ਤਜਿੰਦਰ ਸਿੰਘ ਮਾਨ ਉਰਫ ਬੱਬੂ ਮਾਨ ਦੀ ਪੰਜਾਬੀ ਸੰਗੀਤ ਤੇ ਫ਼ਿਲਮਾਂ ਨੂੰ ਬੁਲੰਦੀਆਂ 'ਤੇ ਪਹੁੰਚਣ 'ਚ ਹੈ ਅਹਿਮ ਭੂਮਿਕਾ, ਕੱਟੜ ਫੈਨ ਮਨਾ ਰਹੇ ਨੇ ਬੱਬੂ ਮਾਨ ਦਾ 45ਵਾਂ ਜਨਮਦਿਨ

Written by  Aaseen Khan   |  March 29th 2019 10:51 AM  |  Updated: March 29th 2019 10:51 AM

ਤਜਿੰਦਰ ਸਿੰਘ ਮਾਨ ਉਰਫ ਬੱਬੂ ਮਾਨ ਦੀ ਪੰਜਾਬੀ ਸੰਗੀਤ ਤੇ ਫ਼ਿਲਮਾਂ ਨੂੰ ਬੁਲੰਦੀਆਂ 'ਤੇ ਪਹੁੰਚਣ 'ਚ ਹੈ ਅਹਿਮ ਭੂਮਿਕਾ, ਕੱਟੜ ਫੈਨ ਮਨਾ ਰਹੇ ਨੇ ਬੱਬੂ ਮਾਨ ਦਾ 45ਵਾਂ ਜਨਮਦਿਨ

ਤਜਿੰਦਰ ਸਿੰਘ ਮਾਨ ਉਰਫ ਬੱਬੂ ਮਾਨ ਦਾ ਪੰਜਾਬੀ ਸੰਗੀਤ ਤੇ ਫ਼ਿਲਮਾਂ ਨੂੰ ਬੁਲੰਦੀਆਂ 'ਤੇ ਪਹੁੰਚਣ 'ਚ ਹੈ ਅਹਿਮ ਭੂਮਿਕਾ, ਫੈਨ ਮਨਾ ਰਹੇ ਨੇ 45ਵਾਂ ਜਨਮਦਿਨ : 29 ਮਾਰਚ 1975 'ਚ ਫਤਿਹਗੜ੍ਹ ਸਾਹਿਬ ਜਿਲੇ ਦੇ ਪਿੰਡ ਖੰਟ ਮਾਨ ਪੁਰ 'ਚ ਜਨਮਿਆ ਤਜਿੰਦਰ ਸਿੰਘ ਮਾਨ ਜਿਸ ਨੂੰ ਅੱਜ ਪੂਰੀ ਦੁਨੀਆਂ ਬੱਬੂ ਮਾਨ ਦੇ ਨਾਮ 'ਤੋਂ ਜਾਣਦੀ ਹੈ। ਬੱਬੂ ਮਾਨ ਪੰਜਾਬੀ ਇੰਡਸਟਰੀ ਦਾ ਉਹ ਨਾਮ ਜਿੰਨ੍ਹਾਂ ਨੇ ਗਾਇਕੀ ਤੋਂ ਲੈ ਕੇ ਹਿੰਦੀ ਪੰਜਾਬੀ ਫ਼ਿਲਮਾਂ 'ਚ ਝੰਡੇ ਗੱਡੇ ਹਨ। ਪੰਜਾਬ ਦੀ ਉਹ ਇਕਲੌਤੀ ਸਖਸ਼ੀਅਤ ਜਿਸ ਦੇ ਕੱਟੜ ਫੈਨ ਉਹਨਾਂ ਬਾਰੇ ਕੁਝ ਵੀ ਗਲਤ ਗੱਲ ਨਹੀਂ ਜਰਦੇ।

ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਇੰਡਸਟਰੀ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਬੱਬੂ ਮਾਨ ਅੱਜ ਆਪਣਾ 45 ਵਾਂ ਜਨਮਦਿਨ ਮਨਾ ਰਹੇ ਹਨ। 1998 'ਚ ਪੰਜਾਬੀ ਸੰਗੀਤ ਜਗਤ 'ਚ ਪੈਰ ਧਰਨ ਵਾਲੇ ਬੱਬੂ ਮਾਨ ਦੀ ਪਹਿਲੀ ਮਿਊਜ਼ਿਕ ਐਲਬਮ ਸੱਜਣ ਰੁਮਾਲ ਦੇ ਗਿਆ ਆਈ ਜਿਸ ਤੋਂ ਬਾਅਦ 1999 'ਚ ਇਸੇ ਐਲਬਮ ਦੇ ਕਈ ਗੀਤ 'ਤੂੰ ਮੇਰੀ ਮਿਸ ਇੰਡੀਆ' 'ਚ ਦੁਬਾਰਾ ਰਿਲੀਜ਼ ਕੀਤਾ ਗਿਆ ਅਤੇ ਦੋਨਾਂ ਕੈਸਟਾਂ ਦੇ ਸਾਰੇ ਹੀ ਗਾਣੇ ਬਹੁਤ ਹੀ ਜ਼ਿਆਦਾ ਮਕਬੂਲ ਹੋਏ।

ਉਸ ਤੋਂ ਬਾਅਦ ਬੱਬੂ ਮਾਨ ਦਾ ਸੰਗੀਤਕ ਸਫ਼ਰ ਆਸਮਾਨ ਦੀਆਂ ਬੁਲੰਦੀਆਂ ਵੱਲ ਹੀ ਵਧਦਾ ਗਿਆ ਅਤੇ ਅੱਜ ਵੀ ਉਹਨਾਂ ਦਾ ਉਹ ਮੁਕਾਮ ਉਸੇ ਤਰਾਂ ਕਾਇਮ ਹੈ। 1999 ਤੋਂ ਹੁਣ ਤੱਕ ਬੱਬੂ ਮਾਨ 8 ਸਟੂਡੀਓ ਐਲਬਮਜ਼ ਅਤੇ 6 ਕੰਪਾਈਲ ਐਲਬਮਾਂ ਰਿਲੀਜ਼ ਕਰ ਚੁੱਕੇ ਹਨ। ਜਿੰਨ੍ਹਾਂ 'ਚ ਧਾਰਮਿਕ ਐਲਬਮਜ਼ ਵੀ ਸ਼ਾਮਿਲ ਹਨ। ਬੱਬੂ ਮਾਨ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਅਵਾਰਡ ਵੀ ਜਿੱਤ ਚੁੱਕੇ ਹਨ।

ਹੋਰ ਵੇਖੋ : 'ਸਾਡੇ ਪਿੰਡ ਵਾਲਾ ਬੱਬੂ ਮਾਨ' ਫਿਲਮ ਇਸੇ ਸਾਲ ਹੋਵੇਗੀ ਵੱਡੇ ਪਰਦੇ 'ਤੇ ਰਿਲੀਜ਼, ਜਾਣੋ ਫਿਲਮ ਬਾਰੇ

ਗਾਇਕ ਹੀ ਨਹੀਂ ਬੱਬੂ ਮਾਨ ਹੋਰਾਂ ਨੇ ਗੀਤਕਾਰੀ, ਅਦਾਕਾਰੀ, ਮਿਊਜ਼ਿਕ ਡਾਇਰੈਕਟਰ ਦੇ ਤੌਰ 'ਤੇ ਵੀ ਵੱਡੇ ਮੁਕਾਮ ਹਾਸਿਲ ਕੀਤੇ ਹਨ। ਉਹਨਾਂ ਦੀ ਪਹਿਲੀ ਫਿਲਮ ਹਵਾਏਂ ਸੀ ਜੋ ਕਿ ਬਾਲੀਵੁੱਡ ਫਿਲਮ ਸੀ। ਉਸ ਤੋਂ ਬਾਅਦ ਰੱਬ ਨੇ ਬਣਾਈਆਂ ਜੋੜੀਆਂ, ਹਸ਼ਰ, ਏਕਮ - ਸਨ ਆਫ ਸੋਇਲ, ਦੇਸੀ ਰੋਮੀਓਜ਼, ਹੀਰੋ ਹਿਟਲਰ ਇਨ ਲਵ, ਬਾਜ਼, ਅਤੇ ਪਿਛਲੇ ਸਾਲ ਆਈ ਫਿਲਮ ਬਣਜਾਰਾ ਦ ਟਰੱਕ ਡਰਾਈਵਰ ਵਰਗੀਆਂ ਸੁਪਰਹਿੱਟ ਪੰਜਾਬੀ ਫ਼ਿਲਮਾਂ ਕਰ ਚੁੱਕੇ ਹਨ।

