ਡੇਟਿੰਗ ਦੀਆਂ ਖਬਰਾਂ ਵਿਚਾਲੇ ਮੁੜ ਇੱਕਠੇ ਨਜ਼ਰ ਆਏ ਤਮੰਨਾ ਭਾਟੀਆ ਤੇ ਵਿਜੇ ਵਰਮਾ, ਵੀਡੀਓ ਹੋਈ ਵਾਇਰਲ

written by Pushp Raj | January 16, 2023 03:19pm

Tamannaah Bhatia and Vijay Verma viral video: ਬਾਲੀਵੁੱਡ 'ਚ ਅਕਸਰ ਹੀ ਲਿੰਕਅੱਪ ਅਤੇ ਬ੍ਰੇਕਅੱਪ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਮਸ਼ਹੂਰ ਅਦਾਕਾਰਾ ਤਮੰਨਾ ਭਾਟੀਆ ਅਤੇ ਅਦਾਕਾਰ ਵਿਜੇ ਵਰਮਾ ਨੂੰ ਲੈ ਕੇ ਇਹ ਖਬਰਾਂ ਆ ਰਹੀਆਂ ਹਨ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇਹ ਖਬਰਾਂ ਉਦੋਂ ਆਉਣੀਆਂ ਸ਼ੁਰੂ ਹੋਈਆਂ ਜਦੋਂ ਨਵੇਂ ਸਾਲ 'ਤੇ ਦੋਵਾਂ ਦੀ ਇੱਕ ਵੀਡੀਓ ਵਾਇਰਲ ਹੋ ਗਈ। ਫਿਲਹਾਲ ਡੇਟਿੰਗ ਦੀਆਂ ਖਬਰਾਂ ਵਿਚਾਲੇ ਇਸ ਕਪਲ ਦੀ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

image Source : Instagram

ਹਾਲ ਹੀ ਵਿੱਚ ਤਮੰਨਾ ਅਤੇ ਵਿਜੇ ਨੂੰ ਮੁੰਬਈ ਵਿੱਚ ਇੱਕ ਫੈਸ਼ਨ ਐਵਾਰਡ ਸ਼ੋਅ ਵਿੱਚ ਦੇਖਿਆ ਗਿਆ ਸੀ। ਜਿੱਥੇ ਬਬਲੀ ਬਾਊਂਸਰ ਫੇਮ ਅਭਿਨੇਤਰੀ ਨੀਲੇ ਰੰਗ ਦੀ ਬਾਡੀਕੋਨ ਡਰੈੱਸ ਵਿੱਚ ਪਹੁੰਚੀ, ਉਥੇ ਡਾਰਲਿੰਗਜ਼ ਫੇਮ ਅਦਾਕਾਰ ਵਿਜੇ ਵਰਮਾ ਬਲੈਕ ਹੂਡੀ ਅਤੇ ਬੈਗੀ ਪੈਂਟ ਵਿੱਚ ਬੇਹੱਦ ਹੈਂਡਸਮ ਨਜ਼ਰ ਆਏ। ਇਸ ਦੌਰਾਨ ਦੋਵਾਂ ਨੇ ਮੀਡੀਆ ਲਈ ਇਕੱਠੇ ਪੋਜ਼ ਵੀ ਦਿੱਤੇ, ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

image Source : Instagram

ਇਸ ਰੂਮਰਡ ਕਪਲ ਨੇ ਮੁਸਕਰਾਉਂਦੇ ਹੋਏ ਕੈਮਰੇ ਲਈ ਕਈ ਪੋਜ਼ ਦਿੱਤੇ। ਤੁਹਾਨੂੰ ਦੱਸ ਦੇਈਏ ਕਿ ਨਵੇਂ ਸਾਲ 'ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਦੋਵੇਂ ਸਿਤਾਰੇ ਕਥਿਤ ਤੌਰ 'ਤੇ ਰੋਮਾਂਸ ਕਰਦੇ ਨਜ਼ਰ ਆ ਰਹੇ ਸਨ। ਹਾਲਾਂਕਿ ਉਨ੍ਹਾਂ ਦੇ ਚਿਹਰੇ ਸਪੱਸ਼ਟ ਤੌਰ 'ਤੇ ਦਿਖਾਈ ਨਹੀਂ ਦੇ ਰਹੇ ਸਨ, ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਪਹਿਰਾਵੇ ਤੋਂ ਉਨ੍ਹਾਂ ਨੂੰ ਪਛਾਣ ਲਿਆ ਅਤੇ ਦਾਅਵਾ ਕੀਤਾ ਕਿ ਉਹ ਗੋਆ ਵਿੱਚ ਇੱਕਠੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਗਏ ਸਨ। ਇਸ ਦੌਰਾਨ ਦੋਹਾਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ।

ਹਾਲਾਂਕਿ ਦੋਵਾਂ ਨੇ ਸਭ ਦੇ ਸਾਹਮਣੇ ਆਪਣੇ ਕਥਿਤ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਹੈ ਪਰ ਦੋਵਾਂ ਨੂੰ ਅਕਸਰ ਇਕੱਠੇ ਸਪਾਟ ਕੀਤਾ ਜਾਂਦਾ ਹੈ। ਦੋਵਾਂ ਨੇ ਪਿਛਲੇ ਸਾਲ ਨਵੰਬਰ 'ਚ ਵੋਗ ਇੰਡੀਆ ਫੈਸ਼ਨ ਸ਼ੋਅ 'ਚ ਸ਼ਿਰਕਤ ਕੀਤੀ ਸੀ ਅਤੇ ਇਸ ਤੋਂ ਪਹਿਲਾਂ ਅਕਤੂਬਰ 'ਚ ਦਿਲਜੀਤ ਦੋਸਾਂਝ ਦੇ ਕੰਸਰਟ 'ਚ ਦੇਖਿਆ ਗਿਆ ਸੀ। ਅਜਿਹੇ 'ਚ ਫੈਨਜ਼ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

image Source : Instagram

ਹੋਰ ਪੜ੍ਹੋ: ਐਸਐਸ ਰਾਜਾਮੌਲੀ ਦੀ ਫ਼ਿਲਮ 'RRR' ਨੇ ਜਿੱਤਿਆ Critics Choice Awards 2023, ਬਣੀ ਬੈਸਟ ਫਾਰੇਨ ਲੈਂਗਵੇਜ਼ ਫ਼ਿਲਮ

ਵਰਕ ਫਰੰਟ ਦੀ ਗੱਲ ਕਰੀਏ ਤਾਂ ਤੰਮਨਾ ਨੂੰ ਆਖ਼ਰੀ ਵਾਰ ਫ਼ਿਲਮ 'ਬਬਲੀ ਬਾਊਂਸਰ' 'ਚ ਦੇਖਿਆ ਗਿਆ ਸੀ ਜਦੋਂ ਕਿ ਵਿਜੇ ਫ਼ਿਲਮ 'ਡਾਰਲਿੰਗਸ' 'ਚ ਆਲੀਆ ਭੱਟ ਦੇ ਪਤੀ ਦੀ ਭੂਮਿਕਾ 'ਚ ਨਜ਼ਰ ਆਏ ਸਨ। ਦੋਹਾਂ ਦੀਆਂ ਇਨ੍ਹਾਂ ਫ਼ਿਲਮਾਂ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ।

 

View this post on Instagram

 

A post shared by @varindertchawla

You may also like