
ਤਨਿਸ਼ਕ ਕੌਰ ਦੀ ਆਵਾਜ਼ ‘ਚ ਨਵਾਂ ਗੀਤ ‘ਕੋਕਾ’ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕੀਤਾ ਜਾਵੇਗਾ ।ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ,ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ‘ਤੇ 22 ਜਨਵਰੀ ਨੂੰ ਸੁਣ ਸਕਦੇ ਹੋ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤਨਿਸ਼ਕ ਕੌਰ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ।
ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਇਸ ਨਵੇਂ ਗੀਤ ਨੂੰ ਸਰੋਤੇ ਕਿੰਨਾ ਕੁ ਪਸੰਦ ਕਰਦੇ ਹਨ। ਪੀਟੀਸੀ ਪੰਜਾਬੀ ‘ਤੇ ਨਿੱਤ ਦਿਨ ਨਵੇਂ-ਨਵੇਂ ਗੀਤ ਅਤੇ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ ।
ਹੋਰ ਪੜ੍ਹੋ : ‘ਮਿਸ ਪੀਟੀਸੀ ਪੰਜਾਬੀ’ ਦੇ ਸੁਫਨੇ ਨੂੰ ਪੂਰਾ ਕਰਨ ਲਈ ਭੇਜੋ ਆਪਣੀ ਆਨਲਾਈਨ ਐਂਟਰੀ,19 ਜਨਵਰੀ ਹੈ ਅਖੀਰਲੀ ਡੇਟ
ਇਸ ਦੇ ਨਾਲ ਹੀ ਨਵੇਂ ਗਾਇਕਾਂ ਨੂੰ ਵੀ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ ।
ਤੁਸੀਂ ਵੀ ਆਪਣੇ ਟੈਲੇਂ ਨੂੰ ਦੇਸ਼ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਪੀਟੀਸੀ ਪੰਜਾਬੀ ‘ਤੇ ਆਪਣੇ ਗੀਤ ਰਿਲੀਜ਼ ਕਰਵਾ ਸਕਦੇ ਹੋ ।ਕਿਉਂਕਿ ਪੀਟੀਸੀ ਪੰਜਾਬੀ ਦੇਸ਼ ਵਿਦੇਸ਼ ‘ਚ ਤੁਹਾਡੀ ਸੁਰੀਲੀ ਆਵਾਜ਼ ਨੂੰ ਪਹੁੰਚਾਵੇਗਾ।