Advertisment

ਰਾਜ ਬਰਾੜ ਅੱਜ ਵੀ ਜਿਉਂਦਾ ਹੈ ਬਲਰਾਜ ਬਰਾੜ ਦੀਆਂ ਯਾਦਾਂ 'ਚ, ਰਾਜ ਬਰਾੜ ਨੂੰ ਸਮਰਪਿਤ ਕੀਤਾ "ਰਾਜਾ ਵੀਰ"ਗੀਤ

author-image
By Shaminder
New Update
ਰਾਜ ਬਰਾੜ ਅੱਜ ਵੀ ਜਿਉਂਦਾ ਹੈ ਬਲਰਾਜ ਬਰਾੜ ਦੀਆਂ ਯਾਦਾਂ 'ਚ, ਰਾਜ ਬਰਾੜ ਨੂੰ ਸਮਰਪਿਤ ਕੀਤਾ "ਰਾਜਾ ਵੀਰ"ਗੀਤ
Advertisment
ਰਾਜ ਬਰਾੜ ਨੂੰ ਸਮਰਪਿਤ ਇੱਕ ਬਲਰਾਜ ਬਰਾੜ ਨੇ ਕੀਤਾ ਹੈ । ਇਸ ਗੀਤ 'ਚ ਦੁਨੀਆ ਅਤੇ ਰਿਸ਼ਤੇਦਾਰਾਂ ਦੀ ਅਸਲੀਅਤ ਨੂੰ ਵਿਖਾਉਣ ਦੀ ਬਹੁਤ ਹੀ ਪਿਆਰੀ ਜਿਹੀ ਕੋਸ਼ਿਸ਼ ਕੀਤੀ ਗਈ ਹੈ,ਕਿ ਕਿਸ ਤਰ੍ਹਾਂ ਪੈਸਾ ਹੋਣ 'ਤੇ ਦੁਨੀਆ ਰਿਸ਼ਤੇਦਾਰ ਬਣ ਜਾਂਦੀ ਹੈ,ਪਰ ਜਦੋਂ ਇਨਸਾਨ 'ਤੇ ਔਖਾ ਵੇਲਾ ਆਉਂਦਾ ਹੈ ਤਾਂ ਇਹ ਰਿਸ਼ਤੇਦਾਰ ਨੇੜੇ ਨਹੀਂ ਲੱਗਦੇ । ਹੋਰ ਵੇਖੋ :ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਆਪਣੇ ਸ਼ਹਿਰ ਮੋਗਾ ਪਹੁੰਚ ਕੇ ਕੀਤੇ ਇਹ ਚੰਗੇ ਕੰਮ
Advertisment
ਇਸ ਦੇ ਨਾਲ ਹੀ ਗੀਤ 'ਚ ਇਹ ਵੀ ਸੁਨੇਹਾ ਦਿੱਤਾ ਗਿਆ ਹੈ ਕਿ ਇਨਸਾਨ ਸਾਰੀ ਉਮਰ ਮੇਰਾ ਮੇਰਾ ਕਰਦਾ ਰਹਿੰਦਾ ਹੈ ਪਰ ਅੰਤ ਨੂੰ ਖਾਲੀ ਹੱਥ ਇਸ ਦੁਨੀਆ ਤੋਂ ਜਾਂਦਾ ਹੈ । ਇਸ ਲਈ ਇਨਸਾਨ ਨੂੰ ਆਪਣੀ ਹਉਮੈ ਅਤੇ ਮੈਂ ਮੇਰੀ ਦੀ ਆਦਤ ਛੱਡ ਦੇਣੀ ਚਾਹੀਦੀ ਹੈ । balraj brar balraj brar ਇਸ ਗੀਤ 'ਚ ਕੁੜੀਆਂ ਦੀ ਵੀ ਗੱਲ ਕੀਤੀ ਗਈ ਹੈ ਜੋ ਆਪਣੇ ਸਹੁਰੇ ਅਤੇ ਪੇਕੇ ਘਰ ਦੋਨਾਂ ਦਾ ਖਿਆਲ ਰੱਖਦੀ ਹੈ। ਬਲਰਾਜ ਬਰਾੜ ਨੇ ਜਿੰਨੀ ਖੁਬਸੂਰਤੀ ਨਾਲ ਇਸ ਗੀਤ ਨੂੰ ਗਾਇਆ ਹੈ ਓਨੇ ਹੀ ਖੁਬਸੂਰਤ ਬੋਲ ਲਿਖੇ ਨੇ ਗੁਰਵਿੰਦਰ ਬਰਾੜ ਨੇ ਜਿਸ ਨੇ ਸਮਾਜ ਅਤੇ ਰਿਸ਼ਤੇਦਾਰਾਂ ਦੀ ਸੱਚਾਈ ਨੂੰ ਪੇਸ਼ ਕੀਤਾ ਹੈ । ਗੀਤ ਦਾ ਟਾਈਟਲ ਵੀਰ ਹੈ,ਅਤੇ ਬਲਰਾਜ ਬਰਾੜ ਨੇ ਰਾਜ ਬਰਾੜ ਨੂੰ ਇਹ ਗੀਤ ਸਮਰਪਿਤ ਕੀਤਾ ਹੈ । balraj brar balraj brar  
Advertisment

Stay updated with the latest news headlines.

Follow us:
Advertisment
Advertisment
Latest Stories
Advertisment