ਵੱਡੇ ਪਰਦੇ ਤੇ ਦਿਖੇਗੀ ਪਾਣੀਪਤ ਦੀ ਲੜਾਈ, ਸੰਜੇ ਦੱਤ, ਅਰਜੁਨ ਕਪੂਰ ਤੇ ਕ੍ਰਿਤੀ ਸੇਨੋਨ ਦਾ ਦਿਖੇਗਾ ਵੱਖਰਾ ਅੰਦਾਜ਼ By Gopal Jha 16 Mar 2018 | Updated On 16 Mar 2018 17:23 IST in Punjabi Buzz New Update Advertisment ਬਾਹੂਬਲੀ ਤੋਂ ਬਾਅਦ ਤਾਂ ਇੰਡੀਅਨ ਸਿਨੇਮਾ ਦਾ ਟਾਰਗੇਟ ਹੀ ਬੱਦਲ ਗਿਆ ਹੈ, ਹੁਣ ਤਾਂ ਹਰ ਵੱਡੇ ਡਾਇਰੈਕਟਰ ਦਾ ਸੁਪਨਾ ਹੈ |ਆਪਣੇ ਕਰਿਅਰ ਦੇ ਵਿਚ ਇਕ ਨਾ ਇਕ ਇਤਿਹਾਸਿਕ ਕਹਾਣੀ ਤੇ ਅਧਾਰਿਤ ਫਿਲਮ ਬਣਾਉਣ ਦਾ | ਇਸਦਾ ਤਾਜ਼ਾ ਉਧਾਹਰਣ ਹੈ ਪਦਮਾਵਤੀ, ਹਾਂ ਇਸ ਫਿਲਮ ਨੂੰ ਲੈ ਕੇ ਬੋਹਤ ਕੰਟ੍ਰੋਵਰਸੀ ਹੋਈ, ਪਰ ਫਿਲਮ ਨੇ ਜੋ ਕਮਾਲ ਕਰ ਕੇ ਦਿਖਾਇਆ ਇਸਦੇ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ | ਸੋ ਇਸ ਬਦਲੇ ਹੋਏ ਦੌਰ ਦੇ ਵਿਚ ਉਹ ਡਾਇਰੈਕਟਰ ਕੀੜਾ ਪਿਛੇ ਰਹਿ ਸਕਦਾ ਹੈ ਜਿਸਨੇ ਪੀਰਿਅਡ ਫ਼ਿਲਮਾਂ ਬਣਾਉਣ ਦੀ ਹਿੰਮਤ ਅੱਜ ਦੇ ਡਾਇਰੇਕ੍ਟਰ੍ਸ ਵਿੱਚੋ ਸੱਭ ਤੋ ਪਹਿਲਾਂ ਦਿਖਾਈ ਸੀ | ਉਸ ਡਾਇਰੈਕਟਰ ਦਾ ਨਾਮ ਹੈ "ਆਸ਼ੂਤੋਸ਼ ਗੋਵਾਰੀਕਰ" | Advertismentਜੋਧਾ ਅਕਬਰ ਤੇ ਮੋਹਿੰਜੋ ਦਾਰੋ ਵਰਗੀਆਂ ਪੀਰਿਅਡ ਫ਼ਿਲਮਾਂ ਦੇ ਨਾਲ ਲੋਕਾਂ ਨੂੰ ਆਪਣੇ ਇਤਿਹਾਸ ਤੇ ਆਪਣੇ ਦੇਸ਼ ਦੇ ਪਿਛੋਕੜ ਦੇ ਨਾਲ ਜਾਣੁ ਕਰਵਾਉਣ ਵਾਲ਼ੇ ਡਾਇਰੈਕਟਰ ਨੇ | ਹੁਣ ਇਕ ਹੋਰ ਕਹਾਣੀ ਨੂੰ ਆਪਣੀ ਅਗਲੀ ਫਿਲਮ ਦੇ ਲਈ ਚੁਣਿਆ ਹੈ ਤੇ ਉਹ ਕਹਾਣੀ ਅਧਾਰਿਤ ਹੈ | ਭਾਰਤ ਦੇ ਇਤਿਹਾਸ ਦੀ ਸਭ ਤੋਂ ਵੱਡੇ ਯੁੱਧਾ ਵਿੱਚੋ ਇਕ "ਪਾਣੀਪਤ" ਤੇ | ਫ਼ਿਲਮ ਦਾ ਨਾਮ ਵੀ "ਆਸ਼ੂਤੋਸ਼ ਗੋਵਾਰੀਕਰ" ਨੇ "ਪਾਣੀਪਤ Panipat" ਹੀ ਰੱਖਿਆ ਹੈ | ਇਸ ਫਿਲਮ ਦੇ ਵਿਚ ਸੰਜੇ ਦੱਤ, ਅਰਜੁਨ ਕਪੂਰ ਤੇ ਕ੍ਰਿਤੀ ਸੇਨੋਨ ਦਾ ਲੀਡ ਰੋਲ ਹੈ ਤੇ ਇਹਨਾਂ ਤਿੰਨਾਂ ਦਾ ਅੰਦਾਜ਼ ਇਸ ਫਿਲਮ ਦੇ ਵਿਚ ਸੱਭ ਤੋ ਵੱਖਰਾ ਦੇਖਣ ਨੂੰ ਮਿਲੇਗਾ | ਹਾਲ਼ੇ ਤਾਂ ਇਸ ਫਿਲਮ ਦਾ ਪਹਿਲਾ ਪੋਸਟਰ ਰਿਵੀਲ ਹੋਇਆ ਹੈ | Edited By: Gourav Kochhar #latest-entertainment-news #bollywood-news #latest-bollywood-movie #latest-hindi-film Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article