'ਡੈਡੀ ਕੂਲ ਮੁੰਡੇ ਫੂਲ 2' ਦੇ ਸੈੱਟ 'ਤੇ ਖੂਬ ਮਸਤੀ ਕਰ ਰਹੀ ਹੈ ਅਦਾਕਾਰਾ ਤਾਨਿਆ,ਦੇਖੋ ਤਸਵੀਰਾਂ

Written by  Aaseen Khan   |  August 20th 2019 06:07 PM  |  Updated: August 22nd 2019 05:10 PM

'ਡੈਡੀ ਕੂਲ ਮੁੰਡੇ ਫੂਲ 2' ਦੇ ਸੈੱਟ 'ਤੇ ਖੂਬ ਮਸਤੀ ਕਰ ਰਹੀ ਹੈ ਅਦਾਕਾਰਾ ਤਾਨਿਆ,ਦੇਖੋ ਤਸਵੀਰਾਂ

ਕੁਝ ਦਿਨ ਪਹਿਲਾਂ ਸ਼ੁਰੂ ਹੋਈ ਨਵੀਂ ਫ਼ਿਲਮ ਡੈਡੀ ਕੂਲ ਮੁੰਡੇ ਫੂਲ 2 ਦੀ ਸ਼ੂਟਿੰਗ ਜਿਸ 'ਚ ਜੱਸੀ ਗਿੱਲ,ਰਣਜੀਤ ਬਾਵਾ ਅਤੇ ਜਸਵਿੰਦਰ ਭੱਲਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਫ਼ਿਲਮ ਦੀ ਇਹ ਸ਼ੂਟਿੰਗ ਵਿਦੇਸ਼ 'ਚ ਚੱਲ ਰਹੀ ਹੈ ਜਿਸ ਨੂੰ ਸਿਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ। ਪਰ ਹੁਣ ਫ਼ਿਲਮ 'ਚ ਫੀਮੇਲ ਲੀਡ ਰੋਲ ਨਿਭਾਉਣ ਵਾਲੀ ਤਾਨਿਆ ਵੀ ਸੈੱਟ 'ਤੇ ਪਹੁੰਚ ਚੁੱਕੇ ਹਨ ਜਿੰਨ੍ਹਾਂ ਨੇ ਜੱਸੀ ਗਿੱਲ ਤੇ ਨਿਰਦੇਸ਼ਕ ਸਿਮਰਜੀਤ ਸਿੰਘ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਤਾਨਿਆ ਇਹਨਾਂ ਤਸਵੀਰਾਂ 'ਚ ਕਾਫੀ ਖੂਬਸੂਰਤ ਲੱਗ ਰਹੇ ਹਨ। ਗੁੱਡੀਆਂ ਪਟੋਲੇ, ਕਿਸਮਤ, ਰੱਬ ਦਾ ਰੇਡੀਓ 2 ਅਤੇ ਸਨ ਆਫ਼ ਮਨਜੀਤ ਸਿੰਘ ਵਰਗੀਆਂ ਸ਼ਾਨਦਾਰ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਵੱਖਰੀ ਪਹਿਚਾਣ ਬਣਾ ਚੁੱਕੀ ਤਾਨਿਆ ਇਸ ਫ਼ਿਲਮ 'ਚ ਵੀ ਨਾਇਕਾ ਦੀ ਭੂਮਿਕਾ ਨਿਭਾ ਰਹੀ ਹੈ।

ਹੋਰ ਵੇਖੋ : ਹਰਭਜਨ ਮਾਨ ਦੀ ਨਵੀਂ ਫ਼ਿਲਮ 'PR' ਦੀ ਕੈਨੇਡਾ 'ਚ ਚੱਲ ਰਹੀ ਹੈ ਸ਼ੂਟਿੰਗ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ

ਸਾਲ 2013 ‘ਚ ਆਈ ‘ਡੈਡੀ ਕੂਲ ਮੁੰਡੇ ਫੂਲ’ ਫ਼ਿਲਮ ਨੂੰ ਡਾਇਰੈਕਟਰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਸੀ ਤੇ ਹੁਣ ਫ਼ਿਲਮ ਦੇ ਦੂਜੇ ਭਾਗ ਨੂੰ ਸਿਮਰਜੀਤ ਸਿੰਘ ਵੱਲੋਂ ਹੀ ਡਾਇਰੈਕਟ ਕੀਤਾ ਜਾ ਰਿਹਾ ਹੈ। ‘ਡੈਡੀ ਕੂਲ ਮੁੰਡੇ ਫੂਲ 2’ ਸਪੀਡ ਰਿਕਾਰਡਜ਼ ਤੇ ਕੋਲੈਕਟਿਵ ਮੀਡੀਆ ਵੈਂਚਰਸ ਹੋਰਾਂ ਦੀ ਪੇਸ਼ਕਸ਼ ਹੈ। ਇਸ ਫ਼ਿਲਮ ‘ਚ ਪੰਜਾਬੀ ਫ਼ਿਲਮੀ ਇੰਡਸਟਰੀ ਦੇ ਕਈ ਹੋਰ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ। ਫ਼ਿਲਮ ਦੇ ਸੀਕਵਲ ਭਾਗ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network