
ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਕਈ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਬਰਸਾਤ ਵਿੱਚ ਹੀ ਗਰਮੀ ਦੇ ਨਾਲ-ਨਾਲ ਸੀਲਨ ਵਾਲਾ ਮੌਸਮ ਹੁੰਦਾ ਹੈ। ਅਜਿਹੇ ਵਿੱਚ ਸਵੇਰੇ ਤੇ ਸ਼ਾਮ ਨੂੰ ਮੌਸਮ ਠੰਡਾ ਤੇ ਦਿਨ ਦੇ ਵੇਲੇ ਬੇਹੱਦ ਗਰਮ ਰਹਿੰਦਾ ਹੈ। ਇਸ ਬਦਲਦੇ ਮੌਸਮ ਦੇ ਦੌਰਾਨ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਇਸ ਦੌਰਾਨ ਬਦਲਦੇ ਮੌਸਮ ‘ਚ ਜੇਕਰ ਅਸੀਂ ਆਪਣਾ ਖਿਆਲ ਰੱਖੀਏ ਤਾਂ ਕਈ ਬਿਮਾਰੀਆਂ ਤੋਂ ਬੱਚ ਸਕਦੇ ਹਾਂ।

ਬਦਲਦੇ ਮੌਸਮ ਦੌਰਾਨ ਵਰਤੋ ਇਹ ਸਾਵਧਾਨੀਆਂ
ਬਰਸਾਤ ਦੇ ਮੌਸਮ ‘ਚ ਖਾਂਸੀ-ਜ਼ੁਕਾਮ, ਬੁਖਾਰ, ਸਰੀਰ ਦਰਦ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ ‘ਚ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ। ਮੌਸਮ ਵਿੱਚ ਆਏ ਇਸ ਅਚਾਨਕ ਬਦਲਾਅ ਕਾਰਨ ਖਾਸ ਕਰਕੇ ਬੱਚੇ ਅਤੇ ਬਜ਼ੁਰਗ ਜ਼ਿਆਦਾ ਬਿਮਾਰ ਹੋ ਜਾਂਦੇ ਹਨ।
ਸਿਹਤਮੰਦ ਖੁਰਾਕ, ਸਹੀ ਰੁਟੀਨ, ਸਾਫ਼-ਸਫ਼ਾਈ ਅਤੇ ਜੀਵਨ ਸ਼ੈਲੀ ਨੂੰ ਅਪਨਾਉਣਾ ਮਹੱਤਵਪੂਰਨ ਹੈ। ਪਹਿਰਾਵੇ ‘ਤੇ ਵੀ ਧਿਆਨ ਦਿਓ, ਕਿਉਂਕਿ ਇਸ ਮੌਸਮ ਵਿੱਚ ਮੱਛਰਾਂ ਤੋਂ ਬਚਾਅ ਕਰਨਾ ਬੇਹੱਦ ਜ਼ਰੂਰੀ ਹੈ, ਮੱਛਰ ਦੇ ਕੱਟਣ ਨਾਲ ਅਤੇ ਸਹੀ ਖਾਣ ਪੀਣ ਨਾਂ ਹੋਣ ਨਾਲ ਬਿਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਕੁਦਰਤੀ ਜੜੀ-ਬੂਟੀਆਂ ਦਾ ਕਰੋ ਸੇਵਨ
ਬਰਸਾਤ ਦੇ ਮੌਸਮ ‘ਚ ਵੀ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਕੁਝ ਜੜੀ-ਬੂਟੀਆਂ ਦਾ ਸੇਵਨ ਜ਼ਰੂਰ ਕਰੋ। ਲੌਂਗ, ਇਲਾਇਚੀ, ਅਦਰਕ, ਕਾਲੀ ਮਿਰਚ, ਸੈਲਰੀ, ਹਲਦੀ, ਤੁਲਸੀ ਆਦਿ ਦਾ ਕਾੜ੍ਹਾ ਪੀਓ। ਇਹ ਇਮਿਊਨਿਟੀ ਨੂੰ ਵੀ ਮਜ਼ਬੂਤ ਬਣਾਉਂਦੇ ਹਨ, ਜਿਸ ਨਾਲ ਤੁਸੀਂ ਇਨਫੈਕਸ਼ਨ ਤੋਂ ਦੂਰ ਰਹਿ ਸਕਦੇ ਹੋ।
ਠੰਡੀਆਂ ਅਤੇ ਬਾਹਰ ਦੀਆਂ ਚੀਜ਼ਾਂ ਖਾਣ ਤੋਂ ਕਰੋ ਪਰਹੇਜ਼
ਆਈਸਕ੍ਰੀਮ, ਠੰਡੀਆਂ ਚੀਜ਼ਾਂ ਅਤੇ ਰੇਹੜੀ ਉੱਤੇ ਮਿਲਣ ਵਾਲੇ ਭੋਜਨ, ਬਾਹਰ ਦੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ। ਇਸ ਨਾਲ ਜ਼ੁਕਾਮ ਦੇ ਨਾਲ-ਨਾਲ ਗਲੇ ਦੀ ਖਰਾਸ਼ ਵੀ ਹੋ ਸਕਦੀ ਹੈ। ਫਰਿੱਜ ‘ਚ ਰੱਖੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਹੀ ਖਾਓ। ਕੋਸਾ ਪਾਣੀ ਪੀਓ। ਰੋਜ਼ਾਨਾ 7-8 ਗਿਲਾਸ ਪਾਣੀ ਪੀਓ, ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਸਾਰੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ।

ਹੋਰ ਪੜ੍ਹੋ: World Hepatitis Day: ਹੈਪੇਟਾਈਟਸ ਨੂੰ ਨਾਂ ਕਰੋ ਨਜ਼ਰਅੰਦਾਜ਼, ਨਹੀਂ ਤਾਂ ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ
ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਵਾਲੇ ਭੋਜਨ ਦੀ ਕਰੋ ਵਰਤੋਂ
ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਮੱਛਰਾਂ ਦੀ ਗਿਣਤੀ ਵੀ ਵੱਧ ਜਾਂਦੀ ਹੈ, ਜਿਸ ਕਾਰਨ ਮਲੇਰੀਆ, ਡੇਂਗੂ, ਚਿਕਨਗੁਨੀਆ ਵਰਗੀਆਂ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਉਨ੍ਹਾਂ ਦੇ ਬਿਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਅਜਿਹੇ ‘ਚ ਉਹ ਚੀਜ਼ਾਂ ਖਾਓ, ਜੋ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੀਆਂ ਹਨ।