Advertisment

ਫ਼ਿਲਮ '83' 'ਚ ਐਮੀ ਵਿਰਕ ਦੇ ਨਾਲ-ਨਾਲ ਹਾਰਡੀ ਸੰਧੂ ਵੀ ਦੇਣਗੇ ਦਿਖਾਈ, ਨਿਭਾਉਣਗੇ ਇਹ ਰੋਲ  

author-image
By Rupinder Kaler
New Update
ਫ਼ਿਲਮ '83' 'ਚ ਐਮੀ ਵਿਰਕ ਦੇ ਨਾਲ-ਨਾਲ ਹਾਰਡੀ ਸੰਧੂ ਵੀ ਦੇਣਗੇ ਦਿਖਾਈ, ਨਿਭਾਉਣਗੇ ਇਹ ਰੋਲ  
Advertisment
ਰਣਵੀਰ ਸਿੰਘ ਦੀ ਫ਼ਿਲਮ 83 ਨੂੰ ਲੈ ਕੇ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ । ਖਬਰਾਂ ਦੀ ਮੰਨੀਏ ਤਾਂ ਗਾਇਕ ਤੇ ਐਕਟਰ ਐਮੀ ਵਿਰਕ ਨੂੰ ਇਸ ਫਿਲਮ ਲਈ ਕਾਸਟ ਕੀਤਾ ਗਿਆ ਹੈ । ਐਮੀ ਵਿਰਕ ਇਸ ਫ਼ਿਲਮ ਵਿੱਚ ਬਲਵਿੰਦਰ ਸਿੰਘ ਸੰਧੂ ਦਾ ਰੋਲ ਨਿਭਾਉਣਗੇ । ਇਸ ਫ਼ਿਲਮ ਨੂੰ ਲੈ ਕੇ ਹੁਣ ਇੱਕ ਹੋਰ ਖ਼ਬਰ ਆਈ ਹੈ ਕਿ ਇਸ ਫ਼ਿਲਮ ਲਈ ਗਾਇਕ ਹਾਰਡੀ ਸੰਧੂ ਨੂੰ ਵੀ ਕਾਸਟ ਕੀਤਾ ਗਿਆ ਹੈ । ਹਾਰਡੀ ਸੰਧੂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂ ਹੈ ਉਸ ਨੇ ਕਈ ਹਿੱਟ ਗਾਣੇ ਦਿੱਤੇ ਹਨ । ਖ਼ਬਰਾਂ ਦੀ ਮੰਨੀਏ ਤਾਂ ਹਾਰਡੀ ਸੰਧੂ ਇਸ ਫਿਲਮ ਵਿੱਚ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਰੋਲ ਨਿਭਾਉਣਗੇ । ਮਦਨ ਲਾਲ ਨੇ 1983 ਦਾ ਕ੍ਰਿਕਟ ਵਰਲਡ ਕੱਪ ਜਿੱਤਣ ਵਿੱਚ ਵੱਡਾ ਰੋਲ ਅਦਾ ਕੀਤਾ ਸੀ ਤੇ ਕਈ ਵਿਕਟਾਂ ਲਈਆਂ ਸਨ । publive-image ਤੁਹਾਨੂੰ ਦੱਸ ਦਿੰਦੇ ਹਾਂ ਕਿ 83 ਫ਼ਿਲਮ ਨੂੰ ਕਬੀਰ ਖਾਨ ਡਾਇਰੈਕਟ ਕਰ ਰਹੇ ਹਨ  ਤੇ ਇਹ ਫ਼ਿਲਮ ਕਪਿਲ ਦੇਵ ਦੇ ਜੀਵਨ ਤੇ ਬਣ ਰਹੀ ਹੈ ਜਿਨ੍ਹਾਂ ਨੇ 1983 ਦਾ ਕ੍ਰਿਕਟ ਵਰਲਡ ਕੱਪ ਜਿੱਤ ਕੇ ਇੱਕ ਇਤਿਹਾਸ ਰਚਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment