Advertisment

ਗੁਰੂ ਰੰਧਾਵਾ ਨੇ ਚੁੱਕਿਆ ਆਪਣੀ ਕਾਮਯਾਬੀ ਪਿੱਛੇ ਦਾ ਪਰਦਾ , ਦੇਖੋ ਵੀਡੀਓ

author-image
By Aaseen Khan
New Update
ਗੁਰੂ ਰੰਧਾਵਾ ਨੇ ਚੁੱਕਿਆ ਆਪਣੀ ਕਾਮਯਾਬੀ ਪਿੱਛੇ ਦਾ ਪਰਦਾ , ਦੇਖੋ ਵੀਡੀਓ
Advertisment
ਗੁਰੂ ਰੰਧਾਵਾ ਨੇ ਚੁੱਕਿਆ ਆਪਣੀ ਕਾਮਯਾਬੀ ਪਿੱਛੇ ਦਾ ਪਰਦਾ , ਦੇਖੋ ਵੀਡੀਓ : ਗੁਰੂ ਰੰਧਾਵਾ ਉਹ ਨਾਮ ਜਿਹੜਾ ਅੱਜ ਕਾਮਯਾਬੀ ਦੇ ਦੇ ਅੰਬਰਾਂ 'ਤੇ ਗੂੰਝ ਰਿਹਾ ਹੈ। ਗੁਰੂ ਰੰਧਾਵਾ ਦੇ ਨਾਮ ਦਾ ਅੱਜ ਕਿਸੇ ਅੱਗੇ ਤਰੂਫ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਆਪਣੀ ਗਾਇਕੀ ਨਾਲ ਹਾਲੀਵੁੱਡ ਤੱਕ ਝੰਡੇ ਗੱਡਣ ਵਾਲੇ ਇਸ ਸਖਸ਼ ਬਾਰੇ ਦੱਸਣਾ ਹੋਵੇ ਤਾਂ ਸਿਰਫ ਇੱਕ ਹੀ ਸ਼ਬਦ ਹੈ ਸੰਗੀਤ , ਜਿਸ ਨਾਲ ਅੱਜ ਗੁਰੂ ਰੰਧਾਵਾ ਪੂਰੀ ਦੁਨੀਆ 'ਚ ਆਪਣੇ ਫੈਨਸ ਨੂੰ ਆਪਣੇ ਮਿਊਜ਼ਿਕ ਨਾਲ ਨਚਾ ਰਹੇ ਹਨ। https://www.instagram.com/p/BrUvAQpgB8G/ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਕਾਮਯਾਬੀ ਦਾ ਰਾਜ ਲਿਖਿਆ ਹੈ। ਗੁਰੂ ਰੰਧਾਵਾ ਨੇ ਬੜਾ ਹੀ ਖੂਬਸੂਰਤ ਸੰਦੇਸ਼ ਲਿਖਿਆ " ਮੈਨੂੰ ਅਜੇ ਵੀ ਯਾਦ ਹੈ ਮੈਂ ਕਿੰਝ ਤੀਸਰੀ ਕਲਾਸ 'ਚ ਗਾਇਆ ਕਰਦਾ ਸੀ , ਜਿਸ ਦੀ ਪ੍ਰੇਰਣਾ ਮੇਨੂ ਹਮੇਸ਼ਾ ਟੀਵੀ ਤੋਂ ਮਿਲਦੀ ਸੀ ਜਿਸ 'ਤੇ ਆਉਣਾ ਮੇਰਾ ਹਮੇਸ਼ਾ ਤੋਂ ਸੁਪਨਾ ਹੁੰਦਾ ਸੀ। ਮੇਰੇ ਪਿੰਡ ਦੀਆਂ ਛੋਟੀਆਂ ਜਹੀਆਂ ਗਲੀਆਂ ਤੋਂ ਵੱਡੇ ਸ਼ਹਿਰਾਂ ਤੱਕ ਮੈਂ ਆਪਣਾ ਸਫ਼ਰ ਤੈਅ ਕੀਤਾ ਜਿੱਥੇ ਕਿਤੇ ਵੀ ਗਾਉਣ ਦਾ ਮੌਕਾ ਮਿਲਿਆ ਮੈਂ ਉਹ ਛੱਡਿਆ ਨਹੀਂ ਅਤੇ ਜਿੰਨ੍ਹੇ ਵੀ ਲੋਕ ਮੇਰੇ ਆਸਪਾਸ ਸਨ ਸਭ ਤੋਂ ਕੁੱਝ ਨਾ ਕੁੱਝ ਸਿੱਖਣ ਨੂੰ ਮਿਲਿਆ। ਮੇਰੇ ਵਾਹਿਗੁਰੂ , ਮੇਰੇ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ ਹਰ ਮੋੜ 'ਤੇ ਮੇਰੀ ਮਦਦ ਕੀਤੀ ਹੈ। ਉਹਨਾਂ ਮੈਨੂੰ ਤਾਕਤ ,ਹਿੰਮਤ , ਸਮਰੱਥਾ ਅਤੇ ਅੰਦਰੂਨੀ ਰੌਸ਼ਨੀ ਦਿਖਾਈ ਹੈ।
