਾਰ ਦੇ ਡੁਬਲੀਕੇਟ
Advertisment
ਟਿੱਕ ਟੋਕ ਨੂੰ ਲੈ ਕੇ ਹੁਣ ਤੱਕ ਕਈ ਵਿਵਾਦ ਸਾਹਮਣੇ ਆ ਚੁੱਕੇ ਹਨ,  ਪਰ ਇਸ ਦੇ ਬਾਵਜੂਦ ਇਸ ਐਪ ਨੇ ਹੁਣ ਤੱਕ ਕਈ ਲੋਕਾਂ ਨੂੰ ਸੋਸ਼ਲ ਮੀਡੀਆ ਦਾ ਸਟਾਰ ਬਣਾ ਦਿੱਤਾ ਹੈ । ਕੁਝ ਲੋਕ ਤਾਂ ਅਜਿਹੇ ਵੀ ਸਨ ਜਿਨ੍ਹਾਂ ਨੂੰ ਫ਼ਿਲਮਾਂ ਵਿੱਚ ਵੀ ਕੰਮ  ਮਿਲ ਗਿਆ ਹੈ । ਪਰ ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਵੀਡਿਓ ਸਾਹਮਣੇ ਆਈਆਂ ਹਨ । ਜਿਨ੍ਹਾਂ ਵਿੱਚ ਕੁਝ ਲੋਕ ਆਪਣੇ ਆਪ ਨੂੰ ਫ਼ਿਲਮੀ ਸਿਤਾਰਿਆਂ ਦੇ ਡੁਬਲੀਕੇਟ ਦੱਸ ਰਹੇ ਹਨ । ਸਭ ਤੋਂ ਪਹਿਲਾਂ ਡੁਬਲੀਕੇਟ ਅਜੈ ਦੇਵਗਨ ਦੀ ਗੱਲ ਕਰਦੇ ਹਾਂ ਜਿਹੜਾਂ ਕਿ ਆਪਣੇ ਆਪ ਨੂੰ ਕਿਸੇ ਸਟਾਰ ਤੋਂ ਘੱਟ ਨਹੀਂ ਸਮਝਦਾ । ਇਹ ਡੁਬਲੀਕੇਟ ਅਜੈ ਦੇਵਗਨ ਪੱਥਰਾਂ ਦੇ ਵਿਚਕਾਰ ਖੜਾ ਹੋ ਕੇ ਗਾਣੇ ਗਾਉਂਦਾ ਹੈ ਤੇ ਇਸ ਵੀਡਿਓ ਦੀ ਗਿਣਤੀ ਲੱਖਾਂ ਵਿੱਚ ਹੈ ।
Advertisment
ਇਸ ਤਰ੍ਹਾਂ ਸਲਮਾਨ ਖ਼ਾਨ ਦਾ ਡੁਬਲੀਕੇਟ ਵੀ ਕਿਸੇ ਤੋਂ ਘੱਟ ਨਹੀਂ । ਇਸ ਨਕਲੀ ਸਲਮਾਨ ਖਾਨ ਦੀ ਵੀਡਿਓ ਦੇਖਣ ਵਾਲਿਆਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੈ । https://www.instagram.com/p/BsVANamBhmW/ ਹੁਣ ਤੁਹਾਨੂੰ ਮਿਲਾਉਂਦੇ ਹਾਂ ਗਰੀਬਾਂ ਦੇ ਰਣਵੀਰ ਸਿੰਘ ਨਾਲ ਜਿਸ ਦੀ ਦੀਪਿਕਾ ਕਿਤੇ ਗੁਆਚ ਗਈ ਹੈ, ਤੇ ਉਹ ਇਸ ਨੂੰ ਇੱਧਰ ਉੱਧਰ ਲੱਭ ਰਿਹਾ ਹੈ । ਰਣਵੀਰ ਦੀ ਦੀਪਿਕਾ ਕਿਤੇ ਗੁਆਚੀ ਨਹੀਂ ਇੱਥੇ ਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment