Advertisment

ਗਾਇਕ ਵਿੱਕੀ ਦੇ ਨਵੇਂ ਗਾਣੇ ‘ਸਲਾਈਡ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

author-image
By Rupinder Kaler
New Update
ਗਾਇਕ ਵਿੱਕੀ ਦੇ ਨਵੇਂ ਗਾਣੇ ‘ਸਲਾਈਡ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
Advertisment
ਪੰਜਾਬੀ ਗਾਇਕ ਵਿੱਕੀ ਦਾ ਨਵਾਂ ਗਾਣਾ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ । ‘ਸਲਾਈਡ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ ਹੈ । ਇੱਕ ਦੋ ਦਿਨ ਪਹਿਲਾਂ ਰਿਲੀਜ਼ ਕੀਤੇ ਗਏ ਇਸ ਗਾਣੇ ਦੇ ਯੂ-ਟਿਊਬ ਤੇ ਵੀਵਰਜ਼ ਦੀ ਗਿਣਤੀ ਇੱਕ ਲੱਖ ਦੇ ਕਰੀਬ ਪਹੁੰਚ ਗਈ ਹੈ । ਵਿੱਕੀ ਵੱਲੋਂ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਗਾਏ ਗਏ ਇਸ ਗਾਣੇ ਦੇ ਬੋਲ ਜਤਿੰਦਰ ਸੋਹਲ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਫਰੋੋਡ ਨੇ ਤਿਆਰ ਕੀਤਾ ਹੈ ।ਗਾਣੇ ਵਿੱਚ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ । ਗਾਣੇ ਨੂੰ ਸੁਣਕੇ ਹਰ ਕੋਈ ਝੂਮਣ ਲੱਗ ਜਾਂਦਾ ਹੈ । ਗਾਣੇ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਘ ਢਰੲੳਕੇ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਵਿੱਕੀ ਦੇ ਇਸ ਗਾਣੇ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment