ਕਿਸ ਦੇ 'ਵੂਫਰ' 'ਤੇ ਨੱਚਦਾ ਹੈ ਤਨਿਸ਼ਕ ਕੌਰ ਦਾ ਚਾਹੁਣ ਵਾਲਾ ,ਵੇਖੋ ਵੀਡਿਓ 

Written by  Shaminder   |  November 27th 2018 10:13 AM  |  Updated: November 27th 2018 10:13 AM

ਕਿਸ ਦੇ 'ਵੂਫਰ' 'ਤੇ ਨੱਚਦਾ ਹੈ ਤਨਿਸ਼ਕ ਕੌਰ ਦਾ ਚਾਹੁਣ ਵਾਲਾ ,ਵੇਖੋ ਵੀਡਿਓ 

ਤਨਿਸ਼ਕ ਕੌਰ ਦਾ ਨਵਾਂ ਗੀਤ 'ਵੂਫਰ' ਦਾ ਆਡਿਓ ਸਾਹਮਣੇ ਆਇਆ ਹੈ । ਇਸ ਗੀਤ ਦੇ ਆਡਿਓ ਨੂੰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਇਸ ਗੀਤ ਦੇ ਬੋਲ ਸਿੰਘ ਜੀਤ ਨੇ ਲਿਖੇ ਨੇ । ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ ।ਇਸ ਗੀਤ 'ਚ ਇੱਕ ਧੋਖੇਬਾਜ਼ ਸ਼ਖਸ ਦੀ ਗੱਲ ਤਨਿਸ਼ਕ ਕੌਰ ਨੇ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਦੀ ਬੀਟ ਨੂੰ ਮਿਊਟ ਕਰਕੇ ਉਸ ਦਾ ਹੀ ਕੋਈ ਚਾਹੁਣ ਵਾਲਾ ਗੈਰਾਂ ਦਿਆਂ ਵੂਫਰਾਂ 'ਤੇ ਨੱਚਦਾ ਹੈ ।

ਹੋਰ ਵੇਖੋ : ਤਨਿਸ਼ਕ ਕੌਰ ਦਾ ਗੀਤ ‘ਮੁਟਿਆਰ’ ਹੋਇਆ ਰਿਲੀਜ਼

https://www.instagram.com/p/BqpvRwmgK8F/

ਪਰ ਤਨਿਸ਼ਕ ਕੌਰ ਨੇ ਆਪਣੇ ਇਸ ਧੋਖੇਬਾਜ਼ ਦੋਸਤ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਜੇ ਕੋਈ ਉਨ੍ਹਾਂ ਨਾਲ ਧੋਖਾ ਕਰਦਾ ਹੈ ਤਾਂ ਰੱਬ ਸਭ ਵੇਖਦਾ ਹੈ ਅਤੇ ਇਸ ਦਾ ਬਦਲਾ ਉਹ ਖੁਦ ਲਏਗਾ । ਕਿਉਂਕਿ ਇਹ ਧੋਖਾਧੜੀ ਹਰ ਕਿਸੇ ਨੂੰ ਮਹਿੰਗੀ ਪੈਂਦੀ ਹੈ ।

ਹੋਰ ਵੇਖੋ : ਫ਼ਿਲਮ “ਪ੍ਰਾਹੁਣਾ” ਦਾ ਨਵਾਂ ਗੀਤ “ਸੱਤ ਬੰਦੇ” ਹੋਇਆ ਰਿਲੀਜ

ਕਿਉਂਕਿ ਜੇ ਕਿਸੇ ਲਈ ਕੋਈ ਖੂਹ ਪੁੱਟਦਾ ਹੈ ਤਾਂ ਪ੍ਰਮਾਤਮਾ ਉਸ ਲਈ ਖਾਈ ਤਿਆਰ ਰੱਖਦਾ ਹੈ । ਸੋ ਤਨਿਸ਼ਕ ਕੌਰ ਨੇ ਇਹੀ ਸੁਨੇਹਾ ਧੋਖਾਧੜੀ ਕਰਨ ਵਾਲੇ ਲੋਕਾਂ ਨੂੰ ਦਿੱਤਾ ਹੈ ।ਇਸ ਗੀਤ ਦੇ ਬੋਲ  ਬੇਸ਼ੱਕ ਮਾਡਰਨ ਤਰੀਕੇ ਨਾਲ ਲਿਖੇ ਗਏ ਨੇ ਪਰ ਇੱਕ ਬਹੁਤ ਹੀ ਵਧੀਆ ਸੰਦੇਸ਼ ਦਿੰਦੇ ਨੇ ਕਿ ਖਰੇ ਅਤੇ ਸਪੱਸ਼ਟ ਰਵੱਈਆ ਰੱਖਣ ਵਾਲੇ ਇਨਸਾਨ ਨਾਲ ਕਦੇ ਵੀ ਧੋਖਾ ਨਹੀਂ ਕਮਾਉਣਾ ਚਾਹੀਦਾ । 




Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network