ਲਾਕਡਾਊਨ ਦੌਰਾਨ ਅਦਾਕਾਰ ਨੇ ਇੰਝ ਮਨਾਇਆ ਆਪਣੀ ਧੀ ਦਾ ਜਨਮ ਦਿਨ, ਖੁਸ਼ੀ ਸਭ ਨਾਲ ਕੀਤੀ ਸਾਂਝੀ

written by Shaminder | April 22, 2020

ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਇਸ ਦੌਰਾਨ ਲੋਕ ਆਪਣੇ ਘਰਾਂ ‘ਚ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾ ਰਹੇ ਹਨ । ਅਜਿਹੇ ‘ਚ ਸੈਲੀਬ੍ਰੇਟੀਜ਼ ਵੀ ਆਪੋ ਆਪਣੇ ਘਰਾਂ ‘ਚ ਬੰਦ ਹਨ । ਸਮਾਂ ਬਿਤਾੳੇੁਣ ਲਈ ਇਹ ਸੈਲੀਬ੍ਰੇਟੀਜ਼ ਕਈ ਐਕਟੀਵਿਟੀਜ਼ ਕਰ ਰਹੇ ਹਨ । ਜਿਸ ‘ਚ ਉਹ ਕੁਝ ਸਮਾਂ ਆਪਣੇ ਵਰਕ ਆਊਟ ‘ਤੇ ਕੁਝ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਰਿਹਾ ਹੈ ।ਆਯੁਸ਼ਮਾਨ ਖੁਰਾਣਾ ਅਤੇ ਤਾਹਿਰਾ ਕਸ਼ਯਪ ਜਿਨ੍ਹਾਂ ਦੀ ਧੀ ਦਾ ਜਨਮ ਦਿਨ ਹੈ । https://www.instagram.com/p/B_O3AW-HmwK/ ਉਹ ਵੀ ਆਪਣੀ ਧੀ ਦਾ ਜਨਮ ਦਿਨ ਬਹੁਤ ਹੀ ਸਾਦੇ ਢੰਗ ਦੇ ਨਾਲ ਆਪਣੇ ਘਰ ਮਨਾ ਰਹੇ ਹਨ । ਇਸ ਵੀਡੀਓ ‘ਚ ਤਾਹਿਰਾ ਕਸ਼ਯਪ ਦੱਸ ਰਹੇ ਹਨ ਕਿ ਲਾਕ ਡਾਊਨ ਕਰਕੇ ਉਹ ਘਰ ‘ਚ ਹੀ ਹਨ ਅਤੇ ਉਹ ਡੈਕੋਰੇਸ਼ਨ ਦੇ ਲਈ ਘਰ ‘ਚ ਨਿਊਜ਼ਪੇਪਰ ਨੂੰ ਰੰਗ ਕਰਕੇ ਸਜਾਵਟ ਕਰ ਰਹੇ ਹਨ । https://www.instagram.com/p/B_E4PDZnmIx/ ਕਿਉਂਕਿ ਬਜ਼ਾਰ ਬੰਦ ਹੋਣ ਕਾਰਨ ਉਹ ਆਪਣੀ ਧੀ ਦੇ ਜਨਮ ਦਿਨ ‘ਤੇ ਸਜਾਵਟ ਨਹੀਂ ਕਰ ਸਕੇ ਅਤੇ ਅਸੀਂ ਘਰ ‘ਚ ਹੀ ਇੱਕ ਛੋਟੀ ਜਿਹੀ ਪਾਰਟੀ ਰੱਖੀ ਹੈ ਅਤੇ ਇਹ ਖੁਸ਼ੀ ਅਸੀਂ ਸਭ ਨਾਲ ਸਾਂਝੀ ਕਰ ਰਹੇ ਹਾਂ । ਵਰੁਸ਼ਕਾ ਦੇ ਜਨਮ ਦਿਨ ‘ਤੇ ਉਸ ਦੇ ਮੰਮੀ ਪਾਪਾ ਨੇ ਛੋਟੀ ਜਿਹੀ ਪਾਰਟੀ ਵੀ ਰੱਖੀ ।

0 Comments
0

You may also like