Advertisment

ਪਹਿਲੀ ਪੰਜਾਬੀ ਸਾਇੰਸ ਫਿਕਸ਼ਨ ਰੇਡੂਆ ਦਾ ਫਰਸਟ ਲੁਕ ਆਇਆ ਸਾਰਿਆਂ ਦੇ ਸਾਹਮਣੇ

author-image
By Gopal Jha
New Update
ਪਹਿਲੀ ਪੰਜਾਬੀ ਸਾਇੰਸ ਫਿਕਸ਼ਨ ਰੇਡੂਆ ਦਾ ਫਰਸਟ ਲੁਕ ਆਇਆ ਸਾਰਿਆਂ ਦੇ ਸਾਹਮਣੇ
Advertisment
ਪੰਜਾਬੀ ਫਿਲਮ ਇੰਡਸਟਰੀ ਦੀ ਪਹਿਲੀ ਸਾਇੰਸ ਫਿਕਸ਼ਨ ਫਿਲਮ ਰੇਡੂਆ ਦਾ ਫਰਸਟ ਲੁਕ ਸਾਰਿਆਂ ਦੇ ਸਾਹਮਣੇ ਆ ਚੁਕਿਆ ਹੈ | ਇਸ ਫਰਸਟ ਲੁਕ ਦੇ ਵਿਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਟਾਪ ਕਾਮੇਡੀਅਨ ਗੁਰਪ੍ਰੀਤ ਘੁੱਗੀ ਤੇ ਬੀ ਐਨ ਸ਼ਰਮਾ ਦੇ ਨਾਲ ਮੇਨ ਲੀਡ ਤੇ ਨਜ਼ਰ ਆਉਣਗੇ ਬਹੁਤ ਵਧੀਆ ਕਲਾਕਾਰ ਨਵ ਬਾਜਵਾ ਤੇ ਇਸ ਮੂਵੀ ਦੇ ਨਾਲ ਇਕ ਹੋਰ ਇੰਟਰੈਟਿੰਗ ਗੱਲ ਇਹ ਜੁੜਦਿਆਂ ਜਾ ਰਹੀ ਹੈ ਕਿ ਨਵ ਬਾਜਵਾ ਬੇਤੋਰ ਡਾਇਰੈਕਟਰ ਇੱਸੇ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਆਪਣਾ ਡੈਬਿਊ ਵੀ ਕਰਨਗੇ | ਫਿਲਮ ਦੀ ਕਹਾਣੀ ਬਾਰੇ ਤਾਂ ਸਾਨੂੰ ਕੁਝ ਖਾਸ ਨਹੀਂ ਪਤਾ ਪਰ ਜਿੰਨਾ ਕੁ ਪਤਾ ਹੈ ਉਹ ਅਸੀਂ ਤੁਹਾਨੂੰ ਦਸ ਦਿੰਦੇ ਹਾਂ | ਦਰਅਸਲ ਇਸ ਸਾਇੰਸ ਫਿਕਸ਼ਨ ਮੂਵੀ ਦਾ ਪਲਾਟ ਅਧਾਰਿਤ ਹੈ ਟਾਈਮ ਟ੍ਰੇਵਲ ਤੇ ਮਤਲਬ ਕਿ ਨਵ ਬਾਜਵਾ, ਗੁਰਪ੍ਰੀਤ ਘੁਗੀ Gurpreet Ghuggi ਤੇ B.N ਸ਼ਰਮਾ ਨੂੰ ਇੱਕ ਰੇਡੂਆ ਮਿਲ ਜਾਂਦਾ ਹੈ ਜੋ ਕਿ ਅਸਲ ਦੇ ਵਿਚ ਰੇਡੂਆ ਨਹੀਂ ਬਲਕਿ ਇਕ ਟਾਈਮ ਮਸ਼ੀਨ ਹੈ | ਇਸਲਈ ਇਸ ਟਾਈਮ ਮਸ਼ੀਨ ਹੱਥ ਲੱਗਣ ਤੋਂ ਬਾਅਦ ਇਹ ਤਿੰਨੋ ਕਿ ਕਿ ਕਰਦੇ ਨੇ ਇਸੀ ਤੇ ਸਾਰੀ ਮੂਵੀ ਤੇ ਅਧਾਰਿਤ ਹੈ | ਹੈ ਨਾ ਮੂਵੀ ਦਾ ਪਲਾਟ ਰੋਚਕ, ਜੇ ਪਲਾਟ ਇਨ੍ਹਾਂ ਰੋਚਕ ਹੈ ਤੇ ਮੂਵੀ ਕਿੰਨੀ ਰੋਚਕ ਹੋਵੇਗੀ | ਪਰ ਇਸ ਰੋਚਕ ਮੂਵੀ ਨੂੰ ਦੇਖਣ ਦੇ ਲਈ ਤੁਹਾਨੂੰ 11 ਮਈ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ | ਕਿਉਕਿ ਅਜੇ ਤੱਕ ਤਾਂ ਇਸ ਮੂਵੀ ਦੀ ਰਿਲੀਜ਼ ਤਾਰੀਕ 11 ਮਈ ਹੀ ਫਾਈਨਲ ਕਿੱਤੀ ਗਈ ਹੈ | ਬਾਕੀ ਜੇ ਤਾਰੀਕ ਬਾਦ ਵਿਚ ਬਦਲ ਜਾਵੇ ਤਾਂ ਉਸਦੀ ਗਾਰੰਟੀ ਅਸੀਂ ਨਹੀਂ ਲੈਂਦੇ, ਕਿਉਕਿ ਬਾਲੀਵੁੱਡ ਤੇ ਪੋਲੀਵੁਡ ਵਿਚ ਅੱਜ ਕਲ ਬਹੁਤ ਸਾਰੀਆਂ ਫ਼ਿਲਮਾਂ ਦੀਆਂ ਤਰੀਕਾਂ ਬਦਲ ਰਹੀਆਂ ਨੇ | Radua - Punjabi Movie 2018 Edited By: Gourav Kochhar
Advertisment

Stay updated with the latest news headlines.

Follow us:
Advertisment
Advertisment
Latest Stories
Advertisment