ਝਾਰਖੰਡ ਦੀ ਇਸ ਕੁੜੀ ਦਾ ਪੰਜਾਬੀ ਫ਼ਿਲਮ ਇੰਡਸਟਰੀ 'ਚ ਚੱਲਣ ਲੱਗਿਆ ਸਿੱਕਾ 

Written by  Rupinder Kaler   |  May 23rd 2019 11:16 AM  |  Updated: May 23rd 2019 11:16 AM

ਝਾਰਖੰਡ ਦੀ ਇਸ ਕੁੜੀ ਦਾ ਪੰਜਾਬੀ ਫ਼ਿਲਮ ਇੰਡਸਟਰੀ 'ਚ ਚੱਲਣ ਲੱਗਿਆ ਸਿੱਕਾ 

ਪਾਲੀਵੁੱਡ ਵਿੱਚ ਤਾਨੀਆ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਵੱਡਾ ਮੁਕਾਮ ਹਾਸਲ ਕਰ ਲਿਆ ਹੈ । ਇਸ ਅਦਾਕਾਰਾ ਨੇ ਸਿਰਫ਼ ਤਿੰਨ ਫ਼ਿਲਮਾਂ ਨਾਲ ਹੀ ਪੰਜਾਬੀ ਫ਼ਿਲਮ ਇੰਡਸਟਰੀ 'ਚ ਆਪਣੀ ਅਦਾਕਾਰੀ ਨਾਲ ਧਾਕ ਜਮਾ ਦਿੱਤੀ ਹੈ । ਆਪਣੀ ਅਦਾਕਾਰੀ ਨਾਲ ਇਸ ਅਦਾਕਾਰਾ ਨੇ ਦੱਸ ਦਿੱਤਾ ਹੈ ਕਿ ਪਾਲੀਵੁੱਡ ਵਿੱਚ ਆਉਣ ਵਾਲਾ ਸਮਾਂ ਉਸ ਦਾ ਹੈ । ਝਾਰਖੰਡ ਦੀ ਜੰਮਪਲ 25 ਸਾਲਾਂ ਦੀ ਤਾਨੀਆ ਨੇ ਆਪਣੀ ਪੜ੍ਹਾਈ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਕੀਤੀ ਹੈ। ਇੱਥੇ ਰਹਿੰਦੇ ਹੋਏ ਹੀ ਉਸ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕਦਮ ਵਧਾਏ ।

https://www.instagram.com/p/BsxzqWbhf_P/

ਕੌਮੀ ਪੱਧਰ ਦੀ ਕਲਾਸੀਕਲ ਡਾਂਸਰ ਰਹੀ ਤਾਨੀਆ ਨੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹੋਏ ਜਿੱਥੇ ਆਪਣੇ ਅਦਾਕਾਰੀ ਦੇ ਹੁਨਰ ਨੂੰ ਨਿਖਾਰਿਆ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਾਲ 2012 ਤੋਂ ਸਾਲ 2016 ਤੱਕ ਬੈਸਟ ਐਕਟਰ ਦਾ ਖਿਤਾਬ ਵੀ ਹਾਸਲ ਕੀਤਾ । ਸਾਲ 2011 ਤਾਨੀਆ ਨੇ ਮਿਸ ਅੰਮ੍ਰਿਤਸਰ ਦਾ ਤਾਜ਼ ਪਹਿਨਿਆ ਤੇ ਇਸ ਤੋਂ ਬਾਅਦ ਉਹ ਕੈਨੇਡਾ ਜਾ ਵੱਸੀ ।

https://www.instagram.com/p/BuojtDvhF7D/

ਤਾਨੀਆ ਦੀ ਪਹਿਲੀ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਉਹ 'ਸੰਨ ਆਫ਼ ਮਨਜੀਤ ਸਿੰਘ' ਹੈ । ਇਸ ਫ਼ਿਲਮ ਤਾਨੀਆ ਨੇ ਗੁਰਪ੍ਰੀਤ ਘੁੱਗੀ ਦੀ ਬੇਟੀ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਬਾਅਦ ਉਸ ਨੇ 'ਕਿਸਮਤ' ਫ਼ਿਲਮ ਵਿੱਚ ਆਪਣੀ ਅਦਾਕਾਰੀ ਦਾ ਜ਼ੌਹਰ ਦਿਖਾਇਆ । ਇਸ ਫ਼ਿਲਮ ਨੇ ਉਸ ਨੂੰ ਪਾਲੀਵੁੱਡ ਵਿੱਚ ਪਹਿਚਾਣ ਦਿਵਾ ਦਿੱਤੀ ਸੀ ।

https://www.instagram.com/p/BuowEZ4BEzo/

ਕੁਝ ਮਹੀਨੇ ਪਹਿਲਾਂ ਹੀ ਤਾਨੀਆ ਦੀ ਫ਼ਿਲਮ 'ਗੁੱਡੀਆਂ ਪਟੋਲੇ' ਰਿਲੀਜ਼ ਹੋਈ ਸੀ ਜਿਸ ਨੇ ਸਾਫ਼ ਕਰ ਦਿੱਤਾ ਹੈ ਅਦਾਕਾਰੀ ਦੇ ਮਾਮਲੇ ਵਿੱਚ ਉਹ ਕਿਸੇ ਤੋਂ ਘੱਟ ਨਹੀਂ ਹੈ। ਇਸ ਫ਼ਿਲਮ ਵਿੱਚ ਉਸ ਨੇ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਨਾਲ ਅਹਿਮ ਭੂਮਿਕਾ ਨਿਭਾਈ ਸੀ। ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਤਾਨੀਆ ਨੂੰ ਕੁਝ ਹੋਰ ਪ੍ਰੋਜੈਕਟਾਂ ਦੇ ਆਫ਼ਰ ਮਿਲੇ ਹਨ । ਇਹਨਾਂ ਪ੍ਰੋਜੈਕਟਾਂ ਦੇ ਨਾਲ ਤਾਨੀਆ ਦੀ ਗਿਣਤੀ ਹਿੱਟ ਹੀਰੋਇਨਾਂ ਵਿੱਚ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network