ਕਪਿਲ ਸ਼ਰਮਾ ਦੀ ਫੀਸ ਕਟੌਤੀ ਦੀਆਂ ਮਹਿਜ਼ ਅਫਵਾਹਾਂ , ਜਾਣੋ ਕਪਿਲ ਨੂੰ ਕਿੰਨ੍ਹੀ ਮਿਲ ਰਹੀ ਹੈ ਫੀਸ By Aaseen Khan 08 Jan 2019 | Updated On 08 Jan 2019 18:55 IST in Punjabi Buzz New Update Advertisment ਕਪਿਲ ਸ਼ਰਮਾ ਦੀ ਫੀਸ ਕਟੌਤੀ ਦੀਆਂ ਮਹਿਜ਼ ਅਫਵਾਹਾਂ , ਜਾਣੋ ਕਪਿਲ ਨੂੰ ਕਿੰਨ੍ਹੀ ਮਿਲ ਰਹੀ ਹੈ ਫੀਸ : ਕਪਿਲ ਸ਼ਰਮਾ ਨੇ ਪੂਰੇ ਇੱਕ ਸਾਲ ਬਾਅਦ ਟੀਵੀ ਦੀ ਦੁਨੀਆਂ 'ਤੇ ਆਪਣੇ ਸ਼ੋਅ ਦੇ ਜ਼ਰੀਏ ਐਂਟਰੀ ਮਾਰੀ ਹੈ। ਮੀਡੀਆ ਜਗਤ ਦੇ ਗਲਿਆਰਿਆਂ 'ਚੋਂ ਖਬਰਾਂ ਆ ਰਹੀਆਂ ਸਨ , ਕਿ ਇਸ ਬਾਰ ਕਪਿਲ ਸ਼ਰਮਾ ਦੀ ਫੀਸ ਕਾਫੀ ਹੱਦ ਤੱਕ ਘਟਾ ਦਿੱਤੀ ਗਈ ਹੈ। ਇਹਨਾਂ ਖਬਰਾਂ ਨਾਲ ਸਾਰੇ ਸੋਚਾਂ 'ਚ ਪਏ ਹੋਏ ਸੀ। ਪਰ ਹੁਣ ਫੀਸ ਕਟੌਤੀ ਦੀਆਂ ਇਹਨਾਂ ਖਬਰਾਂ ਨੂੰ ਮਹਿਜ਼ ਅਫਵਾਹਾਂ ਕਰਾਰ ਦਿੱਤਾ ਗਿਆ। ਕਪਿਲ ਸ਼ਰਮਾ ਦੀ ਫੀਸ ਕਟੌਤੀ ਦੀਆਂ ਮਹਿਜ਼ ਅਫਵਾਹਾਂ , ਜਾਣੋ ਕਿੰਨ੍ਹੀ ਮਿਲ ਰਹੀ ਹੈ ਫੀਸ ਕ੍ਰਿਸ਼ਨਾਂ ਅਭੀਸ਼ੇਕ ਨੇ ਇਹਨਾਂ ਖਬਰਾਂ ਦਾ ਖੰਡਣ ਕੀਤਾ ਹੈ। ਕੁੱਝ ਹੀ ਦਿਨਾਂ ਪਹਿਲਾਂ ਰਿਪੋਰਟਜ਼ 'ਚ ਅਜਿਹਾ ਕਿਹਾ ਗਿਆ ਸੀ , ਕਿ ਕਪਿਲ ਜਿਹੜੇ ਪਹਿਲਾਂ ਸ਼ੋਅ ਦੇ ਇੱਕ ਐਪੀਸੋਡ ਲਈ 60 ਤੋਂ 70 ਲੱਖ ਰੁਪਏ ਫੀਸ ਲਿਆ ਕਰਦੇ ਸੀ , ਉਹ ਹੁਣ ਇੱਕ ਐਪੀਸੋਡ ਲਈ ਸਿਰਫ 17 - 20 ਲੱਖ ਰੁਪਏ ਦੇ ਆਸਪਾਸ ਲੈ ਰਹੇ ਹਨ। ਇਸ ਤੋਂ ਇਲਾਵਾ ਇਹ ਵੀ ਸੁਣਨ 'ਚ ਆਇਆ ਸੀ ਕਿ ਕਪਿਲ ਤੋਂ ਇਲਾਵਾ ਕ੍ਰਿਸ਼ਣਾ ਅਭੀਸ਼ੇਕ ਅਤੇ ਭਾਰਤੀ ਸਿੰਘ ਦੀ ਵੀ ਫੀਸ 'ਚ ਵੀ ਕਟੌਤੀ ਕਰ ਦਿੱਤੀ ਗਈ ਹੈ। ਕਪਿਲ ਸ਼ਰਮਾ ਦੀ ਫੀਸ ਕਟੌਤੀ ਦੀਆਂ ਮਹਿਜ਼ ਅਫਵਾਹਾਂ , ਜਾਣੋ ਕਿੰਨ੍ਹੀ ਮਿਲ ਰਹੀ ਹੈ ਫੀਸ ਇਸ ਬਾਰ ਕਪਿਲ ਦੇ ਸ਼ੋਅ 'ਚ ਉਹਨਾਂ ਦਾ ਸਾਥ ਨਿਭਾ ਰਹੇ ਕਾਮੇਡੀਅਨ ਕ੍ਰਿਸ਼ਣਾ ਦਾ ਕਹਿਣਾ ਹੈ ਕਿ 'ਸਾਰੇ ਕਲਾਕਾਰਾਂ ਨੂੰ ਤੈਅ ਫੀਸ ਦਿੱਤੀ ਜਾ ਰਹੀ ਹੈ , ਅਸੀਂ ਸਾਰੇ ਇੱਕ ਦੂਸਰੇ ਨਾਲ ਕੰਮ ਕਰਕੇ ਬਹੁਤ ਖੁਸ਼ ਹਾਂ , ਪੈਸੇ ਹਮੇਸ਼ਾਂ ਸੈਕੇਂਡਰੀ ਚੀਜ਼ ਹੁੰਦਾ ਹੈ।' ਇਸ 'ਚ ਕੋਈ ਸ਼ੱਕ ਨਹੀਂ ਕਿ ਕਪਿਲ ਦਾ ਸ਼ੋਅ ਦੇਸ਼ ਦਾ ਸਭ ਤੋਂ ਵੱਡਾ ਸ਼ੋਅ ਹੈ।' ਰਿਪੋਰਟਜ਼ ਮੁਤਾਬਿਕ ਫੀਸ 'ਚ ਕਟੌਤੀ ਕੀਤੀ ਗਈ ਹੈ। ਉੱਥੇ ਹੀ ਅਜਿਹੀ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਕਿਉਂਕਿ ਸਲਮਾਨ ਖਾਨ ਸ਼ੋਅ ਦਾ ਪ੍ਰੋਡਕਸ਼ਨ ਕਰ ਰਹੇ ਹਨ , ਇਸ ਲਈ ਕਲਾਕਾਰਾਂ ਦੀ ਫੀਸ ਘੱਟ ਨਹੀਂ ਹੋਈ ਹੈ। ਕਪਿਲ ਸ਼ਰਮਾ ਦੀ ਫੀਸ ਕਟੌਤੀ ਦੀਆਂ ਮਹਿਜ਼ ਅਫਵਾਹਾਂ , ਜਾਣੋ ਕਿੰਨ੍ਹੀ ਮਿਲ ਰਹੀ ਹੈ ਫੀਸ ਸਲਮਾਨ ਖਾਨ ਨੂੰ ਬਾਲੀਵੁੱਡ 'ਚ ਸਭ ਤੋਂ ਵੱਧ ਦਰਿਆਦਿਲ ਮੰਨਿਆ ਜਾਂਦਾ ਹੈ। ਸਲਮਾਨ ਖਾਨ ਵੱਲੋਂ ਕਈ ਐਕਟਰਜ਼ ਨੂੰ ਬਾਲੀਵੁੱਡ 'ਚ ਚਾਂਸ ਦਿੱਤਾ ਗਿਆ ਹੈ। ਉਹ ਹਮੇਸ਼ਾ ਸਭ ਨੂੰ ਪੂਰੀ ਫੀਸ ਦੇਣ ਦੇ ਹੱਕ 'ਚ ਰਹਿੰਦੇ ਹਨ। ਕਈ ਵਾਰ ਫਿਲਮ ਫਲਾਪ ਹੋਣ 'ਤੇ ਸਲਮਾਨ ਖਾਨ ਵੱਲੋਂ ਡਿਸਟ੍ਰੀਬਿਊਟਰਾਂ ਨੂੰ ਰੁਪਏ ਵੀ ਵਾਪਿਸ ਕੀਤੇ ਗਏ ਹਨ , ਅਤੇ ਇੱਕ ਮਿਸਾਲ ਕਾਇਮ ਕੀਤੀ ਹੈ। #kapil-sharma #kapil-sharma-salman-khan #kapil-sharma-fees-deduction-rumours #kapil-sharma-and-krishna Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article