ਤਾਮਿਲਨਾਡੂ ਦੀ ਰਹਿਣ ਵਾਲੀ ਇਸ ਕੁੜੀ ਨੇ ਬਣਾਇਆ ਵਿਸ਼ਵ ਰਿਕਾਰਡ, 58 ਮਿੰਟਾਂ ਵਿੱਚ ਬਣਾਏ 46 ਪਕਵਾਨ

written by Rupinder Kaler | December 17, 2020

ਤਾਮਿਲਨਾਡੂ ਦੀ ਰਹਿਣ ਵਾਈ ਐਸਐਨ ਲਕਸ਼ਮੀ ਸਾਈ ਸ਼੍ਰੀ ਨੇ 58 ਮਿੰਟਾਂ ਵਿਚ 46 ਪਕਵਾਨ ਬਣਾ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ ।ਵਾਈ ਐਸਐਨ ਲਕਸ਼ਮੀ ਸਾਈ ਸ਼੍ਰੀ ਦਾ ਇਹ ਰਿਕਾਰਡ ਯੂਨਿਕੋ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ ਹੈ । ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਲਕਸ਼ਮੀ ਸਾਈ ਸ੍ਰੀ ਨੇ ਕਿਹਾ, "ਮੈਂ ਆਪਣੀ ਮਾਂ ਨਾਲ ਖਾਣਾ ਬਣਾਉਣਾ ਸਿੱਖਿਆ। ਹੋਰ ਪੜ੍ਹੋ :

ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਪ੍ਰਾਪਤੀ ਹਾਸਲ ਕੀਤੀ ਹੈ।" ਲਕਸ਼ਮੀ ਦੀ ਮਾਂ ਐਨ ਕਾਲੀਮਗਲ ਨੇ ਕਿਹਾ ਕਿ ਉਸ ਦੀ ਲੜਕੀ ਨੇ ਲੌਕਡਾਉਨ ਦੌਰਾਨ ਖਾਣਾ ਬਣਾਉਣਾ ਸ਼ੁਰੂ ਕੀਤਾ ਸੀ ਤੇ ਇਸ ਦੌਰਾਨ ਉਸ ਨੇ ਖੁਦ ਮੁਹਾਰਤ ਹਾਸਲ ਕੀਤਾ। ਇਸ ਦੌਰਾਨ ਲਕਸ਼ਮੀ ਦੇ ਪਿਤਾ ਨੇ ਉਸ ਨੂੰ ਵਿਸ਼ਵ ਰਿਕਾਰਡ ਬਣਾਉਣ ਦਾ ਸੁਝਾਅ ਦਿੱਤਾ। ਇਸ ਲਈ ਲਕਸ਼ਮੀ ਦੇ ਪਿਤਾ ਨੇ ਖੋਜ ਕਰਨੀ ਸ਼ੁਰੂ ਕੀਤੀ ਅਤੇ ਪਾਇਆ ਕਿ ਕੇਰਲਾ ਦੀ ਇੱਕ 10 ਸਾਲਾ ਲੜਕੀ ਸਨਵੀ ਨੇ ਲਗਪਗ 30 ਪਕਵਾਨ ਬਣਾਏ। ਉਨ੍ਹਾਂ ਨੇ ਕਿਹਾ, "ਇਸ ਤਰ੍ਹਾਂ, ਉਹ ਚਾਹੁੰਦੇ ਸੀ ਕਿ ਉਸਦੀ ਲੜਕੀ ਸਨਵੀ ਦਾ ਰਿਕਾਰਡ ਤੋੜ ਦੇਵੇ।" [embed]https://twitter.com/ANI/status/1338980785139769346[/embed]

0 Comments
0

You may also like