Advertisment

ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਅੰਤਿਮ ਅਰਦਾਸ ’ਤੇ ਹਜ਼ਾਰਾਂ ਲੋਕਾਂ ਨੇ ਪਹੁੰਚ ਕੇ ਦਿੱਤੀ ਸ਼ਰਧਾਂਜਲੀ

author-image
By Rupinder Kaler
New Update
ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਅੰਤਿਮ ਅਰਦਾਸ ’ਤੇ ਹਜ਼ਾਰਾਂ ਲੋਕਾਂ ਨੇ ਪਹੁੰਚ ਕੇ ਦਿੱਤੀ ਸ਼ਰਧਾਂਜਲੀ
Advertisment
ਅਮਰੀਕਾ ਵਿੱਚ ਪਿਛਲੇ ਹਫਤੇ ਡਿਊਟੀ ਦੌਰਾਨ ਮਾਰੇ ਗਏ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਅੰਤਿਮ ਅਰਦਾਸ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ । ਅੰਤਿਮ ਅਰਦਾਸ ਦੀ ਇੱਕ ਵੀਡੀਓ ਗਾਇਕਾ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਸੰਦੀਪ ਸਿੰਘ ਦੀ ਅੰਤਿਮ ਅਰਦਾਸ ਤੇ ਅਮਰੀਕੀ ਪੁਲਿਸ ਦੇ ਅਧਿਕਾਰੀ ਤੇ ਭਾਰਤੀ ਮੂਲ ਦੇ ਲੋਕ ਸ਼ਾਮਿਲ ਹੋਏ, ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ । https://www.instagram.com/p/B3H4fX1AqzN/ ਤੁਹਾਨੂੰ ਦੱਸ ਦਿੰਦੇ ਹਾਂ ਕਿ ਧਾਲੀਵਾਲ ਹੈਰਿਸ ਕਾਉਂਟੀ ਦੇ ਪਹਿਲੇ ਡਿਪਟੀ ਸ਼ੈਰਿਫ ਸਨ । ਇਸ ਇਲਾਕੇ ਵਿੱਚ ਸਿੱਖਾਂ ਦੀ 10 ਹਜ਼ਾਰ ਦੇ ਲੱਗਪਗ ਅਬਾਦੀ ਹੈ । ਧਾਲੀਵਾਲ ਦਾ ਨਾਂ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਹਨਾਂ ਨੂੰ ਨੌਕਰੀ ਤੇ ਰਹਿੰਦੇ ਹੋਏ ਦਾਹੜੀ ਰੱਖਣ ਤੇ ਪੱਗ ਬੰਨ ਕੇ ਰੱਖਣ ਦੀ ਇਜ਼ਾਜਤ ਦਿੱਤੀ ਗਈ ਸੀ । https://twitter.com/RaviSinghKA/status/1179488937024409601 ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਅੰਤਿਮ ਸਸਕਾਰ ਦੇ ਮੌਕੇ ਤੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਸਨ । https://twitter.com/RaviSinghKA/status/1178418439855230979
Advertisment

Stay updated with the latest news headlines.

Follow us:
Advertisment
Advertisment
Latest Stories
Advertisment