ਹੋ ਜਾਉ ਤਿਆਰ ਹੱਸਣ ਲਈ, ਬਹੁਤ ਜਲਦ ਆ ਰਿਹਾ ਹੈ ‘ਦ ਕਪਿਲ ਸ਼ਰਮਾ ਸ਼ੋਅ’ By Lajwinder kaur 28 Nov 2018 | Updated On 28 Nov 2018 09:20 IST in Punjabi Buzz New Update Advertisment ਕਪਿਲ ਸ਼ਰਮਾ ਦੇ ਫੈਨਜ਼ ਲਈ ਖੁਸਖਬਰੀ ਆਈ ਹੈ ਹਾਂ ਜੀ ਲੰਬੇ ਸਮੇਂ ਤੋਂ ਟੀਵੀ ਤੋਂ ਗਾਇਬ ਰਹਿਣ ਵਾਲੇ ਕਪਿਲ ਸ਼ਰਮਾ ਬਹੁਤ ਜਲਦ ਟੀਵੀ ‘ਤੇ ਨਜ਼ਰ ਆਉਣਗੇ। ਇਸ ਸ਼ੋਅ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਤੇ ਟੀਜ਼ਰ ਸੋਸ਼ਲ ਮੀਡਿਆ ਉੱਤੇ ਕਾਫ਼ੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਤੇ ਇਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕਾਂ 'ਚ ਇਸ ਸ਼ੋਅ ਨੂੰ ਲੈਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। Advertismentਹੋਰ ਪੜ੍ਹੋ: ਜਦੋਂ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਜੈਸਮੀਨ ਨੂੰ ਮੋਢਿਆਂ ‘ਤੇ ਚੁੱਕ ਕੇ ਕਰਨ ਲੱਗੇ ਡਾਂਸ ! ਦੱਸ ਦੇਈਏ ਕਿ ਕਾਮੇਡੀ ਕਿੰਗ ਕਪਿਲ ਸ਼ਰਮਾ ਜੋ ਲੰਬੇ ਸਮੇਂ ਤੋਂ ਟੀਵੀ ਤੋਂ ਦੂਰੀ ਬਣਾ ਰੱਖੀ ਸੀ। ਜਿਸਦੇ ਜਲਦੇ ਦੇਸ-ਵਿਦੇਸ਼ 'ਚ ਬੈਠੇ ਉਹਨਾਂ ਦੇ ਫੈਨਜ ਉਹਨਾਂ ਦੀ ਟੀਵੀ 'ਤੇ ਵਾਪਸੀ ਦੀ ਉਡੀਕ ਕਰ ਰਹੇ ਸੀ। ਨਵੇਂ ਟੀਜ਼ਰ 'ਚ ਕਪਿਲ ਖੁਦ ਤਾਂ ਨਜ਼ਰ ਨਹੀਂ ਆਏ ਪਰ ਵੀਡੀਓ 'ਚ ਪੁਰਾਣੇ ਸ਼ੋਅ ਦੀਆਂ ਖੂਬਸੂਰਤ ਯਾਦਾਂ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਰ ਇਹ ਨਹੀਂ ਦੱਸਿਆ ਗਿਆ ਕਿ ਸ਼ੋਅ ਕਦੋਂ ਆਨ-ਏਅਰ ਹੋਵੇਗਾ। ਦੱਸ ਦੇਈਏ ਕਪਿਲ ਸ਼ਰਮਾ ਦਾ ਪਹਿਲਾ ਸ਼ੋਅ ਆਫ-ਏਅਰ ਹੋ ਗਿਆ ਸੀ। ਜਿਸਦੇ ਪਿੱਛ ਕਾਰਨ ਉਹਨਾਂ ਦੀ ਸਿਹਤ ਨੂੰ ਦੱਸਿਆ ਗਿਆ ਸੀ। https://www.instagram.com/p/Bqrk-LMhi4N/ ਹੋਰ ਪੜ੍ਹੋ: ‘ਇਨਸੇਨ’ ਸੁੱਖੀ ਨੂੰ ਕਿਸ ਦੀ ਜਰੂਰਤ ਹੈ, ਦੇਖੋ ਵੀਡੀਓ ਉਧਰ ਅੱਜ ਕੱਲ ਕਪਿਲ ਸ਼ਰਮਾ ਅਪਣੇ ਵਿਆਹ ਨੂੰ ਲੈਕੇ ਚਰਚਾ ਚ ਚੱਲ ਰਹੇ ਨੇ। ਕਾਮੇਡੀਅਨ ਕਪਿਲ ਸ਼ਰਮਾ ਆਪਣੀ ਗਰਲਫਰੈਂਡ ਗਿੰਨੀ ਨਾਲ 12 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਕਪਿਲ ਸ਼ਰਮਾ ਵੱਲੋਂ ਅਪਣੇ ਸੋਸ਼ਲ ਅਕਾਊਂਟ ‘ਤੇ ਅਪਣੇ ਵਿਆਹ ਦਾ ਕਾਰਡ ਸ਼ੇਅਰ ਕੀਤੇ। ਤੇ ਫੈਨਜ਼ ਵੱਲੋਂ ਇਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। -Ptc Punjabi #kapil-sharma #the-kapil-sharma-show #television #the-kapil-sharma-show-teaser Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article