
ਅਕਸਰ ਕਿਹਾ ਜਾਂਦਾ ਹੈ ਕਿ ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੁਆਦ ਗਿਆ । ਅੱਖਾਂ ਪ੍ਰਮਾਤਮਾ ਵੱਲੋਂ ਦਿੱਤਾ ਗਿਆ ਅਜਿਹਾ ਅਨਮੋਲ ਤੋਹਫ਼ਾ ਹਨ । ਜਿਨ੍ਹਾਂ ਦੇ ਨਾਲ ਅਸੀਂ ਇਸ ਪੂਰੀ ਦੁਨੀਆ ਨੂੰ ਵੇਖਦੇ ਹਾਂ ।ਪਰ ਕਈ ਵਾਰ ਅੱਖਾਂ (Eyes) ਦੀ ਪੂਰੀ ਦੇਖਭਾਲ ਨਾ ਹੋਣ ਕਾਰਨ ਸਾਨੂੰ ਅੱਖਾਂ ਨਾਲ ਸਬੰਧਤ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਅੱਜ ਕੱਲ੍ਹ ਅਸੀਂ ਕੰਪਿਊਟਰ ਅਤੇ ਲੈਪਟਾਪ ‘ਤੇ ਘੰਟਿਆਂ ਬੱਧੀ ਕੰਮ ਕਰਦੇ ਹਾਂ ਜਿਸ ਕਾਰਨ ਸਾਨੂੰ ਅੱਖਾਂ ਦੀ ਥਕਾਨ ਅਤੇ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਹੋਰ ਪੜ੍ਹੋ : ਗਰਮੀਆਂ ‘ਚ ਕਰੋ ਖੀਰੇ ਦਾ ਇਸਤੇਮਾਲ, ਅੱਖਾਂ ਦੇ ਲਈ ਵੀ ਹੁੰਦਾ ਹੈ ਫਾਇਦੇਮੰਦ
ਅਸੀਂ ਜਦੋਂ ਲਗਾਤਾਰ ਕੰਮ ਕਰਦੇ ਹਾਂ ਤਾਂ ਅੱਖਾਂ ਨੂੰ ਥਕਾਨ ਅਤੇ ਤਣਾਅ ਹੋ ਜਾਂਦਾ ਹੈ । ਇਸ ਦੇ ਨਾਲ ਹੀ ਅੱਖਾਂ ‘ਚ ਜਲਨ, ਦਰਦ ਸਣੇ ਕਈ ਪ੍ਰੇਸ਼ਾਨੀਆਂ ਸਾਨੂੰ ਝੱਲਣੀਆਂ ਪੈਂਦੀਆਂ ਹਨ ।ਅੱਖਾਂ ਦੀ ਥਕਾਨ ਨੂੰ ਦੂਰ ਕਰਨ ਦੇ ਲਈ ਰੂੰ ‘ਚ ਬਰਫ ਪਾ ਕੇ ਅੱਖਾਂ ਦੇ ਆਲੇ ਦੁਆਲੇ ਲਗਾਓ ਅਤੇ ਬਰਫ ਨੂੰ ਕਦੇ ਵੀ ਸਿੱਧਾ ਅੱਖਾਂ ‘ਤੇ ਨਾ ਲਗਾਓ ।

ਜੇੁ ਤੁਸੀਂ ਕੰਪਿਊਟਰ ‘ਤੇ ਕੰਮ ਕਰਦੇ ਹੋ ਤਾਂ ਹਰ ਵੇਲੇ ਸਕਰੀਨ ‘ਤੇ ਤੁਹਾਡੀ ਨਜ਼ਰ ਰਹਿੰਦੀ ਹੈ ਤਾਂ ਕੁਝ ਕੁ ਮਿੰਟਾਂ ਦੇ ਲਈ ਬ੍ਰੇਕ ਲਓ ਅਤੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਅਰਾਮ ਦਿਓ । ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀਆਂ ਅੱਖਾਂ ‘ਤੇ ਜ਼ਿਆਦਾ ਜ਼ੋਰ ਨਹੀਂ ਪਵੇਗਾ । ਇਸ ਦੇ ਨਾਲ ਹੀ ਖੁਰਾਕ ‘ਚ ਹਰੀਆਂ ਸਬਜ਼ੀਆਂ ਨੂੰ ਜ਼ਰੂਰ ਸ਼ਾਮਿਲ ਕਰੋ । ਜੇ ਤੁਹਾਡੀ ਨਜ਼ਰ ਕਮਜ਼ੋਰ ਹੈ ਤਾਂ ਵਿਟਾਮਿਨਸ ਦੇ ਨਾਲ ਭਰਪੂਰ ਭੋਜਨ ਖਾਓ ।