ਸੈਲਵੇਸ਼ਨ ਆਰਮੀ ਦੇ ਹੈੱਡਕੁਆਰਟਰ ਪਹੁੰਚੇ ਯੂਕੇ ਦੇ MP ਤਨਮਨਜੀਤ ਸਿੰਘ ਢੇਸੀ

Written by  Pradeep Singh   |  October 10th 2017 07:16 AM  |  Updated: October 10th 2017 07:16 AM

ਸੈਲਵੇਸ਼ਨ ਆਰਮੀ ਦੇ ਹੈੱਡਕੁਆਰਟਰ ਪਹੁੰਚੇ ਯੂਕੇ ਦੇ MP ਤਨਮਨਜੀਤ ਸਿੰਘ ਢੇਸੀ

The Salvation Army, Slough, ਜੋ ਸਲੇਅ ਦੇ ਨੇੜੇ ਬੇਘਰ ਅਤੇ ਗਰੀਬੀ ਨਾਲ ਨਜਿੱਠਣ ਲਈ ਬਣਾਈ ਗਈ ਇਕ ਸੰਸਥਾ ਹੈ, ਦੇ ਚੈਰੀਟੀ ਕੰਮ ਨੂੰ ਦੇਖਣ ਲਈ ਹਾਲ ਹੀ ਵਿੱਚ ਸਲੇਅ MP Tanmanjeet Singh Dhesi ਨੇ ਹਾਲ ਹੀ ਵਿਚ ਇਸ ਸੰਸਥਾ ਦੇ ਹੈੱਡਕੁਰਟਰਸ ਦਾ ਦੌਰਾ ਕੀਤਾ | ਇਹ ਸੰਸਥਾ ਉਹਨਾਂ ਲੋਕਾਂ ਦੀ ਵੀ ਮਦਦ ਕਰਦੀ ਹੈ ਜਿਨ੍ਹਾਂ ਤੱਕ ਕਿਸੇ ਤਰਾਂ ਆਮ ਸੁਵਿਧਾਵਾਂ ਨਹੀਂ ਪਹੁੰਚ ਪਾਉਂਦਿਆਂ|

ਸਾਲਵੇਸ਼ਨ ਆਰਮੀ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਢੇਸੀ ਨੇ ਕਿਹਾ, "ਈਸਾਈ ਚੈਰਿਟੀ ਵਿਸ਼ਵਾਸ ਦੀ ਇਕ ਅਦਭੁੱਤ ਉਦਾਹਰਣ ਹੈ ਜੋ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ | ਮੈਂ ਭਵਿੱਖ ਵਿੱਚ ਉਨ੍ਹਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ "|

ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਤਨਮਨਜੀਤ ਸਿੰਘ ਢੇਸੀ ਯੂ.ਕੇ. ਵਿਚ ਸਿੱਖਾਂ ਦੇ ਪਹਿਲੇ ਪਗੜੀਧਾਰੀ ਸਿੱਖ ਸਨ, ਜਿਨ੍ਹਾਂ ਨੇ ਹਾਲ ਹੀ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ 'ਲੰਗਰ ਹਫ਼ਤਾ' ਨਾਮਕ ਇਕ ਸਮਾਗਮ ਆਯੋਜਿਤ ਕੀਤਾ ਜਿਸ ਉਹਨਾਂ ਨੇ ਲੰਗਰ ਦੇ ਪਿੱਛੇ ਦੀ ਵਿਚਾਰਧਾਰਾ ਬਾਰੇ ਆਮ ਲੋਕਾਂ ਨੂੰ ਸੱਦਾ ਦੇਕੇ ਜਾਣੂ ਕਰਾਇਆ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network