Advertisment

ਫ਼ਿਲਮ ‘ਅੜਬ ਮੁਟਿਆਰਾਂ’ ਦੇ ਨਵੇਂ ਗਾਣੇ ਦਾ ਟੀਜ਼ਰ ਆਇਆ ਸਾਹਮਣੇ

author-image
By Rupinder Kaler
New Update
ਫ਼ਿਲਮ ‘ਅੜਬ ਮੁਟਿਆਰਾਂ’ ਦੇ ਨਵੇਂ ਗਾਣੇ ਦਾ ਟੀਜ਼ਰ ਆਇਆ ਸਾਹਮਣੇ
Advertisment
ਗਾਇਕ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦਾ ਟੀਜਰ ਰਿਲੀਜ਼ ਹੋ ਗਿਆ ਹੈ । ‘ਜੱਟੀ ਜਿਊਣੇ ਮੋੜ ਵਰਗੀ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਟੀਜਰ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਅੜਬ ਮੁਟਿਆਰਾਂ ਲਈ ਬਣਾਏ ਗਏ ਇਸ ਗਾਣੇ ਦਾ ਆਡੀਓ ਰਿਲੀਜ਼ ਕੀਤਾ ਗਿਆ ਸੀ । https://www.instagram.com/p/B25uLz6gReF/ ਇਹ ਗਾਣੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਸੀ । ਸਿੱਧੂ ਮੂਸੇਵਾਲਾ ਦੀ ਆਵਾਜ਼ ਵਿੱਚ ਰਿਲੀਜ਼ ਕੀਤੇ ਜਾ ਰਹੇ ਇਸ ਗਾਣੇ ਵਿੱਚ ਸੋਨਮ ਬਾਜਵਾ ਨੂੰ ਫੀਚਰ ਕੀਤਾ ਗਿਆ ਹੈ ।ਇਸ ਗਾਣੇ ਦਾ ਮਿਊਜ਼ਿਕ ‘ਦ ਕਿਡ’ ਨੇ ਤਿਆਰ ਕੀਤਾ ਹੈ ਜਦੋਂ ਕਿ ਗਾਣੇ ਦੇ ਬੋਲ ਸਿੱਧੂ ਮੂਸੇਵਾਲਾ ਨੇ ਹੀ ਲਿਖੇ ਹਨ । https://www.instagram.com/p/B2rT4ScAhIi/ ਵੀਡੀਓ ਅਗਮ ਮਾਨ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਫ਼ਿਲਮ ਅੜਬ ਮੁਟਿਆਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਮੁੱਖ ਭੂਮਿਕਾ ਸੋਨਮ ਬਾਜਵਾ, ਨਿੰਜਾ, ਮਹਿਰੀਨ ਪੀਰਜ਼ਾਦਾ ਤੇ ਅਜੇ ਸਰਕਾਰੀਆ ਨਜ਼ਰ ਆਉਣਗੇ। ਇਹ ਫ਼ਿਲਮ 18 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ। https://www.instagram.com/p/B1agnGzhheY/
Advertisment

Stay updated with the latest news headlines.

Follow us:
Advertisment
Advertisment
Latest Stories
Advertisment