
ਆਯੁਸ਼ਮਾਨ ਖੁਰਾਣਾ ਆਪਣਾ 36ਵਾਂ ਬਰਥਡੇਅ ਮੰਨਾ ਰਹੇ ਹਨ। ਆਯੁਸ਼ਮਾਨ ਖੁਰਾਨਾ ਬਾਲੀਵੁੱਡ ਦੇ ਉਨ੍ਹਾਂ ਅਦਾਕਾਰਾਂ 'ਚੋਂ ਇਕ ਹੈ, ਜਿਨ੍ਹਾਂ ਨੇ ਕਾਫੀ ਸਮੇਂ ਬਾਲੀਵੁੱਡ 'ਚ ਖਾਸ ਮੁਕਾਮ ਹਾਸਿਲ ਕੀਤਾ ਹੈ। ਜਨਮ ਦਿਨ ਤੇ ਉਹਨਾਂ ਦੀ ਪਤਨੀ ਨੇ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਹਨਾਂ ਲਿਖਿਆ ਹੈ 'ਇਹ ਰਿਹਾ ਮੇਰਾ ਕੇਕ ਤੇ ਮੈਂ ਇਸ ਨੂੰ ਖਾ ਰਹੀ ਹਾਂ। #happybirthdaysoulmate ਲਿਖ ਕੇ ਤਾਹਿਰਾ ਨੇ ਆਯੁਸ਼ਮਾਨ ਨੂੰ ਬਰਥਡੇਅ ਵਿਸ਼ ਕੀਤੀ ਹੈ।
ਇਹ ਕਾਫੀ ਖ਼ੂਬਸੁਰਤ ਤਸਵੀਰ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ। ਇਹ ਫੋਟੋ ਵੀ ਦੱਸਦੀ ਹੈ ਕਿ ਆਖਿਰ ਆਯੁਸ਼ਮਾਨ ਤੇ ਤਾਹਿਰਾ ਵਿਚਕਾਰ ਕਿਸ ਤਰ੍ਹਾਂ ਦੀ ਬਾਡਿੰਗ ਹੈ। ਦੋਵਾਂ ਨੇ ਕਈ ਵਾਰ ਅਜਿਹੀ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਪਲ ਬਾਡਿੰਗ ਦਿਖਾਉਂਦੇ ਹਨ।
ਕਪਲ ਦੇ ਕਈ ਸੋਸ਼ਲ ਮੀਡੀਆ ਪੋਸਟ ਦੱਸਦੇ ਹਨ ਕਿ ਅਦਾਕਾਰ ਤੇ ਤਾਹਿਰਾ ਕਸ਼ਿਅਪ ਇਕ ਦੂਜੇ ਨਾਲ ਕਿੰਨਾ ਪਿਆਰ ਕਰਦੇ ਹਨ। ਆਯੁਸ਼ਮਾਨ ਖੁਰਾਣਾ ਕਈ ਵਾਰ ਆਪਣੀ ਪਤਨੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਰਹਿੰਦੇ ਹਨ ਤੇ ਉਨ੍ਹਾਂ ਲਈ ਇਮੋਸ਼ਨਲ ਨੋਟ ਵੀ ਲਿਖਦੇ ਹਨ।