Advertisment
https://www.instagram.com/p/Bq4C-S_AtHB/ ਫਿਰ ਮੇਰੇ ਗੀਤ ਮਸ਼ਹੂਰ ਹੋਣ ਲੱਗੇ ਅਤੇ ਮੈਂ ਤੁਹਾਡੇ ਵਰਗੇ ਖੂਬਸੂਰਤ ਵਿਅਕਤੀਆਂ ਨਾਲ ਮਿਲਦਾ ਗਿਆ ਜਿਹੜੇ ਪਹਿਲੇ ਦਿਨ ਤੋਂ ਮੇਰੇ ਨਾਲ ਖੜੇ ਹਨ। ਮੇਰਾ ਪਰਿਵਾਰ , ਮੇਰੀ ਟੀਮ , ਮੇਰੇ ਭਰਾ ਅਤੇ ਉਸ ਹਰ ਵਿਅਕਤੀ ਦਾ ਧੰਨਵਾਦ ਕਰਦਾ ਹੈ ਜਿੰਨ੍ਹਾਂ ਮੈਨੂੰ ਇੰਨ੍ਹਾਂ ਪਿਆਰ ਅਤੇ ਸਪੋਰਟ ਦਿੱਤੀ ਹੈ , ਅਤੇ ਹਾਂ ਆਪਣੇ ਰੱਬ 'ਤੇ ਭਰੋਸਾ ਰੱਖੋ ਅਤੇ ਕੁਦਰਤ ਤੁਹਾਨੂੰ ਉਹ ਹਰ ਚੀਜ਼ ਦੇਵੇਗੀ ਜਿਸ ਦੇ ਤੁਸੀਂ ਹੱਕਦਾਰ ਹੋ। ਸੱਤਨਾਮ ਵਾਹਿਗੁਰੂ। ਹੋਰ ਪੜ੍ਹੋ : ਦੀਪਿਕਾ ਰਣਵੀਰ ਦੇ ਵੈਡਿੰਗ ਰਿਸ਼ੈਪਸ਼ਨ ‘ਚ ਛਾਇਆ ਹਨੀ ਸਿੰਘ ਤੇ ਗੁਰੂ ਰੰਧਾਵਾ ਦਾ ਜਾਦੂ ਅੱਜ ਤੋਂ ਪੰਜ ਕੁ ਸਾਲ ਪਹਿਲਾਂ ਜਦੋਂ ਗੁਰੂ ਰੰਧਾਵਾ ਦਾ ਪਹਿਲਾ ਗੀਤ 'ਛੱਡ ਗਈ ' ਆਇਆ ਸੀ ਉਸ ਦਿਨ ਤੋਂ ਹੀ ਦਰਸ਼ਕਾਂ ਨੇ ਗੁਰੂ ਰੰਧਾਵਾ ਨੂੰ ਪਲਕਾਂ 'ਤੇ ਬਿਠਾ ਲਿਆ ਅਤੇ ਉਹਨਾਂ ਦੇ ਬਾਕੀ ਸਾਰੇ ਅੱਗੇ ਆਉਣ ਵਾਲੇ ਗੀਤਾਂ ਨੂੰ ਭਰਵਾਂ ਪਿਆਰ ਬਖਸ਼ਿਆ। ਗੁਰੂ ਰੰਧਾਵਾ ਨੇ ਵੀ ਪੰਜਾਬੀ ਗਾਇਕੀ ਦਾ ਇੱਕ ਵਾਰ ਪੱਲਾ ਫੜ ਕੇ ਅੱਜ ਤੱਕ ਨਹੀਂ ਛੱਡਿਆ ਹੈ। ਉਹਨਾਂ ਦੇ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਕਈ ਹਿੰਦੀ ਗੀਤ ਵੀ ਆ ਚੁੱਕੇ ਹਨ ਪਰ ਗੁਰੂ ਰੰਧਾਵਾ ਅੱਜ ਵੀ ਪੰਜਾਬੀ ਗਾਣਿਆਂ ਨੂੰ ਪਹਿਲਾਂ ਦੀ ਤਰਾਂ ਹੀ ਤਰਜੀਹ ਦਿੰਦੇ ਹਨ। ਉਹਨਾਂ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗਾਣਾ ਤੇਰੇ 'ਤੇ ਤੇਰੇ 'ਤੇ ਨੂੰ ਵੀ ਪੂਰੇ ਭਾਰਤ 'ਚ ਹੀ ਨਹੀਂ ਬਲਕਿ ਦੁਨੀਆਂ ਭਰ 'ਚ ਪਿਆਰ ਮਿਲ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment