ਪੰਜਾਬੀ ਫ਼ਿਲਮ ਇੰਡਸਟਰੀ ਦੀ ਇਕ ਖੂਬਸੂਰਤ ਨਾਇਕਾ, ਬਣਨ ਜਾ ਰਹੀ ਹੈ ਗਾਇਕਾ By Gulshan Kumar 06 Mar 2018 | Updated On 06 Mar 2018 12:06 IST in Punjabi Buzz New Update Advertisment ਪੰਜਾਬੀ ਏਂਟਰਟੇਨਮੇਂਟ ਇੰਡਸਟਰੀ ਵਿਚ ਤੁਸੀਂ ਅਕਸਰ ਸਿੰਗਰਸ ਨੂੰ ਅਦਾਕਾਰੀ ਵਿਚ ਹੱਥ ਅਜ਼ਮਾਉਂਦੇ ਹੋਏ ਸੁਣਦੇ ਹੋ, ਦੇਖਦੇ ਹੋ, ਪਰ ਬਹੁਤ ਘੱਟ ਖਬਰਾਂ ਸੁਨਣ ਦੇਖਣ ਨੂੰ ਮਿਲਦੀਆਂ ਨੇ, ਜਦੋ ਕੋਈ ਅਦਾਕਾਰ ਗਾਇਕੀ ਦੀ ਲਾਈਨ ਵਿੱਚ ਹੱਥ ਅਜ਼ਮਾਉਂਦਾ ਹੈ। ਹੁਣ ਐਦਾਂ ਦੀ ਹੀ ਖਬਰ ਆ ਰਹੀ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੀ ਇਕ ਖੂਬਸੂਰਤ ਨਾਇਕਾ ਗਾਇਕਾ ਬਣਨ ਜਾ ਰਹੀ ਹੈ। ਤੇ ਉਹ ਖੂਬਸੂਰਤ ਨਾਇਕਾ ਹੈ ਜੀ ਮੈਂਡੀ ਤੱਖੜ। ਜੀ ਹਾਂ, ਮੈਂਡੀ ਠੱਕਰ ਨੇ ਆਪਣੇ ਫੇਸਬੁੱਕ ਪੇਜ਼ ਤੇ ਕਿਹਾ ਹੈ ਕਿ ਉਹ ਬਹੁਤ ਜਲਦੀ ਆਪਣਾ ਪਹਿਲਾ ਗੀਤ ਲੈ ਕੇ ਆ ਰਹੀ ਹੈ, ਜਿਸ ਦਾ ਨਾਮ ਹੈ ਲਾਡੋ ਰਾਣੀ। Advertismentਇਹ ਗੀਤ ਉਹਨਾਂ ਨੇ ਮਿਉਜ਼ੀਕਲ ਮਾਸਟਰ ਡਾ. ਯੂਸ ਦੇ ਨਾਲ ਗਾਇਆ ਹੈ। ਤੇ ਇਹ ਗੀਤ ਮਾਰਚ ਮਹੀਨੇ ਆ ਜਾਏਗਾ। ਤਾਂ ਲਉ ਜੀ ਹੁਣ ਇਹ ਦੇਖਣਾ ਇੰਟਰਸਟਿੰਗ ਹੋਏਗਾ ਕਿ ਆਪਣੀ ਅਦਾਕਾਰੀ ਦੇ ਵਾਂਗ ਉਹਨਾਂ ਦੀ ਆਵਾਜ਼ ਵਿਚ ਕਿੰਨਾਂ ਦੱਮ ਹੋਏਗਾ। ਤੇ ਉਹਨਾਂ ਦੀ ਆਵਾਜ਼ ਨੂੰ ਮਿਉਜ਼ਿਕ ਲਵਰਸ ਕਿੰਨਾਂ ਕੁ ਪਸੰਦ ਕਰਦੇ ਨੇ। ਵੈਸੇ ਮੈਂਡੀ ਤੱਖੜ ਦੀ ਜੇ ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਉਹਨਾਂ ਨੇ ਪੰਜਾਬੀਆਂ ਦੀ ਝੋਲੀ ਪਾਈਆਂ ਨੇ। ਇਸ ਤੋਂ ਇਲਾਵਾ ਉਹ ਹਿੰਦੀ ਫਿਲਮਾਂ ਤੇ ਤਾਮਿਲ ਇੰਡਸਟਰੀ ਲਈ ਵੀ ਕੰਮ ਕਰ ਚੁੱਕੀ ਹੈ। Edited By: Gourav Kochhar #latest-entertainment-news #bollywood-news #bollywood-debut #bollywood-tadka Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article