ਹੋਰ ਵੇਖੋ : ਜਦੋਂ ਬੱਬੂ ਮਾਨ ਕੋਲ ਸਟੇਜ 'ਤੇ ਪਹੁੰਚਿਆ ਗਵਾਚਿਆ ਬੱਚਾ ਤਾਂ ਹੋਇਆ ਕੁਝ ਅਜਿਹਾ, ਦੇਖੋ ਵੀਡੀਓ

 

View this post on Instagram

 

#happybirthdaybabbumaan ji ❤ ਰੱਬ ਲੱਬਿਯਾ ਉਮਰਾ ਬਕਸ਼ੇ ਮੈਰੇ ਮਾਨ ਨੁ ? ਬੇਸ਼ਕ ਜਿੰਦਗੀ ਦਾ ਇਕ ਹੋਰ ਸਾਲ ਘਟ ਗਯਾ ! born 29-3-1975 44 ਸਾਲ ਦਾ ਹੋ ਗਯਾ ਸੱਡਾ ਮਾਨ ?#godblessyou #babbumaaninsta #babbumaan #babbumann #babbumaanlive #kattadfan #kattadfanbabbumaan #babbumaankatadfans #babbumaankattadfans #rorkattadfanbabbumaan #khantwalamaan #khantmaanpur #ustad #ustadbabbumaan #khant #beimaan #babbumaanlover #ilovebabbumaan #babbumaanlegend #babbumaanliveking #babbumaanworld #thebabbumaanstore #babbumaanfan_union #babbumaanbirthday #up31wale #sunnydeol #salinashelly #pollywood #punjabisinger

A post shared by ਰੰਜੀਤ ਸਿੰਘ ਫਾਰਮਰ ਜੱਟ (@farmerjatt) on

ਆਮ ਤੋਂ ਲੈ ਕੇ ਖਾਸ ਵਿਅਕਤੀ ਤੱਕ ਹਰ ਕੋਈ ਬੱਬੂ ਮਾਨ ਦਾ ਫੈਨ ਹੈ ਅਤੇ ਖਾਸ ਕਰਕੇ ਪੰਜਾਬੀ ਇੰਡਸਟਰੀ 'ਚ ਗਾਇਕ ਵੀ ਬੱਬੂ ਮਾਨ ਨੂੰ ਇੱਕ ਫੈਨ ਦੀ ਤਰਾਂ ਹੀ ਉਹਨਾਂ ਨੂੰ ਪਿਆਰ ਕਰਦੇ ਹਨ। ਫ਼ਿਲਮੀ ਅਤੇ ਸੰਗੀਤ ਦੀ ਦੁਨੀਆਂ ਤੋਂ ਇਲਾਵਾ ਬੱਬੂ ਮਾਨ ਆਮ ਜ਼ਿੰਦਗੀ 'ਚ ਵੀ ਇੱਕ ਆਮ ਪੰਜਾਬੀ ਵਾਲੀ ਜ਼ਿੰਦਗੀ ਹੀ ਜਿਉਂਦੇ ਹਨ। ਫਤਿਹਗੜ੍ਹ ਸਾਹਿਬ ਜਿਲੇ ਦੇ ਪਿੰਡ ਖੰਟ ਮਾਨ ਪੁਰ ਦੇ ਇਸ ਗੱਭਰੂ ਨੇ ਪੰਜਾਬੀਆਂ ਅਤੇ ਆਪਣੇ ਪਿੰਡ ਵਾਸੀਆਂ ਦਾ ਨਾਮ ਪੂਰੀ ਦੁਨੀਆਂ 'ਚ ਚਮਕਾਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network